ਘਰ ਦੇ ਹਾਲਾਤ ਚੰਗੇ ਨਹੀਂ ਸੀ ।ਦੋ ਕਿੱਲੇ ਜਮੀਨ ਹੋਣ ਕਰਕੇ ਗੁਜ਼ਾਰਾ ਔਖਾ ਹੀ ਚੱਲਦਾ ਸੀ । ਮਾਪਿਆ ਦਾ ਕੱਲਾ ਕੱਲਾ ਪੁੱਤ ਸੀ । ਮਾਪਿਆਂ ਦੀ ਆਪਸ ਵਿੱਚ ਘੱਟ ਹੀ ਬਣਦੀ ਸੀ । ਪੈਸੇ ਦੀ ਤਗੀਂ ਤੇ ਬਾਪੂ ਦੀ ਸ਼ਰਾਬ ਪੀਣ ਦੀ ਆਦਤ ਨੇ ਘਰ ਚ ਖ਼ੁਸੀਆ ਨਹੀਂ ਰਹੀਆਂ। ਪਰ ਉਹ ਸੁਬਾਹ ਦਾ ਬਹੁਤ ਨਿੱਗਾ ਸੀ ਨਾ ਕਿਸੇ ਨਾਲ ਜਿਆਦਾ ਬੋਲਦਾ ਸੀ ਨਾ ਹੀ ਘਰੋ ਬਹਾਰ ਜਾਣਦਾ ਸੀ ।
ਇੱਕ ਦਿਨ ਅਜਿਹੀ ਘੜੀ ਵੀ ਆਈ ਜਦ ਸਭ ਕੁਝ ਤਬਾਹ ਹੋਗਿਆ । ਉਸ ਦੇ ਬਾਪੂ ਨੇ ਦੂਜਾ ਵਿਆਹ ਕਰਾ ਲਿਆ । ਤੇ ਸਾਮਾਨ ਚੱਕ ਆਵਦੀ ਨਵੀਂ ਘਰਵਾਲੀ ਨਾਲ ਸ਼ਹਿਰ ਰਹਿਣ ਲੱਗਾ। ਇਹ ਗੱਲ ਨੂੰ ਪੁੱਤਵ ਸਹਾਰ ਨੀ ਪਾਇਆ । ਤੇ ਪਿਓ ਦੇ ਰਾਹੇ ਤੁਰ ਪਿਆ । ਨਿੱਤ ਰਾਤ ਨੂੰ ਪੀ ਕੇ ਆਉਂਦਾ ਸਾਰਾ ਸਾਰਾ ਦਿਨ ਬਹਾਰ ਰਹਿੰਦਾ ਤੇ ਆਵਦੇ ਨਸ਼ੇੜੀ ਦੋਸਤਾ ਨਾਲ ਘੁੰਮਦਾ । ਫਿਰ ਉਹਨੂੰ ਟਿੱਕੇ ਲੁਆਉਣ ਦੀ ਆਦਤ ਵੀ ਜਲਦੀ ਹੀ ਪਹਿਗੀ । ਜਿਸ ਨੇ ਉਹਦਾ ਸਰੀਰ ਨਿਜੋੜ ਦਿੱਤਾ।
ਮਾਂ ਨੂੰ ਸਾਰਾ ਦਿਨ ਪੁੱਤ ਦੀ ਫ਼ਿਕਰ ਰਹਿੰਦੀ । ਉਸਦੀ ਉਮਰ ਵੀ ਢੱਲਦੀ ਜਾ ਰਹੀ ਸੀ । ਉਹ ਚਾਅਉਦੀ ਸੀ ਕਿ ਪੁੱਤ ਦਾ ਵਿਆਹ ਹੋਜੇ । ਕੀ ਪਤਾ ਉਸ ਤੋ ਬਾਅਦ ਉਹਦਾ ਪੁੱਤ ਨਸ਼ੇ ਛੱਡ ਦੇਵੇ । ਪਰ ਕੋਈ ਵੀ ਰਿਸ਼ਤਾ ਨਾ ਮਿਲਿਆ । ਉਹਦੀ ਨਸ਼ੇ ਦੀ ਆਦਤ ਸਾਰੇ ਪਿੰਡ ਨੂੰ ਜੋ ਪਤਾ ਸੀ। ਜਦ ਵੀ ਕੋਈ ਰਿਸ਼ਤਾ ਦੇਖਣ ਆਉਂਦਾ ਬਾਹਾ ਤੇ ਟੀਕੇ ਦੇ ਨਿਸ਼ਾਨ ਦੇਖ ਤੇ ਉਹਦਾ ਸਰੀਰ ਦੇਖ ਮੁੜ ਜਾਂਦਾ । ਕੋਈ ਵੀ ਆਵਦੀ ਧੀ ਇੱਕ ਨਸ਼ੇੜੀ ਨੂੰ ਕਿਵੇਂ ਵਿਆਉਂਦਾ।ਉਹਦੀ ਮਾਂ ਬੜੇ ਬਾਬਿਆ ਕੋਲ ਗਈ ਕੋਈ ਸੁਧਾਰ ਨਾ ਆਇਆ ।ਉਹ ਸਾਰਾ ਦਿਨ ਨਸ਼ੇ ਚ ਰਹਿਣ ਲੱਗਾ । ਤੇ ਪੈਸਿਆ ਲਈ ਆਵਦੀ ਮਾਂ ਨਾਲ ਲੜ੍ਹਦਾ । ਜਦ ਨਾ ਮਿਲਦੇ ਤਾ ਘਰ ਵਿੱਚ ਪਈ ਕਣਕ ਵੇਚ ਦਿੰਦਾ । ਇਹ ਨਸ਼ਾ ਉਹਦੇ ਹੱਡਾ ਵਿਚ ਰੱਚ ਗਿਆ ਸੀ । ਉਹਦੀ ਮਾਂ ਬਹੁਤ ਤਰਲੇ ਕਰਦੀ । ਪਰ ਉਹ ਇੱਕ ਨਾ ਸੁਣਦਾ। ਉਹਦੇ ਫ਼ਿਕਰਾਂ ਵਿੱਚ ਉਹਦੀ ਮਾਂ ਸਾਰਾ ਦਿਨ ਤੁਰੀ ਫਿਰਦੀ ਤੇ ਲੋਕਾ ਦੇ ਹਾੜੇ ਕੱਢਦੀ । ਅਖੀਰ ਉਹ ਦਿਨ ਵੀ ਆਇਆ ਜਦ ਉਹਦੀ ਮਾਂ ਵੀ ਏਸ ਜੱਗ ਨੂੰ ਅਲਵੀਦਾ ਕਹਿ ਗਈ ।
ਉਹ ਹੁਣ ਕੱਲਾ ਰਹਿ ਗਿਆ ਸੀ । ਪਰ ਉਹਦੀ ਨਸ਼ਿਆ ਦੀ ਆਦਤ ਹਲੇ ਵੀ ਨਾ ਗਈ। ਤੇ ਉਹ ਪਿੰਡ ਚ ਨਸ਼ੇੜੀ ਪੁੱਤ ਵੱਜਣ ਲੱਗਾ ;ਜੋ ਆਵਦੀ ਮਾਂ ਤੇ ਘਰ ਨੂੰ ਖਾ ਗਿਆ ।