ਕਈ ਵਾਰੀ ਕਿਸੇ ਦੀਆਂ ਸੇਵਾਵਾਂ ਇੱਕ ਯਾਦ ਬਣ ਕੇ ਰਹਿ ਜਾਂਦੀਆਂ ਹਨ। ਬਲਬੀਰ ਉਹਨਾਂ ਵਿਚੋਂ ਇੱਕ ਹੈ। ਉਸਦੇ ਜਾਣ ਤੋਂ ਬਾਦ ਮਾਲਿਸ਼ ਕਰਨ ਦੇ ਨਾਲ ਨਾਲ ਗੱਲਾਂ ਮਾਰਨ ਵਾਲਾ ਤੇ ਮੇਰੀਆਂ ਸੁਣਨ ਵਾਲਾ ਮੈਨੂੰ ਕੋਈ ਨਾ ਮਿਲਿਆ। ਅਜੇ ਮੈਂ ਇਸ ਪ੍ਰੇਸ਼ਾਨੀ ਦੇ ਦੌਰ ਚੋਂ ਗੁਜ਼ਰ ਹੀ ਰਿਹਾ ਸੀ ਕਿ ਘਰ ਦੇ ਗੇਟ ਤੇ ਬਣੀ ਦਹਿਲੀ ਤੋੰ ਸਲਿੱਪ ਹੋਣ ਕਰਕੇ ਢੂਹੀ ਦੇ ਕੁਝ ਕ਼ੁ ਮਣਕੇ ਹਿੱਲ ਗਏ। ਦਵਾਈ ਨਾ ਲੈਣ ਦੀ ਜਿੱਦ ਅਤੇ ਸਿਆਣਿਆਂ ਤੋਂ ਪ੍ਰਹੇਜ ਨੇ ਬਿਪਤਾ ਪਾਈ ਰੱਖੀ।
ਇੱਕ ਦਿਨ ਮੈਂ ਸਾਬਕਾ ਪ੍ਰਿੰਸੀਪਲ ਸ੍ਰੀ ਬੀ ਆਰ ਰਾਹੇਜਾ ਨੂੰ ਮਿਲਣ ਗਿਆ ਤਾਂ ਉਥੇ Ravi Bawa +91 70 50 00 50 7 ਦਾ ਜ਼ਿਕਰ ਆਇਆ। ਬਹੁਤ ਮਿਹਨਤੀ ਮੁੰਡਾ ਹੈ। ਕਈ ਘਰਾਂ ਵਿੱਚ ਆਪਣੀਆਂ ਸੇਵਾਵਾਂ ਦਿੰਦਾ ਹੈ। ਜੀ ਐਨ ਐਮ ਕੀਤੀ ਹੋਈ ਹੈ ਤੇ ਗੁਰੂਗ੍ਰਾਮ ਵਰਗੇ ਸ਼ਹਿਰ ਦਾ ਤਜ਼ੁਰਬਾ। ਹਰ ਤਰਾਂ ਦੇ ਮਰੀਜ਼ ਨੂੰ ਦੇਖਣਾ ਮਾਲਿਸ਼ ਕਰਨੀ ਤੇ ਉਸ ਦੀ ਉਮਰ ਅਨੁਸਾਰ ਉਸਨੂੰ ਸੁਣਨਾ ਅਦਬ ਨਾਲ ਵਿਹਾਰ ਕਰਨਾ ਰਵੀ ਦੀ ਆਦਤ ਹੈ।
ਸਰ ਜੀ ਕੰਮ ਕਰਨ ਤੋਂ ਕਾਹਦੀ ਸ਼ਰਮ। ਮਰੀਜ਼ ਦੀ ਲੋੜ ਅਨੁਸਾਰ ਉਸਦੀ ਸੇਵਾ ਕਰਕੇ ਹੀ ਮੈਂ ਆਪਣੇ ਪੇਸ਼ੇ ਨਾਲ ਨਿਆਂ ਕਰ ਸਕਦਾ ਹਾਂ।
ਸਰ ਜੀ ਮੈਂ ਚੌਵੀ ਘੰਟੇ ਆਪਣੇ ਕੰਮ ਲਈ ਤਿਆਰ ਰਹਿੰਦਾ ਹਾਂ। ਰਵੀ ਅਕਸਰ ਕਹਿੰਦਾ ਹੈ। ਹਰ ਮਰੀਜ਼ ਨਾਲ ਅਪਣੱਤ ਤੇ ਘਰੇਲੂ ਵਿਹਾਰ ਕਾਰਣ ਉਹ ਆਪਣਾ ਜਿਹਾ ਲਗਦਾ ਹੈ। ਪੰਜ ਕ਼ੁ ਦਿਨਾਂ ਵਿੱਚ ਹੀ ਦਰਦ ਨੂੰ ਫਰਕ ਹੈ।
ਮਰੀਜ ਲਈ ਹੋਮ ਸਰਵਿਸ ਮਿਲਣੀ ਬਹੁਤ ਵਧੀਆ ਗੱਲ ਹੈ। ਕਈ ਵਾਰੀ ਬਿਮਾਰ ਬਜ਼ੁਰਗਾਂ ਲਈ ਕਿਸੇ ਅਟੈਂਡੈਂਟ ਦੀ ਜਰੂਰਤ ਪੈਂਦੀ ਹੈ। ਅੱਜ ਕੱਲ ਬੀਮਾਰ ਬਜ਼ੁਰਗਾਂ ਦੀ ਦੇਖ ਭਾਲ ਦਾ ਕਿਸੇ ਕੋਲ ਸਮਾਂ ਨਹੀਂ। ਅਜਿਹੀਆਂ ਸੇਵਾਵਾਂ ਮਰੀਜ਼ ਦੇ ਬੁਢਾਪੇ ਨੂੰ ਸੁਖਾਲਾ ਕਰ ਦਿੰਦੀਆਂ ਹਨ।
#ਰਮੇਸ਼ਸੇਠੀਬਾਦਲ