“ਭੈਣ ਕੋਲੋ ਵੀਰ ਵੇ ਬੰਨਵਾ ਲੈ ਰੱਖੜੀ।
ਸੋਹਣੇ ਜਿਹੇ ਗੱਟ ਤੇ ਸਜ਼ਾ ਲੈ ਰੱਖੜੀ।” ਆਪਣੀ ਤੀਜੀ ਚੌਥੀ ਦੀ ਪੰਜਾਬੀ ਦੀ ਕਿਤਾਬ ਪੜ੍ਹਦੀ ਪੜ੍ਹਦੀ ਉਹ ਉੱਚੀ ਉੱਚੀ ਰੋਣ ਲੱਗ ਪਈ। ਕਿਉਂਕਿ ਉਸ ਦੇ ਕੋਈ ਵੀਰ ਨਹੀਂ ਸੀ। ਉਹ ਚਾਰ ਭੈਣਾਂ ਸਨ। ਮਾਂ ਪਿਓ ਤਾਂ ਚਿੰਤਾ ਕਰਦੇ ਹੀ ਸਨ। ਪਰ ਅੱਜ ਉਸਦਾ ਵੀ ਭਰਾ ਪ੍ਰਤੀ ਵੈਰਾਗ ਜਾਗ ਪਿਆ। ਕੋਈ ਬਜ਼ਾਰੋਂ ਮਿਲਦੀ ਸ਼ੈਅ ਹੋਵੇ ਤਾਂ ਉਹ ਲਿਆ ਦਿੰਦੇ। ਇਹ ਤਾਂ ਰੱਬ ਦੀ ਦਾਤ ਤਾਂ ਉਸ ਕੁਦਰਤ ਦੇ ਹੀ ਵੱਸ ਸੀ। ਮਾਂ ਵੀ ਰੋਣ ਲੱਗ ਪਈ ਤੇ ਬਾਪ ਦੀਆਂ ਅੱਖਾਂ ਵਿੱਚ ਹੰਝੂ ਆ ਗਏ।
ਸ਼ਾਮੀ ਗੁਆਂਢ ਵਿੱਚ ਰਹਿੰਦਾ ਤਾਇਆ ਮਿਲਣ ਆਇਆ ਆਪਣੇ ਦੁਖਾਂ ਦੀ ਪਿਟਾਰੀ ਖੋਲ੍ਹ ਬੈਠਾ। ਤਾਏ ਦੇ ਤਿੰਨ ਪੁੱਤ ਸਨ। ਪੂਰੇ ਨੌਜਵਾਨ। ਪਰ ਤਿੰਨੇ ਹੀ ਨਸ਼ੇੜੀ ਸਨ। ਘਰ ਦਾ ਸਮਾਨ ਤਾਂ ਵੇਚਦੇ ਹੀ ਸਨ ਉਪਰੋਂ ਤਾਇਆ ਤਾਈ ਤੇ ਹੱਥ ਹੋਲਾ ਵੀ ਕਰਦੇ ਸਨ। ਬੁੱਕ ਬੁੱਕ ਰੋਂਦਾ ਤਾਇਆ ਜ਼ਰਿਆ ਨਹੀਂ ਸੀ ਜਾਂਦਾ।
“ਪਾਪਾ ਆਪਾਂ ਨਹੀਂ ਲੈਣਾ ਵੀਰ। ਹੁਣ ਅਸੀਂ ਵੱਡੀਆਂ ਹੋਕੇ ਤੁਹਾਡਾ ਸਹਾਰਾ ਬਣਾ ਗੀਆਂ। ਇਹ ਰੱਖੜੀ ਵੀ ਤੁਹਾਡੇ ਹੀ ਬੰਨ ਦਿਆਂ ਕਰਾਂਗੇ।” ਕਹਿ ਕੇ ਵੱਡੀ ਨੇ ਪਾਪਾ ਨੂੰ ਗਲਵਕੜੀ ਪਾ ਲਈ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ