ਚਮਕੀਲਾ ਦਰਬਾਰ ਸਾਹਿਬ ਜਾਂਦਾ ਤੇ ਓਥੇ ਜਾ ਕੇ ਮੱਥਾ ਟੇਕ ਕੇ ਬਾਬਾ ਮਾਨੋਚਾਹਲ ਕੋਲ ਪੇਸ਼ ਹੁੰਦਾ ਅਤੇ ਦੋਵੇਂ ਹੱਥ ਜੋੜ ਕੇ ਮਾਫ਼ੀ ਮੰਗਦੈ। ਬਾਬਾ ਵੱਸਣ ਸਿੰਘ ਜਫਰਵਾਲ ਬਾਬਾ ਅਰੂੜ ਸਿੰਘ ਸਾਰੇ ਮੌਜੂਦ ਸਨ ਓਹਨਾਂ ਨੇ ਕਿਹਾ ਕੇ ਚਲੋਂ ਪਹਿਲਾਂ ਜੋ ਹੋਇਆ ਓਹਦੇ ਤੇ ਮਿੱਟੀ ਪਾਓ ਅੱਗੇ ਤੋਂ ਸਹੀ ਗੀਤ ਗਾਓ ਅਤੇ ਇੱਕ ਕੋਈ ਧਾਰਮਿਕ ਕੈਸਟ ਵੀ ਜ਼ਰੂਰ ਗਾਓ। ਚਮਕੀਲਾ ਓਥੋਂ ਥਾਪੜਾ ਲੈ ਕੇ ਵਾਪਿਸ ਆਇਆ । ਅਤੇ ਇੱਕ ਧਾਰਮਿਕ ਕੈਸਟ ਕਰਵਾਈ ਜੋ ਦੂਜੀਆਂ ਕੈਸਟਾਂ ਤੋਂ ਵੀ ਵੱਧ ਮਕਬੂਲ ਹੋਈ।
ਫੇਰ ਕੁੱਝ ਸਮਾਂ ਲੰਘਿਆ ਚਮਕੀਲੇ ਨੇ ਫੇਰ ਓਹੀ ਗੰਦੇ ਗਾਣੇ ਸ਼ੁਰੂ ਕਰ ਦਿੱਤੇ। ਚਮਕੀਲੇ ਕਨੇਡਾ ਟੂਰ ਤੇ ਗਿਆ ਅਤੇ ਓਥੇ ਇੰਟਰਵਿਊ ਕੀਤੀ। ਤਾਂ ਪੱਤਰਕਾਰ ਨੇ ਸਵਾਲ ਕਿਤਾ ਕਿ ਤੁਸੀਂ ਇਸ ਤਰਾਂ ਗੰਦੇ ਗੀਤ ਗਾ ਰਹੇ ਹੋ ਅਤੇ ਪੰਜਾਬ ਵਿੱਚ ਖਾਲਿਸਤਾਨੀ ਮੂਵਮੈਂਟ ਜ਼ੋਰਾਂ ਤੇ ਆ,,ਕੀ ਤੁਹਾਨੂੰ ਕੋਈ ਕੁੱਝ ਕਹਿ ਨਹੀਂ ਰਿਹਾ। ਤਾਂ ਚਮਕੀਲੇ ਦਾ ਜਵਾਬ ਸੀ ਕਿ ਸਿੱਖ ਸਟੂਡਿੰਟ ਫੈਡਰੇਸਨ ਦੇ ਪ੍ਰਧਾਨ ਭਾਈ ਗੁਰਜੀਤ ਸਿੰਘ ਹੋਰਾਂ ਨੂੰ ਮੈਂ ਪੈਸੇ ਦਿੱਤੇ ਅਤੇ ਓਹ ਕਹਿੰਦੇ ਕਿ ਜੋ ਗਾਉਂਣਾ ਗਾਈ ਚੱਲ। ਇਹ ਗੱਲ ਭਾਈ ਗੁਰਜੀਤ ਸਿੰਘ ਹੋਰਾਂ ਤੱਕ ਪਹੁੰਚੀ ਤਾਂ ਓਹਨਾਂ ਮੀਟਿੰਗ ਬੁਲਾਈ। ਓਥੇ ਫੈਸਲਾ ਹੋਇਆ ਕੇ ਹੁਣ ਕੋਈ ਗੱਲਬਾਤ ਨਹੀਂ ਕਰਨੀ। ਬਾਈ ਦੀਪਾ ਹੇਰਾ ਅਤੇ ਹੋਰ ਸਿੰਘ ਇਹਦੀ ਬੁਕਿੰਗ ਕਰਨ ਗਏ ਤਾਂ ਇਹ ਆਪ ਨਹੀਂ ਮਿਲਿਆ ਪਰ ਇਹਦੀ ਬੁਕਿੰਗ ਕਰਨ ਵਾਲਿਆਂ ਨੇ ਦੱਸਿਆ ਕੇ ਹੁਣ ਤਾਂ ਕੋਈ ਤਰੀਖ ਵੇਹਲੀ ਨਹੀਂ, ਅਗਲੇ ਮਹੀਨੇ ਕਨੇਡਾ ਜਾਣਾ ਫੇਰ ਬੁੱਕਿੰਗ ਹੋ ਸਕਦੀ ਆ। ਚਲੋ ਓਹ ਵਾਪਿਸ ਆ ਗਏ।
ਕਨੇਡਾ ਤੋਂ ਵਾਪਿਸ ਆ ਕੇ ਚਮਕੀਲੇ ਨੇ ਸੀ ਅਰਾਪੀ ਦੀ ਛਤਰ ਛਾਇਆ ਹੇਠ ਕੋਟ ਬਾਦਲ ਖਾਂ ਅਖਾੜਾ ਲਾਇਆ। ਓਥੋਂ ਵਾਰ ਵਾਰ ਡੱਬ ਵਿੱਚ ਟੰਗਿਆ ਪਿਸਤੌਲ ਦਿਖਾ ਰਿਹਾ ਸੀ ਤੇ ਨਾਲੇ ਕਹਿ ਰਿਹਾ ਸੀ ਕਿ ਹਿੱਕ ਚ ਵੱਜੋ ਜੀਹਨੇ ਵੱਜਣਾ,, ਮੋੜਵਾ ਜਵਾਬ ਦੇਵਾਂਗਾ। ਏਨੀਆਂ ਗੱਲਾਂ ਕੋਈ ਟੁੱਚਾ ਜਿਹਾ ਬੰਦਾ ਸਿੰਘਾਂ ਨੇ ਕਹਿ ਦੇਵੇ ਤਾਂ ਸਿੰਘਾਂ ਦਾ ਮਰਨ ਸੀ । ਬੱਸ ਫਿਰ ਬਾਈ ਦੀਪੇ ਹੋਰੀ ਹਿੱਕ ਵਿੱਚ ਵੱਜੇ । ਜਿਸ ਦਿਨ ਅਖਾੜਾ ਸੀ ਓਸੇ ਦਿਨ ਸੋਧ ਦਿੱਤਾ। ਬਹੁਤੇ ਲੋਕ ਅੱਜ ਵੀ ਕਹਿ ਦਿੰਦੇ ਆ ਕਿ ਸਿੰਘਾਂ ਨੇ ਨਹੀਂ ਮਾਰਿਆ। ਇਹ ਗੱਲ ਠੀਕ ਆ ਸਿੰਘਾਂ ਨੇ ਨਹੀਂ ਮਾਰਿਆ ਸਗੋਂ ਇਹਨੇ ਆਪ ਆਪਣੀ ਮੌਤ ਬੁਲਾਈ ਆ । ਚਮਕੀਲੇ ਦੀ ਮੌਤ ਤੋਂ ਬਾਅਦ ਕੋਈ ਅੱਖ ਚ ਪਾਇਆ ਨਹੀਂ ਰੜਕਿਆ। ਫੇਰ ਕੁੱਝ ਕਲਾਕਾਰਾਂ ਨੇ ਜਿਵੇਂ ਸਦੀਕ ਰਣਜੀਤ ਕੌਰ, ਮਾਣਕ, ਛਿੰਦੇ ਵਰਗਿਆਂ ਨੇ ਫੈਡਰੇਸ਼ਨ ਨਾਲ ਕਾਨਫਰੰਸ ਰੱਖੀ ਅਤੇ ਇਹਨਾਂ ਦੀ ਮੰਗ ਸੀ ਕੇ ਤੁਸੀਂ ਸਾਡੇ ਗੀਤਾਂ ਨੂੰ ਸੈਂਸਰ ਕਰ ਲਿਆ ਕਰੋ। ਜਿਹੜਾ ਤੁਹਾਨੂੰ ਸਹੀ ਲੱਗੇਗਾ ਓਹੀ ਗੀਤ ਰਿਲੀਜ਼ ਕਰਾਂਗੇ। ਬਾਈ ਗੁਰਜੀਤ ਹੋਰਾਂ ਜਵਾਬ ਦਿੱਤਾ ਕੇ ਅਸੀਂ ਤੁਹਾਡੇ ਪਿਓ ਦੇ ਨੌਕਰ ਨਹੀਂ ,,,ਨਾਂ ਅਸੀਂ ਤਨਖਾਹ ਲੈਨੇਂ ਆ ਥੋਡੇ ਤੋਂ,, ਜਿਹੜਾ ਗੀਤ ਤੁਸੀਂ ਆਪਣੀ ਮਾਂ ਨਾਲ ਆਪਣੀ ਭੈਣ ਨਾਲ ਬੈਠ ਕੇ ਸੁਣ ਸਕਦੇ ਓਹ ਗੀਤ ਗਾ ਲਵੋ ਸਾਨੂੰ ਕੋਈ ਇਤਰਾਜ਼ ਨਹੀਂ। ਕਾਫੀ ਲੰਮਾ ਸਮਾਂ ਗੰਦੇ ਗੀਤ ਗਾਉਂਣ ਦੀ ਜੁਰਤ ਨਹੀਂ ਪਈ ਕਿਸੇ ਦੀ
ਸੰਗਤੇ ਇਹ ਗੱਲ ਦਾ ਫੈਸਲਾ ਤੁਸੀਂ ਕਰਨਾ ਕਿ ਤੁਹਾਨੂੰ ਕਿਹੋ ਜਿਹੇ ਕਿਰਦਾਰ ਚਾਹੀਦੇ ਆ। ਇੱਕ ਓਹ ਆ ਜੋ ਤੁਹਾਡੀਆਂ ਧੀਆਂ ਭੈਣਾਂ ਨੂੰ ਗੀਤਾਂ ਰਾਹੀਂ ਮਾੜਾ ਬੋਲਦੇ ਆ ਤੇ ਇੱਕ ਕਿਰਦਾਰ ਓਹ ਆ ਜੋ ਧੀਆਂ ਭੈਣਾਂ ਦੀਆਂ ਇੱਜ਼ਤਾਂ ਕੱਜਦੇ ਆ। ਪਿਛਲੇ ਕੁੱਝ ਸਮੇ ਤੋਂ ਗੀਤਾ ਰਾਹੀਂ ਫਿਲਮਾਂ ਰਾਹੀਂ ਚਮਕੀਲੇ ਅਤੇ ਇਹਦੇ ਵਰਗੇ ਹੋਰ ਕਿਰਦਾਰਾਂ ਨੂੰ ਪੰਜਾਬ ਸਿਰ ਮੜਿਆ ਜਾ ਰਿਹਾ । ਪਰ ਤੁਹਾਨੂੰ ਹਰ ਕਿਰਦਾਰ ਦੀ ਅਸਲੀਅਤ ਪਤਾ ਹੋਣੀ ਚਾਹੀਦੀ ਆ । ਲੋਕਾਂ ਕੋਲ ਬੜੇ ਤਰਕ ਚਮਕੀਲੇ ਨੂੰ ਬਰੀ ਕਰਨ ਲਈ ਪਰ ਜੋ ਗੰਦ ਓਹਨੇ ਪਾਇਆ ਓਹਦੇ ਤੋਂ ਝੱਟ ਮੁਨਕਰ ਹੋ ਜਾਂਦੇ ਆ। ਓਹ ਕਿਹੜਾ ਰਿਸ਼ਤਾ ਜੀਹਦੇ ਬਾਰੇ ਚਮਕੀਲੇ ਨੇ ਗੰਦ ਨਹੀਂ ਘੋਲਿਆ । ਮੇਰੇ ਨਾਲ ਬੀਬੀਆ ਵੀ ਐਡ ਆ ਮੈਂ ਤਾਂ ਲਿਖ ਕੇ ਦੱਸ ਵੀ ਨਹੀਂ ਸਕਦਾ ਜੋ ਓਹਨੇ ਗੰਦ ਪਾਇਆ । ਤੁਹਾਨੂੰ ਤਾਂ ਚਿੰਤਨ ਕਰਨਾ ਚਾਹੀਦਾ ਸੀ ਕਿ ਇਹੋ ਜਿਹੇ ਕਿਰਦਾਰ ਪੰਜਾਬ ਵਿੱਚ ਪੈਦਾ ਕਿੱਦਾਂ ਹੋਏ ਪਰ ਅਸੀਂ ਤਾਂ ਓਹਨੂੰ ਹੀਰੋ ਬਣਾ ਕੇ ਪੇਸ਼ ਕਰ ਰਹੇ ਹੁਣ ਤੁਸੀ ਆਪ ਹੀ ਸੋਚੋ —> ਤੁਹਾਡੇ ਲਈ ਹਿਰੋ ਕੋਣ ਦੀਪਾ ਹੈਰਾ ਵਾਲਾ ਜਾ ਚਮਕੀਲਾ
ਬਾਣੀ ਤੋ ਦੁਰ ਹੋਕੇ ਹੋਏ ਲੱਚਰਤਾ ਦੇ ਨੇੜੇ ਤੁਸੀ ਵਾਰਸ ਨਲੂਏ ਦੇ ਨੱਚਦੇ ਟਿੱਕ ਟੋਕ ਤੇ ਜਿਹੜੇ ਭੁਲ ਗਏ ਕੁਰਬਾਨੀਆਂ ਨੂੰ ਪਾਓਦੇ ਫੇਸਬੂੱਕ ਤੇ ਰੀਲਾਂ ਤੁਹਾਡੇ ਲਈ ਹੀਰੋ ਕੋਣ ਦੀਪਾ ਹੈਰਾ ਜਾ ਚਮਕੀਲਾ —> ਸੁੱਖਵੀਰ ਖੈਹਿਰਾ