ਅਸੀਂ ਸਿਰਫ ਤਿੰਨ ਦਿਨਾਂ ਲਈ ਡੱਬਵਾਲੀ ਆਏ ਸੀ ਵੀਹ ਫਰਬਰੀ ਨੂੰ। ਪਰ ਛੋਟੇ ਭਰਾ ਘਰੇ ਪੋਤੀ ਦੇ ਜਨਮ ਕਰਕੇ ਸਾਨੂੰ ਦਸ ਮਾਰਚ ਤੱਕ ਡੱਬਵਾਲੀ ਰਹਿਣਾ ਪਿਆ। ਨੋਇਡਾ ਵਿੱਚ ਅਸੀਂ ਆਪਣੇ ਪਾਰਕ ਵਾਲੇ ਸਾਥੀਆਂ ਨੂੰ ਤਿੰਨ ਦਿਨਾਂ ਦਾ ਹੀ ਕਹਿਕੇ ਆਏ ਸੀ। ਸਾਡੇ ਇੰਨੇ ਦਿਨ ਨਾ ਜਾਣ ਕਰਕੇ ਸਭ ਪ੍ਰੇਸ਼ਾਨ ਹੋ ਗਏ। #ਵਿਸ਼ਕੀ ਵਾਲੇ ਬਾਊ ਜੀ ਔਰ ਮੈਡਮ ਕਿਓਂ ਨਹੀਂ ਆ ਰਹੇ। #ਬਰੂਨੋ ਵਾਲੇ ਬਾਊ ਜੀ ਪੁੱਛਦੇ। #ਮਰਫੀ ਵਾਲੀ ਮੈਡਮ ਵੀ ਬਹੁਤ ਪ੍ਰੇਸ਼ਾਨ ਸੀ। ਸਾਡਾ ਮੋਬਾਇਲ ਨੰਬਰ ਕਿਸੇ ਕੋਲ ਵੀ ਨਹੀਂ ਸੀ। ਉਹ ਰੋਜ਼ ਸਬਜ਼ੀ ਵਾਲੇ #ਚੌਹਾਨ ਨੂੰ ਪੁੱਛਦੀ। #ਰੂੜੀ ਵਾਲਾ #ਪ੍ਰਸ਼ਾਂਤ ਵੀ ਕੋਸ਼ਿਸ਼ ਕਰਦਾ ਪਰ ਉਸਨੂੰ ਕੋਈ ਜਾਣਕਾਰੀ ਨਹੀਂ ਸੀ ਮਿਲ ਰਹੀ। ਵੈਸੇ ਉਸਨੂੰ ਸਾਡੀ ਰਿਹਾਇਸ਼ ਦਾ ਪਤਾ ਸੀ ਪਰ ਦਿਨੇ ਘਰ ਬੰਦ ਹੁੰਦਾ ਸੀ। ਕੋਠੀ ਦੇ ਸਾਹਮਣੇ ਬਣੇ ਸੁਰਖਿਆ ਕਰਮੀਆਂ ਨੂੰ ਵੀ ਸਾਡੇ ਬਾਰੇ ਕੁਝ ਵੀ ਨਹੀਂ ਸੀ ਪਤਾ। #ਚੈਂਪੀ ਵਾਲਾ #ਮੋਹਿਤ ਵੀ ਪੁੱਛਦਾ ਕਿ ਵਿਸ਼ਕੀ ਵਾਲੇ ਐਂਕਲ ਅੰਟੀ ਕਿੱਥੇ ਚਲੇ ਗਏ। ਸਭ ਤੋਂ ਵੱਧ #ਕੋਕੋ ਵਾਲੀ ਮੈਡਮ ਪ੍ਰੇਸ਼ਾਨ ਸੀ। ਕਿਉਂਕਿ ਉਸ ਦੀ ਬੇਟੀ #ਤਨਵੀ ਰੋਜ਼ ਪੁੱਛਦੀ ਸੀ ਵੋ ਕਾਲੇ ਵਿਸ਼ਕੀ ਵਾਲੇ ਪਾਰਕ ਕਿਉਂ ਨਹੀਂ ਆ ਰਹੇ। #ਬੈਨ ਵਾਲੇ ਸਾਹਿਬ ਕਿਸੇ ਨਾਲ ਘੱਟ ਹੀ ਗੱਲ ਕਰਦੇ ਹਨ। ਉਹਨਾਂ ਨੇ ਇੱਕ ਦਿਨ #ਰੈਕਟਰ ਵਾਲੇ ਬਾਊ ਨੂੰ ਪੁੱਛਿਆ। ਇਹੀ ਹਾਲ #ਐਂਟੀਨਾ ਵਾਲੇ ਸਾਹਿਬ ਦਾ ਸੀ। ਫੋਨ ਨੰਬਰ ਨਾ ਹੋਣ ਕਰਕੇ ਸਾਡੇ ਬਾਰੇ ਕੋਈ ਲੇਟੇਸਟ ਨਿਊਜ਼ ਨਹੀਂ ਸੀ ਓਹਨਾ ਕੋਲ। ਸੰਸਦ ਵਿੱਚ ਨੌਕਰੀ ਕਰ ਚੁਕੇ #ਪੰਡਿਤ ਜੀ ਵੀ ਅਕਸ਼ਰ ਸਾਡੇ ਬਾਰੇ ਪੁੱਛਦੇ।
#ਮਦਰ ਡੇਅਰੀ ਵਾਲੇ #ਸਦੀਕੀ ਜੀ ਵੀ ਥੋੜੇ ਪ੍ਰੇਸ਼ਾਨ ਸਨ। ਉਹਨਾਂ ਨੇ ਇੱਕ ਦਿਨ ਕਾਊਂਟਰ ਤੇ ਨਾਲ ਬੈਠਦੀ ਆਪਣੀ ਬੇਗਮ ਕੋਲ ਚਿੰਤਾ ਕੀਤੀ।
ਅੱਜ ਸਵੇਰੇ ਜਦੋਂ ਵਿਸ਼ਕੀ ਨੂੰ ਘੁੰਮਾਉਣ ਗਏ ਤਾਂ #ਬਰੂਨੋ ਵਾਲੇ ਬਾਊ ਜੀ ਸਬਜ਼ੀ ਵਾਲਾ #ਚੌਹਾਨ ਬੜੀ ਖੁਸ਼ੀ ਨਾਲ ਮਿਲੇ।
ਇਹੀ ਮੋਹ ਦੀਆਂ ਤੰਦਾਂ ਹਨ ਜਿੰਨਾ ਵਿਚ ਇਨਸਾਨ ਮਸਤ ਹੋ ਜਾਂਦਾ ਹੈ। ਜਿੰਦਗੀ ਜਿਉਣ ਦਾ ਮੰਤਵ ਬਣ ਜਾਂਦਾ ਹੈ ਅਹ ਮੋਹ ਪਿਆਰ ਅਤੇ ਸਾਡੇ ਸਮਾਜਿਕ ਰਿਸ਼ਤੇ।
ਅਮੀਨ
ਰਮੇਸ਼ ਸੇਠੀ ਬਾਦਲ
9876627233