ਅੱਸੀ ਦੇ ਦਹਾਕੇ ਵਿੱਚ ਆਪਣੀਆਂ ਚੰਡੀਗੜ੍ਹ ਦੀਆਂ ਫੇਰੀਆਂ ਦੌਰਾਨ ਮੈਂ ਪੰਦਰਾਂ ਸੈਕਟਰ ਵਿੱਚ ਰਹਿੰਦੇ ਆਪਣੇ ਕਜ਼ਨ ਗਿਆਨ ਕੋਲ ਠਹਿਰਦਾ। ਉਹ ਸਵੇਰ ਦਾ ਖਾਣਾ ਖੁਦ ਬਣਾਉਂਦੇ ਸਨ ਤੇ ਰਾਤੀ ਡਿਨਰ ਉਸੇ ਸੈਕਟਰ ਦੀ ਮਸ਼ਹੂਰ ਰੇਹੜੀ ਮਾਰਕੀਟ ਵਿੱਚ ਕਰਦੇ। ਉਹ ਦਾਲ ਫਰਾਈ ਲਈ ਘਰੋਂ ਵੀ ਪਿਆਜ਼ ਟਮਾਟਰ ਹਰੀ ਮਿਰਚ ਅਦਰਕ ਕੱਟਕੇ ਤੇ ਇੱਕ ਚਮਚ ਦੇਸੀ ਘਿਓ ਲੈ ਜਾਂਦੇ। ਕਿਉਂਕਿ ਦਾਲ ਮੁਫ਼ਤ ਹੁੰਦੀ ਸੀ ਤੇ ਰੇਹੜੀ ਵਾਲਾ ਪੱਚੀ ਪੈਸੇ ਰੋਟੀ ਦੇ ਹਿਸਾਬ ਨਾਲ ਪੈਸੇ ਲੈਂਦਾ ਸੀ। ਰੇਹੜੀ ਵਾਲ਼ੇ ਆਪਣੇ ਗ੍ਰਾਹਕ ਪੱਕੇ ਕਰਨ ਲਈ ਦਾਲ ਵਿੱਚ ਮੀਟ ਦੀ ਤਰੀ ਵੀ ਮੁਫ਼ਤ ਪਾਉਂਦੇ ਸਨ। ਜਿਸ ਦਿਨ ਮੈਂ ਉਹਨਾਂ ਨਾਲ਼ ਰੋਟੀ ਖਾਣੀ ਹੁੰਦੀ ਤਾਂ ਅਸੀਂ ਮੀਟ ਦੀ ਬਜਾਇ ਛੋਲਿਆਂ ਦੀ ਸਬਜ਼ੀ ਦਾ ਰਸਾ ਪਵਾ ਲੈਂਦੇ। ਇਸ ਨਾਲ ਦਾਲ ਦਾ ਸਵਾਦ ਦੁਗਣਾ ਹੋ ਜਾਂਦਾ। ਫਿਰ ਮੈ ਘਰੇ ਵੀ ਰਾਤ ਨੂੰ ਰੋਟੀ ਖਾਣ ਵੇਲੇ ਦਿਨੇ ਬਣੀ ਸਬਜ਼ੀ ਦਾ ਰਸਾ ਪਾ ਲੈਂਦਾ। ਫਿਰ ਮੈਂ ਵੇਖਿਆ ਕਿ ਇਹ ਨਜ਼ਾਰਾ ਬਹੁਤ ਲੋਕ ਲੈਂਦੇ ਹਨ। ਸਵਾਦੀ ਭੋਜਨ ਕੌਣ ਨਹੀਂ ਖਾਣਾ ਚਾਹੁੰਦਾ। ਅੱਜ ਸ਼ਾਮ ਨੂੰ ਰੋਟੀ ਖਾਣ ਵੇਲੇ ਮੈਂ ਘਰੇ ਬਣੀ ਮੂੰਗੀ ਦੀ ਦਾਲ ਵਿੱਚ ਦਿਨੇ ਬਣੀ ਚੱਪਣ ਕੱਦੂ ਦੀ ਬਚੀ ਹੋਈ ਸਬਜ਼ੀ ਦਾ ਰਸਾ ਪਾ ਲਿਆ। ਸ੍ਰੀ ਦੇਵੀ ਦੀ ਸੋਂਹ ਨਜ਼ਾਰਾ ਹੀ ਆ ਗਿਆ।
ਕੀ ਕਹਿੰਦੇ ਹਨ ਮਿਕਸ ਵੇਜ਼ੀਟੇਬਲ ਬਣ ਗਈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ