#ਕੌਫੀ_ਵਿਦ_ਡਾਕਟਰ_ਮਾਯੂਰ
“ਐਂਕਲ ਕੋਫ਼ੀ ਯ ਚਾਹ?’
ਮੇਰੇ ਡਰੈਸਿੰਗ ਕਰਨ ਤੋਂ ਬਾਦ ਕੈਬਿਨ ਵੜਦੇ ਨੂੰ ਹੀ ਮੈਨੂੰ ਡਾਕਟਰ Mayur Garg ਜੀ ਨੇ ਪੁੱਛਿਆ।
“…….”
“ਅੱਜ ਮੈਂ ਅਪਰੇਸ਼ਨ ਸਵੇਰੇ ਹੀ ਕਰ ਲਿੱਤੇ। ਆਓਂ ਕੋਫ਼ੀ ਪੀਂਦੇ ਹਾਂ।”
ਮੇਰੀ ਚੁੱਪ ਹੀ ਮੇਰੀ ਸਹਿਮਤੀ ਸੀ।
ਡਾਕਟਰ ਸਾਹਿਬ ਨੇ ਟੇਬਲ ਤੇ ਪਈ ਘੰਟੀ ਮਾਰੀ ਤੇ ਮੁੰਡੇ ਨੂੰ ਤਿੰਨ ਕੱਪ ਕੌਫੀ ਲਿਆਉਣ ਨੂੰ ਕਿਹਾ।
ਡਾਕਟਰ ਸਾਹਿਬ ਨਾਲ ਸ਼ੁਰੂਆਤੀ ਗੱਲਾਂ ਤੋਂ ਪਤਾ ਲਗਿਆ ਕਿ ਉਹ ਬਹੁਤ ਮਿਲਾਪੜੇ ਅਤੇ ਹਸਮੁੱਖ ਹਨ। ਅਜੇ ਅਸੀਂ ਬੈਠੇ ਹੀ ਸੀ ਕਿ ਡਾਕਟਰ ਸਾਹਿਬ ਜੀ ਦੇ ਪਾਪਾ ਵੱਡੇ ਡਾਕਟਰ ਸਾਹਿਬ ਸ੍ਰੀ ਰਾਜ ਕੁਮਾਰ ਜੀ ਗਰਗ ਵੀ ਸਾਡੀ ਵਾਰਤਾਲਾਪ ਵਿੱਚ ਸ਼ਾਮਿਲ ਹੋ ਗਏ। ਵੱਡੇ ਡਾਕਟਰ ਸਾਹਿਬ ਜੀ ਦੀ ਸਖਸ਼ੀਅਤ ਦਾ ਹੀ ਪ੍ਰਭਾਵ ਡਾਕਟਰ ਮਾਯੂਰ ਵਿਚੋਂ ਝਲਕਦਾ ਹੈ। ਉਹ ਕਿਸ ਤਰ੍ਹਾਂ ਮਰੀਜਾਂ ਨੂੰ ਆਪਣੇ ਨਾਲ ਜੋੜ ਲੈਂਦੇ ਹਨ। ਅਪਣੱਤ ਦੀ ਚਾਦਰ ਨਾਲ ਢੱਕ ਲੈਂਦੇ ਹਨ। ਸਭ ਡਾਕਟਰ ਰਾਜ ਕੁਮਾਰ ਜੀ ਦੇ ਜਿੰਦਗ਼ੀ ਦੇ ਤਜੁਰਬੇ ਦੇ ਕਾਰਨ ਹੀ ਹੈ। ਕੌਫੀ ਦੇ ਕੱਪਾਂ ਨਾਲ ਹੀ ਇਡਲੀ ਅਤੇ ਸਨੈਕਸ ਵੀ ਆ ਗਏ। ਜਿੰਨੀ ਕੌਫੀ ਸਵਾਦ ਸੀ ਉਸ ਨਾਲੋਂ ਕਿਤੇ ਵੱਧ ਡਾਕਟਰ ਸਾਹਿਬ ਦੀਆਂ ਗੱਲਾਂ, ਤਜੁਰਬੇ ਤੇ ਆਪ ਬੀਤੀਆਂ ਸਵਾਦ ਸਨ। ਵੱਡੇ ਡਾਕਟਰ ਸਾਹਿਬ ਹਸਪਤਾਲ ਮਰੀਜਾਂ ਸਟਾਫ ਯ ਮਰੀਜਾਂ ਦੇ ਨਾਲ ਆਏ ਓਹਨਾ ਦੇ ਰਿਸ਼ਤੇਦਾਰਾਂ ਵਿੱਚ ਕੋਈ ਬੇਲੋੜੀ ਦਖਲਅੰਦਾਜੀ ਨਹੀਂ ਕਰਦੇ ਤੇ ਨਾ ਹੀ ਸਿਕਸੀ ਪਲੱਸ ਵਾਲੀ ਟੋਕਾ ਟਾਕੀ ਕਰਦੇ ਹਨ। ਹਾਂ ਉਹ ਹਸਪਤਾਲ ਦੀ ਹਰ ਹਰਕਤ ਤੇ ਤਿਰਸ਼ੀ ਨਜ਼ਰ ਜਰੂਰ ਰੱਖਦੇ ਹਨ ਸੀਸੀਟੀਂਵੀ ਵਾਂਗੂ। ਮੈਨੂੰ ਓਹਨਾ ਦੀ ਸਖਸ਼ੀਅਤ ਦਾ ਇਹ ਪਹਿਲੂ ਬਹੁਤ ਵਧੀਆ ਲੱਗਿਆ। ਇਸ ਨਾਲ ਡਾਕਟਰ ਮਾਯੂਰ ਜੀ ਨੂੰ ਵੀ ਪੂਰੀ ਖੁਲਦਿਲੀ ਨਾਲ ਮਰੀਜਾਂ ਨਾਲ ਵਿਚਰਨ ਦਾ ਮੌਕਾ ਮਿਲਦਾ ਹੈ। ਡਾਕਟਰ ਮਾਯੂਰ ਜੀ ਦੀ ਸਾਹਿਤ ਅਤੇ ਫਬ ਵਿੱਚ ਵੀ ਦਿਲਚਸਪੀ ਹੈ।
ਬਾਹਰ ਖੜੇ ਮਰੀਜਾਂ ਦੀ ਭਿਣਕ ਨੇ ਮੈਨੂੰ ਗਲਬਾਤ ਦਾ ਸਿਲਸਿਲਾ ਖਤਮ ਕਰਨ ਲਈ ਮਜਬੂਰ ਕਰ ਦਿੱਤਾ।
ਬਾਪ ਬੇਟਾ ਡਾਕਟਰ ਜੋਡ਼ੀ ਤੋੰ ਰਸਮੀ ਵਿਦਾ ਲ਼ੈ ਕੇ ਮੈਂ ਬਾਹਰ ਆ ਗਿਆ। ਭਾਵੇਂ ਅਜੇ ਵੀ ਮੇਰੇ ਜੇਹਿਨ ਵਿੱਚ ਕੁਝ ਸਵਾਲ ਰੜਕਦੇ ਸਨ ਤੇ ਗੱਲਾਂ ਦਾ ਸਟਾਕ ਡਾਕਟਰ ਸਾਹਿਬ ਦਾ ਖਤਮ ਨਹੀਂ ਸੀ ਹੋਇਆ।
#ਰਮੇਸ਼ਸੇਠੀਬਾਦਲ
125104