ਮੇਰਾ ਦਾਗਿਸਤਾਨ ਵਾਲਾ ਰਸੂਲ ਹਮਜ਼ਾਤੋਵ ਆਖਦਾ..ਇਤਿਹਾਸ ਨੂੰ ਗੋਲੀ ਮਾਰੋਗੇ ਤਾਂ ਭਵਿੱਖ ਤੁਹਾਨੂੰ ਤੋਪਾਂ ਨਾਲ ਉੜਾਵੇਗਾ..ਇਤਿਹਾਸ ਭੁੱਲ ਗਿਆ ਤਾਂ ਘੱਟੇ ਮਿੱਟੀ ਵਾਲੀ ਹਨੇਰੀ ਵਿਚ ਹੱਥ ਪੈਰ ਮਾਰਦੇ ਵਕਤੀ ਤੌਰ ਤੇ ਅੰਨ੍ਹੇ ਹੋ ਗਏ ਉਸ ਪ੍ਰਾਣੀ ਵਾਂਙ ਹੋ ਜਾਵਾਂਗੇ ਜਿਸਨੂੰ ਕੋਈ ਵੀ ਉਂਗਲ ਲਾ ਕੇ ਆਪਣੀ ਕੁੱਲੀ ਵਿਚ ਲੈ ਜਾਵੇਗਾ..!
ਯਹੂਦੀ ਕਿਤਾਬਾਂ ਨਾਲੋਂ ਪੀੜੀ ਦਰ ਪੀੜੀ ਸੁਣਾਏ ਜਾਂਦੇ ਮੂੰਹ ਜ਼ੁਬਾਨੀ ਇਤਿਹਾਸ ਤੇ ਜਿਆਦਾ ਟੇਕ ਰੱਖਦੇ..ਆਖਦੇ ਕਿਤਾਬਾਂ ਵਿਚ ਖੋਟ ਰਲਾਈ ਜਾ ਸਕਦੀ ਪਰ ਨਾਨੀਆਂ ਦਾਦੀਆਂ ਦੇ ਮਨਾਂ ਵਿਚ ਨਹੀਂ..!
ਇਤਿਹਾਸ ਕਦੇ ਪੁਰਾਣਾ ਨਹੀਂ ਹੁੰਦਾ..ਹਮੇਸ਼ਾਂ ਖੁਦ ਨੂੰ ਦੁਰਹਾਉਂਦਾ..ਨਵੇਂ ਨਵੇਂ ਰੂਪਾਂ ਵਿਚ..ਸਤਾਰਵੀਂ ਸਦੀ ਦਾ ਇਤਿਹਾਸ ਸਭ ਤੋਂ ਔਖਾ ਵਕਤ..ਖਾਣ ਪੀਣ ਸੌਣ ਪਹਿਨਣ ਰਹਿਣ ਸਹਿਣ ਦੂਰ ਸੰਚਾਰ ਇਲਾਜ ਹਿਕਮਦ ਦੇ ਸਰਫ਼ੇ ਦੇ ਸਾਧਨ ਸੋਰਸ..ਤਾਂ ਵੀ ਹੋਂਦ ਬਣਾਈ ਰੱਖੀ..ਪਰ ਬਿੱਪਰ ਦੀ ਕੋਸ਼ਿਸ਼..ਅੱਜ ਦੀ ਪੀੜੀ ਨੂੰ ਉਸ ਇਤਿਹਾਸ ਤੋਂ ਦੂਰ ਕਰ ਦਿੱਤਾ ਜਾਵੇ..ਚੰਗੇ ਸੁਹਿਰਦ ਇਮਾਨਦਾਰ ਕੌਂਮੀ ਦਰਦ ਰੱਖਦੇ ਲੇਖਕਾਂ ਨੂੰ ਵੀ ਆਪਣੇ ਸਾਧਨਾ ਰਾਹੀ ਬਦਨਾਮ ਕਰ ਦਿੱਤਾ ਜਾਵੇ..!
ਪਰ ਕਾਰਵਾਂ ਚੱਲਦਾ ਰਹਿਣਾ ਚਾਹੀਦਾ..ਆਪ ਵੀ ਪੜੋ ਤੇ ਅਗਲੀਆਂ ਪੀੜੀਆਂ ਨੂੰ ਵੀ ਪੜਾਓ..ਮੂੰਹ ਜ਼ੁਬਾਨੀ..ਪੈਰ ਪੈਰ ਤੇ..ਗੱਲ ਗੱਲ ਤੇ..ਬਹਾਨੇ ਨਾਲ..ਘੇਰ ਘੇਰ ਓਧਰ ਨੂੰ ਖੜੋ ਜਿਥੇ ਕਦੇ ਵੱਡੇ ਵਡੇਰਿਆਂ ਸ਼ਹੀਦੀ ਬਾਤਾਂ ਪਾਈਆਂ ਸਨ..!
ਗੱਲ ਹੁੰਦੀ ਰਹਿਣੀ ਚਾਹੀਦੀ..ਲਗਾਤਾਰ ਬੇ-ਰੋਕਟੋਕ..ਬਿਨਾ ਕਿਸੇ ਡਰ ਭੈ ਅਤੇ ਦੁਬਿਧਾ ਦੇ..ਬਾਤਾਂ ਪਉਣੀਆਂ ਬੰਦ ਕਰ ਦਿੱਤੀਆਂ ਤਾਂ ਮੁਸ਼ਕ ਮਾਰਨ ਲੱਗ ਜਾਵਾਂਗੇ..ਖਲੋਤੇ ਪਾਣੀ ਵਾਂਙ..!
ਹਰਪ੍ਰੀਤ ਸਿੰਘ ਜਵੰਦਾ