ਇੱਕ ਵਾਰੀ ਮੇਰੇ ਇੱਕ ਜਾਣਕਾਰ ਐਂਕਲ ਦੀ ਬਾਇਕ ਦੁਰਘਟਨਾ ਵਿੱਚ ਲੱਤ ਦੀ ਹੱਡੀ ਟੁੱਟ ਗਈ ਤੇ ਹੋਰ ਵੀ ਕੁਝ ਕ਼ੁ ਸੱਟਾਂ ਲੱਗੀਆਂ। ਉਹ ਕਈ ਦਿਨ ਦਿੱਲੀ ਦੇ ਕਿਸੇ ਨਾਮੀ ਹਸਪਤਾਲ ਵਿਚ ਦਾਖਿਲ ਰਹੇ। ਜਦੋ ਉਹ ਲੱਗਭੱਗ ਠੀਕ ਹੋਣ ਵਾਲੇ ਸਨ ਤਾਂ ਇੱਕ ਦਿਨ ਉਹਨਾਂ ਨੇ ਬੈਡ ਦੇ ਨਾਲਦੇ ਟੇਬਲ ਤੇ ਪਈ ਬਾਇਕ ਦੀ ਚਾਬੀ ਚੁੱਕੀ ਤੇ ਪੰਜਾਬੀਆਂ ਵਾਂਗੂ ਕੰਨ ਵਿੱਚ ਮਾਰਨ ਲੱਗੇ। ਕਈ ਦਿਨ ਹਸਪਤਾਲ ਵਿਚ ਪਏ ਰਹਿਣ ਕਰਕੇ ਕੰਨ ਵਿੱਚ ਖੁਸ਼ਕੀ ਜਿਹੀ ਹੋ ਗਈ ਸੀ।
“ਆਰ ਯੂ ਫੀਲਿੰਗ ਇਰੀਟੇਸ਼ਨ ਮਿਸਟਰ ਐਂਗਰਿਸ਼।” ਡਿਊਟੀ ਤੇ ਤਾਇਨਾਤ ਨਰਸ ਨੇ ਪੁੱਛਿਆ।
“ਯੇਸ਼ ਸਿਸਟਰ।” ਐਂਕਲ ਨੇ ਕਿਹਾ।
ਨਰਸ ਨੇ ਚਾਬੀ ਖੋਂਹ ਕੇ ਆਪਣੇ ਕੋਲ ਰੱਖ ਲਈ। ਅਤੇ ਪੇਸ਼ੈਂਟ ਚਾਰਟ ਤੇ ਰਿਪੋਰਟ ਕਰ ਦਿੱਤੀ।
ਅੱਧੇ ਘੰਟੇ ਕ਼ੁ ਬਾਅਦ ਹੀ ਈ ਐਨ ਟੀਂ ਸਪੇਲਿਸਟ ਡਾਕਟਰ ਵਿਜਟ ਤੇ ਆ ਗਿਆ। ਉਸਨੇ ਚੈੱਕ ਕੀਤਾ ਅਤੇ ਈਅਰ ਬਡਜ ਤੇ ਇੱਕ ਟਿਊਬ ਲਿਖ਼ ਦਿੱਤੀ।
ਜਦੋ ਐਂਕਲ ਹਸਪਤਾਲ ਤੋਂ ਡਿਸ ਚਾਰਜ ਹੋਏ ਤੇ ਉਹਨਾਂ ਨੇ ਬਿੱਲ ਦੇਖਿਆ ਤਾਂ ਡਾਕਟਰ ਦੀ ਵਿਜਟ ਦੇ ਚਾਰ ਸੌ ਰੁਪਏ ਅਤੇ ਟ੍ਰੀਟਮੈਂਟ ਦੇ ਵੀ ਚਾਰ ਸੌ ਰੁਪਏ ਬਿੱਲ ਵਿੱਚ ਸ਼ਾਮਿਲ ਸਨ। ਇਸਤਰਾਂ ਓਹਨਾ ਨੂੰ ਸਕੂਟਰ ਦੀ ਚਾਬੀ ਕੰਨ ਵਿੱਚ ਮਾਰਨ ਦੀ ਗਲਤੀ ਦੀ ਸਜ਼ਾ ਅੱਠ ਸੌ ਵਿੱਚ ਪਈ।
#ਰਮੇਸ਼ਸੇਠੀਬਾਦਲ
9876627233