ਅਮਨਦੀਪ ਬੱਗਾ ਨੂੰ, ਵੇਖਣ ਵਾਲੇ ਆਏ ਹੋਏ ਸੀ। ਬਹੁਤਾ ਗੋਰਾ ਰੰਗ ਹੋਣ ਕਰਕੇ ਉਸ ਨੂੰ ਬੱਗਾ ਹੀ ਕਹਿੰਦੇ ਸੀ। ਸ਼ਰੀਕੇ ਚੋਂ ਚਾਚਾ ਲੱਗਦਾ,ਬਲਕਾਰ ਸਿੰਘ ਕਾਰਾ ਵੀ ਆ ਗਿਆ।ਜੋ ਚੱਲਿਆ ਜਾਂਦਾ, ਕੋਈ ਨਾ ਕੋਈ ਕਾਰਾ ਕਰ ਦਿੰਦਾ ਸੀ। ਚਾਹ ਪਾਣੀ ਪੀਣ ਤੋਂ ਬਾਅਦ, ਕੁੜੀ ਦਾ ਚਾਚਾ ਆਪਣੇ ਭਰਾ ਨੂੰ ਕਹਿਣ ਲੱਗਾ।”ਵੱਡੇ ਵੀਰ ਮੇਰੇ ਤਾਂ ਮੁੰਡਾ ਪਸੰਦ ਆ,ਉੱਚਾ ਲੰਮਾ ਗੋਰਾ ਰੰਗ, ਚਿੱਟੇ ਕਪੜਿਆਂ ਵਿੱਚ ਕਿੰਨਾ ਸੋਹਣਾ ਲਗਦੈ, ਕੋਠੀ ਨੂੰ ਰੰਗ ਵੀ ਚਿੱਟਾ ਹੀ ਕਰਵਾਇਆ ਹੋਇਆ”।
ਤਾਂ ਬੁੱਲਾਂ ਚ ਹੱਸਦਾ, ਬਲਕਾਰ,ਕਾਰਾ ਕਹਿਣ ਲੱਗਾ । ਮੁੰਡਾ ਸਾਉ ਵੀ ਬਹੁਤ ਆ, ਕਾਰੋਬਾਰ ਵੀ ਚਿੱਟੇ ਦਾ ਕਰਦਾ “।
ਨੇਤਰ ਸਿੰਘ ਮੁੱਤੋ