ਅੱਜ ਸਵੇਰੇ ਹੀ ਫੋਨ ਆਇਆ ਕਿ ਮੇਰੀ ਕਰਮ ਭੂਮੀ ਵਾਲੇ ਸਕੂਲ ਵਿੱਚ ਮੈਡਮ Ritu Nanda ਜੀ ਨੂੰ ਬਤੋਰ ਪ੍ਰਿੰਸੀਪਲ ਨਿਯੁਕਤ ਕਰ ਦਿੱਤਾ ਗਿਆ ਹੈ। ਕਿਉਂਕਿ ਉਹ ਅਜੇ ਕਾ ਕਾ ਪ੍ਰਿੰਸੀਪਲ ਵਜੋਂ ਕੰਮ ਕਰ ਰਹੇ ਸਨ। ਕਾਰਜਕਾਰੀ ਪ੍ਰਿੰਸੀਪਲ ਦੇ ਰੂਪ ਵਿੱਚ ਉਹਨਾਂ ਦੀ ਪਿੱਛਲੇ ਦੋ ਮਹੀਨਿਆਂ ਦੀ ਕਾਰਗੁਜ਼ਾਰੀ ਕਾਬਿਲ ਏ ਤਾਰੀਫ਼ ਰਹੀ। ਸਕੂਲ ਦੀ ਕਾਰਜ ਪ੍ਰਣਾਲੀ ਵਿੱਚ ਮਹੱਤਵ ਪੂਰਨ ਸੁਧਾਰ ਕੀਤੇ ਗਏ। ਪਿਛਲੇ ਕੁਝ ਕੁ ਸਮੇਂ ਤੋਂ ਸੁਸਤ ਅਤੇ ਦਿਸ਼ਾਹੀਣ ਸਟਾਫ ਵਿਚ ਨਵੀਂ ਫੁਰਤੀ ਪੈਦਾ ਕੀਤੀ ਗਈ। ਮੇਹਨਤੀ ਤੇ ਲਗਨਸ਼ੀਲ ਸਟਾਫ ਯੋਗ ਦਿਸ਼ਾ ਨਿਰਦੇਸ਼ਾਂ ਨਾ ਮਿਲਣ ਕਰਕੇ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਨਹੀਂ ਸੀ ਕਰ ਰਿਹਾ। ਮੈਡਮ ਰੀਤੂ ਨੰਦਾ ਦੇ ਕੁਰਸੀ ਤੇ ਬੈਠਣ ਸਾਰ ਹੀ ਸਕੂਲ ਦੀ ਦਿੱਖ ਅਤੇ ਕਾਰਜ ਪ੍ਰਣਾਲੀ ਨੂੰ ਚਾਰ ਚੰਦ ਲੱਗ ਗਏ।
ਸਕੂਲ ਪ੍ਰਬੰਧਕ ਕਮੇਟੀ ਨੇ ਬਹੁਤ ਫੈਸਲਾਕੁੰਨ ਕਦਮ ਚੁੱਕਦੇ ਹੋਏ ਮੈਡਮ ਰੀਤੂ ਨੂੰ ਸਕੂਲ ਮੁਖੀ ਦੀ ਜਿੰਮੇਦਾਰੀ ਸੌਂਪੀ।
ਇਹ ਮੇਰੇ ਲਈ ਬਹੁਤ ਖੁਸ਼ੀ ਦਾ ਮੌਕਾ ਸੀ ਤੇ ਮੈਂ ਮੈਡਮ ਰੀਤੂ ਦਾ ਮੂੰਹ ਮਿੱਠਾ ਕਰਾਉਣ ਲਈ ਆਪਣੇ ਭਤੀਜੇ ਨਾਲ ਸਕੂਲ ਪਹੁੰਚਿਆ। ਪ੍ਰਿੰਸੀਪਲ ਰੀਤੂ ਨੰਦਾ ਇੱਕ ਬਹੁਤ ਵਧੀਆ ਪ੍ਰਬੰਧਕ ਹੈ ਜਿੱਥੇ ਉਸਨੂੰ ਖੁਦ ਕੰਮ ਕਰਨਾ ਵੀ ਆਉਂਦਾ ਹੈ ਓਥੇ ਦੂਸਰਿਆਂ ਤੋਂ ਵੀ ਕੰਮ ਲੈਣਾ ਆਉਂਦਾ ਹੈ। ਉਸ ਕੋਲ ਇੱਕ ਬਹੁਤ ਵਧੀਆ ਟੀਮ ਹੈ ਤੇ ਮੈਡਮ ਰੀਤੂ ਵਿੱਚ ਟੀਮ ਦੀ ਅਗਵਾਹੀ ਕਰਨ ਦੀ ਯੋਗਤਾ ਹੈ। ਉਸ ਵਿੱਚ ਤਰੁੰਤ ਫੈਸਲੇ ਲੈਣ ਦੀ ਤਾਕਤ ਹੈ। ਮੈਡਮ ਰੀਤੂ ਜੀ ਨੇ ਸਕੂਲ ਦੇ ਫਾਊਂਡਰ ਪ੍ਰਿੰਸੀਪਲ ਸਰਦਾਰ ਹਰਬੰਸ ਸਿੰਘ ਸੈਣੀ ਅਤੇ ਦੂਸਰੇ ਪ੍ਰਿੰਸੀਪਲ ਮੈਡਮ ਜਗਦੀਸ਼ ਕੌਰ ਸਿੱਧੂ ਨਾਲ ਬਹੁਤ ਲੰਬਾ ਸਮਾਂ ਕੰਮ ਕੀਤਾ ਗਈ। ਉਹਨਾਂ ਦੀ ਰਹਿਨੁਮਾਈ ਹੇਠ ਲਿਆ ਗਿਆ ਤਜ਼ੁਰਬਾ ਹੁਣ ਕੰਮ ਆਵੇਗਾ। ਕਹਿੰਦੇ ਸੰਸਥਾ ਦੇ ਮੁਖੀ ਆਉਂਦੇ ਰਹਿੰਦੇ ਹਨ ਤੇ ਜਾਂਦੇ ਰਹਿੰਦੇ ਹਨ ਪਰ ਸੰਸਥਾ ਚਲਦੀ ਰਹਿੰਦੀ ਹੈ ਪਰ ਫਿਰ ਵੀ ਸੰਸਥਾ ਨੂੰ ਬੁਲੰਦੀਆਂ ਤੇ ਲਿਜਾਣ ਵਾਲਿਆਂ ਦਾ ਨਾਮ ਸੁਨਿਹਰੀ ਅੱਖਰਾਂ ਵਿੱਚ ਲਿਖਿਆ ਜਾਂਦਾ ਹੈ।
ਮੈਂ ਸਕੂਲ ਦੇ ਬੇਹਤਰ ਵਿਕਾਸ ਲਈ ਅਤੇ ਮੈਡਮ ਰੀਤੂ ਨੰਦਾ ਦੀ ਚੰਗੀ ਕਾਰਗੁਜ਼ਾਰੀ ਲਈ ਦੂਆ ਕਰਦਾ ਹਾਂ।
ਇਸ ਤੋਂ ਇਲਾਵਾ ਮੈਂ ਅੱਜ ਬਹੁਤੇ ਸਟਾਫ ਮੈਂਬਰਾਂ ਨੂੰ ਮਿਲਿਆ। ਓਹਨਾ ਨਾਲ ਸੁਖ ਦੁਖ ਸਾਂਝਾ ਕੀਤਾ।
ਉਮੀਦ ਹੈ ਸੰਸਥਾ ਫਿਰ ਤੋਂ ਬੁਲੰਦੀਆਂ ਨੂੰ ਛੂਹੇਗੀ। ਇਹ ਪੰਜਾਬ ਦੀ ਹੀ ਨਹੀਂ ਦੇਸ਼ ਦੀ ਨੰਬਰ ਵੰਨ ਸੰਸਥਾ ਬਣੇਗੀ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ