ਸਾਡੇ ਸ਼ਹਿਰ ਵਿਚ ਇੱਕ ਦੁਕਾਨ ਹੈ। ਜਿਸ ਤੋ ਹਰੇਕ ਕਿਸਮ ਦਾ ਲੋਹੇ ਦਾ ਨੱਟ ਪੇਚ ਮੇਖਾਂ ਰੰਗ ਰੋਗਨ ਪਲਾਈ ਬੱਠਲ ਬਾਲਟੀ ਸੰਗਲ ਜਾਲੀ ਤਾਲੇ ਯਾਨੀ ਹਰ ਤਰਾਂ ਦਾ ਸਮਾਨ ਜੋ ਘਰ ਬਣਾਉਣ ਸਮੇਂ ਲੋੜੀਂਦਾ ਹੁੰਦਾ ਹੈ ਮਿਲਦਾ ਹੈ। ਫਰਮ ਦਾ ਅਸਲੀ ਨਾਮ ਸੁੱਚਾ ਮਲ ਪੂਰਨ ਚੰਦ ਹੈ। ਬਹੁਤ ਮਸ਼ਹੂਰ ਦੁਕਾਨ ਹੈ। ਸ਼ਹਿਰ ਵਾਸੀ ਹੋਣ ਕਰਕੇ ਪਤਾ ਹੁੰਦਾ ਹੈ ਕਿ ਆਹ ਚੀਜ਼ ਓਹਨਾ ਦੀ ਦੁਕਾਨ ਤੋ ਹੀ ਮਿਲੂਗੀ। ਆਮ ਕਰਕੇ ਲੋਕ ਉਸ ਦੁਕਾਨ ਨੂੰ ਸੁੱਚੇ ਪੂਰਨ ਕੇ ਦੇ ਨਾਮ ਨਾਲ ਹੀ ਜਾਣਦੇ ਹਨ। ਹੋਇਆ ਇਸ ਤਰਾਂ ਕੇ ਮੇਰੀ ਸਿਸਟਰ ਨੇ ਸਿਰਸੇ ਵਿਚ ਕੋਠੀ ਬਣਾਉਣੀ ਸ਼ੁਰੂ ਕੀਤੀ। ਜਦੋ ਕਿਸੇ ਸਮਾਨ ਦੀ ਜਰੂਰਤ ਪੈਂਦੀ ਤਾਂ ਸਾਨੂੰ ਪਤਾ ਹੀ ਨਾ ਲਗਿਆ ਕਰੇ ਕਿ ਇਹ ਚੀਜ਼ ਕਿਸ ਦੁਕਾਨ ਤੋ ਮਿਲੇਗੀ। ਅਸੀਂ ਸਿਰਸਾ ਸ਼ਹਿਰ ਤੋ ਬਹੁਤਾ ਵਾਕਿਫ਼ ਨਹੀ ਸੀ। ਇੱਕ ਦਿਨ ਸਾਨੂੰ ਇੱਕ ਕਟਰ ਦੀ ਜਰੂਰਤ ਪੈ ਗਈ ਜੋ ਕੰਧ ਨੂੰ ਕੱਟਣ ਦੇ ਕੰਮ ਅਉਂਦਾ ਸੀ। ਅਸੀਂ ਘੱਟੋ ਘੱਟ ਵੀਹ ਦੁਕਾਨਾਂ ਤੇ ਗਏ ਕੋਈ ਸਾਨੂੰ ਬਿਜਲੀ ਵਾਲੀ ਦੁਕਾਨ ਦੀ ਦਸ ਪਾ ਦੇਵੇ ਤੇ ਕੋਈ ਲੋਹੇ ਵਾਲੀ ਦੀ ਕੋਈ ਕਿਸੇ ਹੋਰ ਦੁਕਾਨ ਦਾ ਨਾਮ ਲੈ ਦੇਵੇ ਕੋਈ ਕਿਸੇ ਦਾ। ਅਸੀਂ ਦਕਾਨਾਂ ਤੇ ਜਾ ਜਾ ਕੇ ਥੱਕ ਗਏ ਪਰ ਓਹ ਕਟਰ ਨਾ ਮਿਲਿਆ। ਮੇਰੇ ਜੀਜਾ ਜੀ ਕਹਿੰਦੇ ਯਾਰ ਕੋਈ ਇਥੇ ਸੁੱਚੇ ਪੂਰਨ ਕੇ ਹੈਣੀ ਕੇ। ਇਹ ਕਟਰ ਤਾਂ ਸੁੱਚੇ ਪੂਰਨ ਕੇ ਹੀ ਮਿਲ ਸਕਦਾ ਹੈ। ਬੇਗਾਨੇ ਸ਼ਹਿਰ ਚ ਜਾਣਕਾਰੀ ਦੀ ਅਨਹੋਂਦ ਕਰਕੇ ਆਪਣਾ ਸ਼ਹਿਰ ਯਾਦ ਕਰਵਾ ਦਿੰਦੀ ਹੈ। ਆਪਣੇ ਸ਼ਹਿਰ ਦੀ ਰਗ ਰਗ ਤੋੰ ਵਾਕਿਫ ਹੁੰਦਾ ਹੈ ਬੰਦਾ। ਤੇ ਇਹੀ ਹਾਲ ਵਤਨੋ ਬਾਹਰ ਰਹਿੰਦਿਆਂ ਦਾ ਹੁੰਦਾ ਹੋਵੇਗਾ। ਪਰ ਲੋਕ ਆਪਣੇ ਸ਼ਹਿਰ ਦੀ ਕਦਰ ਨਹੀ ਕਰਦੇ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
9876627233