ਪਾਣੀ ਪਾਣੀ ਪਾਣੀ।
ਕੱਲ੍ਹ ਸ਼ਾਇਦ ਵਿਸ਼ਵ ਪਾਣੀ ਦਿਹਾੜਾ ਸੀ। ਸਰਕਾਰ, ਬੁੱਧੀਜੀਵੀਆਂ ਤੇ ਫੇਸ ਬੁੱਕੀਆਂ ਨੇ ਵਾਧੂ ਪੋਸਟਾਂ ਪਾਈਆਂ। ਸਰਕਾਰ ਨੇ ਤਾਂ ਜਨਤਾ ਦੇ ਖੂਨ ਪਸੀਨੇ ਦੀ ਕਮਾਈ ਨਾਲ ਇਕੱਠਾ ਕੀਤਾ ਕਰੋੜਾਂ ਰੁਪਈਆ ਵਿਸ਼ਵ ਜਲ ਦਿਵਸ ਦੇ ਪ੍ਰਚਾਰ ਤੇ ਬਹਾ ਦਿੱਤਾ। ਅਮਲ ਸ਼ਾਇਦ ਧੇਲੇ ਦਾ ਵੀ ਨਹੀਂ ਹੋਇਆ। ਪਰ ਜੋ ਮੇਰੇ ਨਾਲ ਹੋਈ ਉਸਨਾਲ ਮੈਨੂੰ ਪਾਣੀ ਦੇ ਮਹੱਤਵ ਦਾ ਪਤਾ ਚਲ ਗਿਆ।
ਕਈ ਦਿਨਾਂ ਤੋਂ ਲੱਪ ਕ਼ੁ ਗੋਲੀਆਂ ਕੈਪਸੂਲ ਖਾਣ ਕਰਕੇ ਮੇਰੀ ਆਊਟ। ਗੋਇੰਗ ਲਗਭਗ ਬੰਦ ਜਿਹੀ ਸੀ। ਬੱਕਰੀ ਵਾਂਗੂ ਦੋ ਕ਼ੁ ਮੀਗਣਾ ਕਰਕੇ ਮੈਂ ਬਾਰਾਂ ਕ਼ੁ ਲੀਟਰ ਪਾਣੀ ਬਹਾਕੇ ਬਾਹਰ ਆ ਜਾਂਦਾ। ਦਿਨੇ ਅਜਿਹਾ ਕੋਈ ਸੱਤ ਅੱਠ ਵਾਰ ਹੋਇਆ। ਪਾਣੀ ਦੀ ਵਾਧੂ ਤੇ ਬੇਕਾਰ ਖਪਤ ਕਰਕੇ ਦੁੱਖ ਜਿਹਾ ਵੀ ਹੁੰਦਾ। ਪਰ ਮੌਜੂਦਾ ਕਲਚਰ ਮੁਤਾਬਿਕ ਤੁਹਾਡੀ ਟੋਇਲਟ ਸੀਟ ਦੁੱਧ ਵਾਂਗੂ ਸਫੇਦ ਹੋਣੀ ਚਾਹੀਦੀ ਹੈ। ਮੂਤਰ ਵਿਸਰਨ ਤੋਂ ਬਾਦ ਵੀ ਫਲਸ਼ ਵਾਲਾ ਬਟਨ ਨਪਣਾ ਜਰੂਰੀ ਹੈ। ਮੈਂ ਹੀ ਨਹੀਂ ਬਾਕੀ ਦੇ ਜੀਅ ਵੀ ਪਾਣੀ ਬਹਾਉਣ ਵਿੱਚ ਭੋਰਾ ਕਿਰਸ ਨਹੀਂ ਕਰਦੇ।
ਘਰੇ ਪਾਣੀ ਦੀ ਮੋਟਰ ਤੇ ਬੰਬੀ ਦੋਨੋ ਹੀ ਹੋਣ ਕਰਕੇ ਪਾਣੀ ਦੀ ਕਦੇ ਕਿੱਲਤ ਨਹੀਂ ਆਈ। ਹਾਂ ਜੇ ਬਿਜਲੀ ਹੀ ਨਾ ਹੋਵੇ ਤਾਂ ਗੱਲ ਵੱਖਰੀ ਹੈ। ਰਾਤੀ ਜਦੋ ਸੌਣ ਲੱਗੇ ਤਾਂ ਪਤਾ ਲਗਿਆ ਕਿ ਟੈਂਕ ਖਾਲੀ ਹੋ ਗਿਆ। ਬਰਸਾਤੀ ਜਿਹਾ ਮੌਸਮ ਹੋਣ ਕਰਕੇ ਬਿਜਲੀ ਵੀ ਗੁੱਲ ਸੀ। ਪਾਣੀ ਦੀ ਬੂੰਦ ਨਹੀਂ ਸੀ ਘਰ। ਹਾਂ ਪੀਣ ਲਈ ਆਰ ਓੰ ਵਿਚਲਾ ਪਾਣੀ ਵਰਤਿਆ ਜਾ ਸਕਦਾ ਸੀ। ਪਰ ਟੋਇਲਟਸ ਵਿੱਚ ਸੋਕਾ ਸੀ। ਪਾਣੀ ਬਿਨਾਂ ਫਲਸ਼ ਸਿਸਟਮ ਬੇਕਾਰ ਸੀ। ਫਿਰ ਵੀ ਕੁਦਰਤੀ ਕਿਰਿਆਵਾਂ ਨੂੰ ਰੋਕਿਆ ਨਹੀਂ ਸੀ ਜ਼ਾ ਸਕਦਾ। ਘਰ ਵਿਚਲੀਆਂ ਚਾਰੇ ਟੋਇਲਟਸ ਜਬਾਬ ਦੇ ਚੁੱਕੀਆਂ ਸਨ। ਖੈਰ ਔਖੇ ਸੌਖੇ ਹੋ ਕੇ ਦਿਨ ਚੜ੍ਹਨ ਤੇ ਬਿਜਲੀ ਦੇ ਆਉਣ ਦਾ ਇੰਤਜ਼ਾਰ ਕੀਤਾ। ਸਵੇਰੇ ਪੰਜ ਵਜੇ ਜਦੋ ਬਿਜਲੀ ਮਾਤਾ ਨੇ ਆਪਣੇ ਆਉਣ ਦੀ ਸੂਚਨਾ ਦਿੱਤੀ ਤਾਂ ਸਭ ਤੋਂ ਪਹਿਲਾਂ ਬੰਬੀ ਚਲਾਈ ਗਈ। ਹੋਲੀ ਹੋਲੀ ਟੈਂਕ ਵਿੱਚ ਪਾਣੀ ਭਰਨ ਲੱਗਾ। ਰਾਤ ਦੀਆਂ ਖੋਹਲੀਆਂ ਟੂਟੀਆਂ ਚੋ ਪਾਣੀ ਆਉਣ ਲੱਗਾ। ਵਾਰੀ ਵਾਰੀ ਫਲੱਸ਼ ਦੇ ਬਟਨ ਨੱਪੇ ਗਏ ਤੇ ਰੂਟੀਨ ਵਰਕ ਚਾਲੂ ਹੋਇਆ।
ਇਹ ਸਭ ਇੱਕ ਦਿਨ ਬਿਜਲੀ ਨਾ ਆਉਣ ਤੇ ਅਤੇ ਪਾਣੀ ਮੁੱਕਣ ਤੇ ਹੋਇਆ। ਜਿਵੇਂ ਵਿਗਿਆਨਕ ਰੌਲਾ ਪਾਉਂਦੇ ਹਨ ਜੇ ਸੱਚੀਓੰ ਪਾਣੀ ਮੁੱਕ ਜਾਵੇ। ਬਿਜਲੀ ਨਾ ਆਵੇ। ਤਾਂ ਕੀ ਹਾਲ ਹੋਵੇਗਾ। ਹੁਣ ਬਾਹਰ ਖੁੱਲ੍ਹੇ ਵਿਚ ਤੇ ਰੇਲਵੇ ਲਾਈਨ ਦੇ ਨੇੜੇ ਜਾਣ ਦਾ ਰਿਵਾਜ ਨਹੀਂ ਰਿਹਾ। ਭਾਰਤੀ ਟੋਇਲਟ ਪੇਪਰ ਨਾਲ ਵੀ ਗੁਜ਼ਾਰਾ ਨਹੀਂ ਕਰ ਸਕਦੇ।
ਜਲ ਹੈ ਤਾਂ ਜਹਾਨ ਹੈ। ਜਲ ਹੀ ਜੀਵਨ ਹੈ। ਦਾ ਅਸਲੀ ਮਤਲਬ ਉਸਨੂੰ ਪਤਾ ਹੈ ਜਿਸ ਨਾਲ ਬੀਤਦੀ ਹੈ। ਬਾਕੀਆਂ ਲਈ ਫੋਕੇ ਨਾਹਰੇ ਹਨ। ਸਰਕਾਰੀ ਪ੍ਰੋਗਰਾਮ ਹਨ ਜੋ ਬਜਟ ਵਿਚ ਇਸ ਉਦੇਸ਼ ਲਈ ਰੱਖੇ ਪੈਸੇ ਖਰਚਣ ਦਾ ਜਰੀਆਂ ਹਨ। ਸਰਕਾਰ ਦੇ ਪਾਣੀ ਦੇ ਨਲ ਇੱਕ ਟੂਟੀ ਦੇ ਨਾ ਹੋਣ ਕਰਕੇ ਸਾਰਾ ਦਿਨ ਬੇਕਾਰ ਚਲਦੇ ਰਹਿੰਦੇ ਹਨ। ਲੱਖਾਂ ਲੀਟਰ ਪਾਣੀ ਵਿਅਰਥ ਹੀ ਨਾਲੀਆਂ ਵਿੱਚ ਚਲਾ ਜਾਂਦਾ ਹੈ। ਪਰ ਸਰਕਾਰ ਨੂੰ ਕੀ। ਜਨਤਾ ਮੂਰਖ ਹੈ ਉਸਨੇ ਵੋਟਾਂ ਪਾ ਹੀ ਦੇਣੀਆਂ ਹਨ।
#ਰਮੇਸ਼ਸੇਠੀਬਾਦਲ
ਸਾਬਕਾ ਸੂਪਰਡੈਂਟ