ਅੱਜ ਦਫ਼ਤਰ ਵਿੱਚ ਵੱਡੇ ਸਾਬ ਦੀ ਰਿਟਾਇਰਮੈਂਟ ਸੀ ਤੇ ਦਫ਼ਤਰ ਵਿੱਚ ਬਹੁਤ ਹੀ ਚਹਿਲ ਪਹਿਲ ਸੀ ਹਰ ਕੋਈ ਵਧੀਆ ਵਧੀਆ ਤੋਹਫ਼ੇ ਲੈਕੇ ਆਇਆ ਤੇ ਉਧਰ ਚਮਨ ਲਾਲ ਵੀ ਪਹਿਲਕਦਮੀ ਨਾਲ ਬਜ਼ਾਰ ਵਿਚੋਂ ਤੋਹਫ਼ਾ ਖ੍ਰੀਦਣ
ਗਿਆ ਤੇ ਮਨ ਹੀ ਮਨ ਸੋਚਦਾ ਕਿ ਸਾਬ ਜੀ ਨੂੰ ਕਿ ਤੋਹਫ਼ਾ ਦੇਵਾਂ ਕਾਫੀ ਦੁਕਾਨਾ ਤੇ ਗਿਆ ਪਰ ਉਸ ਨੂੰ ਕੋਈ ਤੋਹਫਾ
ਪਸੰਦ ਨਾ ਆਇਆ ਫਿਰ ਉਹ ਇੱਕ ਫੁੱਲਾ ਦੀ ਦੁਕਾਨ ਤੇ ਰੁਕਿਆ ਤੇ ਦੁਕਾਨਦਾਰ ਨੂੰ ਬੋਲਿਆ ਮੈਨੂੰ ਇਕ ਵਧੀਆ ਜਿਹਾਂ ਗੁਲਾਬ ਦੇ ਫੁੱਲਾਂ ਦਾ ਗੁਲਦਸਤਾ ਤਿਆਰ ਕਰ ਦੇ ਫੁੱਲਾਂ ਦਾ ਗੁਲਦਸਤਾ ਤਿਆਰ ਕਰ ਦੁਕਾਨਦਾਰ ਪੁਛਿਆ
ਅੱਜ ਤੁਹਾਡਾ ਕੋਈ ਖਾਸ ਦਿਨ ਏ ਚਮਨ ਲਾਲ ਬੋਲਿਆ
ਹਾਜੀ ਵੱਡੇ ਸਾਬ ਜੀ ਦੀ ਰਿਟਾਇਰਮੈਂਟ ਏਂ ਤੇ ਤੋਹਫਾ ਲੈਕੇ
ਤੇਜ਼ ਕਦਮੀਂ ਦਫ਼ਤਰ ਵੱਲ ਹੋ ਤੁਰਿਆ ਦਫ਼ਤਰ ਪਹੁੰਚਿਆ
ਤਾਂ ਸਾਰੇ ਹੀ ਵੱਡੇ ਵੱਡੇ ਤੋਹਫ਼ੇ ਦੇ ਰਹੇ ਸੀ ਚਮਨ ਲਾਲ ਵੀ
ਆਪਣਾ ਤੋਹਫਾ ਦੇ ਕੇ ਇੱਕ ਕੋਨੇ ਵਿੱਚ ਜਾ ਖਲੋਤਾ ਤੇ ਸਾਬ
ਜੀ ਤੋਹਫ਼ੇ ਲੈਕੇ ਮੇਜ਼ ਤੇ ਰੱਖੀ ਜਾ ਰਿਹੈ ਸਨ ਤੇ ਅਚਾਨਕ ਹੀ
ਉਸ ਦੀ ਆਪਣੇ ਦਿੱਤੇ ਹੋਏ ਤੋਹਫ਼ੇ ਤੇ ਨਜ਼ਰ ਪਈ ਜਿਵੇਂ ਵੱਡੇ
ਵੱਡੇ ਤੋਹਫ਼ਿਆਂ ਹੇਠਾਂ ਮਧੋਲਿਆ ਗਿਆ ਹੋਵੇ ਤੇ ਚਮਨ
ਲਾਲ ਮਨ ਹੀ ਮਨ ਸੋਚਦਾ ਕਿ ਜਿਵੇਂ ਉਹ ਵੱਡੀ ਅਫ਼ਸਰ
ਸ਼ਾਹੀ ਹੇਠਾਂ ਨੱਪਿਆ ਗਿਆ ਹੋਵੇ ਤੇ ਇਹ ਸੋਚਦਾ ਹੋਇਆ
ਸ਼ਾਮ ਨੂੰ ਸਾਇਕਲ ਚੱਕ ਆਪਣੇ ਘਰ ਵੱਲ ਹੋ ਤੁਰਿਆ