ਗੱਲ ਖਾਸੀ ਪੁਰਾਨੀ ਹੈ ਕੋਈ 1972 ਦੇ ਨੇੜੇ ਤੇੜੇ ਦੀ। ਮੇਰਾ ਇੱਕ ਮਾਮਾ ਮਲੋਟ ਰਹਿੰਦਾ ਸੀ। ਸਾਇਕਲਾਂ ਦੀ ਦੁਕਾਨ ਸੀ ਉਸਦੀ। ਤੇ ਮੈ ਵੀ ਅਕਸਰ ਮਾਮੇ ਚਲਾ ਜਾਂਦਾ ਮਲੋਟ ਮੰਦੀ ਮੰਡੀ। ਮਾਮਾ ਸਾਡਾ ਥੋੜਾ ਜਿਹਾ ਸ੍ਕੀਮੀ ਸੀ। ਉਸ ਸਮੇ ਮਲੋਟ ਦੇ ਜਸਵੰਤ ਸਿਨੇਮੇ ਦੇ ਨਾਲ ਇੱਕ ਬਰਫ਼ ਦਾ ਕਾਰਖਾਨਾ ਹੁੰਦਾ ਸੀ ਸ਼ਾਇਦ ਓਹ ਕਾਰਖਾਨਾ ਸਿਨੇਮੇ ਵਾਲਿਆਂ ਦਾ ਹੀ ਸੀ। ਮਾਮਾ ਜੀ ਦੁਧ ਵਿਚ ਇਲਾਚੀ ਖੰਡ ਤੇ ਇੱਕ ਆਧਾ ਅੰਬ ਪਾਕੇ ਦੁਧ ਦਾ ਡੋਲੂ ਉਸ ਬਰਫ਼ ਦੇ ਕਾਰਖਾਨੇ ਵਿਚ ਜਮਣ ਲਈ ਰਖ ਅਉਂਦੇ ਫਿਰ ਤਿੰਨ ਘੰਟੇ ਬਾਅਦ ਓਹ ਡੋਲੂ ਲੈ ਅਉਂਦੇ। ਆਜੋ ਭਾਣਜਾ ਆਪਣੀ ਆਈਸ ਕਰੀਮ ਤਿਆਰ ਹੋਗੀ। ਅਸੀਂ ਕੋਲੀਆਂ ਭਰ ਭਰ ਆਈਸ ਕਰੀਮ ਖਾਂਦੇ। ਉਸ ਸਮੇ ਅਜੇ ਫਰਿਜ ਆਮ ਘਰਾਂ ਵਿਚ ਨਹੀ ਸੀ ਆਏ। ਬਹੁਤ ਹੀ ਅਮੀਰ ਲੋਕਾਂ ਘਰੇ ਸ਼ਾਇਦ ਫ੍ਰਿਜ ਹੁੰਦੇ ਸਨ। ਫਿਰ ਘਰ ਘਰ ਫ੍ਰਿਜ ਆ ਗਾਏ। ਸੋਚਿਆ ਹੁਣ ਵਿਚ ਹੀ ਬਰਫ਼ ਜ੍ਮੋਉਣ ਦਾ ਕਾਰਖਾਨਾ ਲਗ ਗਿਆ ਹੋਵੇ। ਫਿਰ ਹੋਲੀ ਹੋਲੀ ਲੋਕ ਘਰੇ ਕੁਲਫੀ ਜ੍ਮੋਉਣੇ ਹੱਟ ਗਾਏ।
ਹੁਣ ਤੇ ਓਹ ਮਾਮੇ ਵੀ ਨਹੀ ਰਹੇ ਤੇ ਨਾ ਓਹ ਭਾਣਜੇ।
ਨਾਨਕੇ ਵੀ ਤਾਂ ਸੁਫਨੇ ਹੋ ਗਏ.
ਅੱਜ ਪਰਿਵਾਰ ਨਾਲ ਮੁਕਤਸਰ ਸਾਹਿਬ ਜਾਣ ਦਾ ਸਬੱਬ ਬਣਿਆ। ਫੁਫੜ ਜੀ ਦਾ ਪਤਾ ਲੈਣ। ਬਸ ਰਸਮੀ ਜਿਹਾ। ਜਦੋ ਕਾਰ ਮਲੋਟ ਮੁਕਤਸਰ ਸੜਕ ਤੇ ਪੈਂਦੇ ਪਿੰਡ ਅੋਲਖ ਦੇ ਅੱਡੇ ਤੇ ਪਹੁੰਚੀ ਤਾਂ ਬਾਦੀਆਂ ਪਿੰਡ ਨੂ ਜਾਂਦੀ ਲਿੰਕ ਰੋਡ ਨੂ ਵੇਖ ਕੇ ਦਿਲ ਨੂ ਹੋਲ ਜਿਹਾ ਪਿਆ। ਛੋਟੇ ਹੁੰਦੇ ਅੋਲਖ ਤੋਂ ਪੈਦਲ ਹੀ ਪਿੰਡ ਬਾਦੀਆਂ ਪਹੁੰਚ ਜਾਂਦੇ ਸੀ। ਪਤਾ ਹੀ ਨਹੀ ਸੀ ਲਗਦਾ 4-5 ਕਿਲੋਮੀਟਰ ਸਫਰ ਕਦੋ ਮੁੱਕ ਜਾਂਦਾ ਸੀ।
ਫਿਰ ਵੀ ਬਾਦੀਆਂ ਮੇਰੇ ਨਾਨਕੇ ਸੀ।
#ਰਮੇਸ਼ਸੇਠੀਬਾਦਲ