ਅਨਵਰ ਮੋਹੰਮਦ ਇੱਕ ਕਿਰਤੀ | anwar mohammad

ਇਹ ਅਨਵਰ ਮੋਹੰਮਦ ਨਾਮ ਦਾ ਸਖਸ਼ ਜੋ ਬਿਹਾਰ ਦਾ ਰਹਿਣ ਵਾਲਾ ਹੈ ਅੱਜ ਕੱਲ੍ਹ 56 ਸੈਕਟਰ ਦੀ ਮਦਰ ਡੇਅਰੀ ਦੇ ਕੋਲ ਸੜਕ ਕਿਨਾਰੇ ਬੈਠਦਾ ਹੈ। ਕਿਸੇ ਵੇਲੇ ਇਸ ਦੀ ਬਿਹਾਰ ਵਿਚ ਟੇਲਰਿੰਗ ਸ਼ੋਪ ਸੀ ਹਾਲਾਤ ਨੇ ਨੋਇਡਾ ਪਟਕ ਦਿੱਤਾ। ਅਨਵਰ ਸਿਰਫ ਮੁਰੰਮਤ ਦਾ ਕੰਮ ਕਰਦਾ ਹੈ। ਕੋਈ ਕਪੜਾ ਖੁੱਲ੍ਹਾ ਭੀੜਾ ਵੱਡਾ ਛੋਟਾ ਕਰਨ ਦੀ ਤਰੁੰਤ ਸਰਵਿਸ ਹੈ। ਜਿੱਪ ਬਟਨ ਲਾਉਣ ਦਾ ਕੰਮ ਗ੍ਰਾਹਕ ਦੇ ਖੜੇ ਖੜੇ ਹੀ ਨਿਬੇੜ ਦਿੰਦਾ ਹੈ। ਚੰਗੀ ਦਿਹਾੜੀ ਬਣ ਜਾਂਦੀ ਹੈ। ਗ੍ਰਾਹਕ ਨੂੰ ਤਸੱਲੀ ਬਖਸ਼ ਸੇਵਾ ਮਿਲ ਜਾਂਦੀ ਹੈ। ਅਕਸਰ ਨੌਕਰੀ ਕਰਦੇ ਮੁੰਡੇ ਕੁੜੀਆਂ ਆਉਂਦੇ ਜਾਂਦੇ ਆਪਣੇ ਕੱਪੜੇ ਦੇ ਜਾਂਦੇ ਹਨ ਤੇ ਵਾਪੀਸੀ ਤੇ ਕੰਮ ਤਿਆਰ ਮਿਲਦਾ ਹੈ।
ਐਂਕਲ ਮੇਰਾ ਲਹਿੰਗਾ ਤਿਆਰ ਹੋ ਗਿਆ। ਕਿਸੇ ਕੰਪਨੀ ਚ ਕੰਮ ਕਰਦੀ ਲੜਕੀ ਨੇ ਪੁੱਛਿਆ।
ਮੇਰੇ ਪਾਸ ਅਨਾਰਕਲੀ ਕੁੜਤੀ ਥੀ ਜੋ ਮੁਝੇ ਪਸੰਦ ਨਹੀਂ ਥੀ। ਅਬ ਮੈਨੇ ਉਸ ਕ਼ਾ ਲਹਿੰਗਾ ਬਣਵਾ ਲੀਆਂ। ਕਿਸੀ ਭੀ ਟੋਪ ਕੇ ਸਾਥ ਪਹਿਨ ਸਕਤੀ ਹੂੰ। ਉਸ ਕੁੜੀ ਨੇ ਖੁਸ ਹੋ ਕਿ ਮੈਨੂੰ ਦੱਸਿਆ। ਲਹਿੰਗਾ ਦੇਖਕੇ ਉਹ ਬਾਗੋਬਾਗ ਸੀ। ਸ਼ਾਇਦ ਹੁਣ ਉਸਨੂੰ ਆਪਣੇ ਲੱਗੇ ਪੈਸਿਆਂ ਦਾ ਹੱਕ ਮੁੜਦਾ ਨਜ਼ਰ ਆਇਆ।
ਮੈਂ ਕੁੜਤੀ ਦਾ ਲਹਿੰਗਾ (ਸਕਰਟ) ਬਣਦਾ ਪਹਿਲੀ ਵਾਰ ਦੇਖਿਆ।

ਭਈਆ ਆਪ ਕੀ ਸਰਵਿਸ ਕਮਾਲ ਕੀ ਹੈ। ਮੇਰੇ ਮੂਹੋਂ ਅਚਾਨਕ ਨਿਕਲਿਆ।
ਸਾਬ ਅੱਛੀ ਸਰਵਿਸ ਨਾ ਦੇ ਤੋ ਇਤਨੇ ਬੜੇ ਸ਼ਹਿਰ ਨੇ ਕੌਣ ਪੂਛਤਾ ਹੈ ਹਮ ਕੋ। ਉਸ ਨੇ ਕਿਹਾ।
ਮੈਂ ਫਰਾਈ ਡੇ ਜੁਮੇ ਕੋ ਛੁੱਟੀ ਕਰਤਾ ਹੂੰ ਸਾਹਿਬ। ਏਕ ਤੋਂ ਅੱਲ੍ਹਾ ਕੀ ਇਬਾਦਤ ਹੋ ਜਾਤੀ ਹੈ। ਦੂਸਰਾ ਘਰ ਕੇ ਛੋਟੇ ਛੋਟੇ ਕਾਮ ਭੀ ਨਿਪਟਾ ਲੇਤਾ ਹੂੰ।
ਕਰੋਨਾ ਵਾਇਰਸ ਕ਼ਾ ਸੁਣਾ ਹੈ ਸਾਹਿਬ। ਗਰੀਬ ਕੇ ਲੀਏ ਪਹਿਲੇ ਰੋਟੀ ਜਰੂਰੀ ਹੈ। ਕਾਮ ਨਹੀਂ ਕਰੇਗੇ ਕਿਸੀ ਸ਼ੇ ਬਾਤ ਨਹੀਂ ਕਰੇਗੇ ਤੋ ਹਮਾਰਾ ਚੁੱਲ੍ਹਾ ਕੈਸੇ ਜਲੇਗਾ।
ਜਾਨ ਤੋਂ ਹਮਕੋ ਭੀ ਪਿਆਰੀ ਹੈ ਸਾਹਿਬ। ਲੇਕਿਨ ਭੂਖ ਉਸ ਸ਼ੇ ਭੀ ਭਿਆਨਕ ਹੈ।
ਅਨਵਰ ਦੀ ਗੱਲ ਬਾਤ ਮੈਨੂੰ ਵਧੀਆ ਲੱਗੀ। ਉਹ ਇੱਕ ਚੰਗਾ ਮਿਹਨਤੀ ਇਨਸਾਨ ਹੈ। ਜੋ ਚਾਰ ਬੱਚਿਆਂ ਦੇ ਪਰਿਵਾਰ ਨੂੰ ਪਾਲ ਰਿਹਾ ਹੈ। ਨੋਇਡਾ ਦੇ ਕਈ ਸੈਕਟਰਾਂ ਦੀਆਂ ਸੜਕਾਂ ਦੇ ਕਿਨਾਰੇ ਬੈਠੇ ਇਹ ਮੁਰੰਮਤ ਵਾਲੇ ਟੇਲਰ ਮਾਸਟਰ ਬਹੁਤ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਦੇ ਹਨ।
ਇਹ੍ਹਨਾਂ ਮਿਹਨਤਕਸ਼ ਲੋਕਾਂ ਨੂੰ ਮੇਰਾ ਸਲਾਮ।
ਰਮੇਸ਼ ਸੇਠੀ ਬਾਦਲ
9876627233
ਸੋਲਾਂ ਮਾਰਚ ਵੀਹ ਸੌ ਵੀਹ।

Leave a Reply

Your email address will not be published. Required fields are marked *