ਜਦੋਂ ਅਸੀਂ ਗੁਰੂ ਨਾਨਕ ਕਾਲਜ ਵਿੱਚ ਪੜ੍ਹਦੇ ਸੀ ਤਾਂ ਕਾਲਜ ਵਿੱਚ ਇੱਕ ਗਾਉਣ ਦਾ ਮੁਕਾਬਲਾ ਹੋਇਆ। ਮੇਰੇ ਇੱਕ ਦੋਸਤ ਨੇ ਜੋ ਨਜ਼ਦੀਕੀ ਪਿੰਡ ਦਾ ਸੀ ਉਸ ਮੁਕਾਬਲੇ ਵਿਚ ਭਾਗ ਲਿਆ ਅਤੇ ਬਹੁਤ ਹੀ ਸੋਹਣਾ ਗਾਣਾ ਗਾਇਆ। ਸਾਨੂੰ ਤਾਂ ਕੀ ਜੱਜ ਸਹਿਬਾਨ ਨੂੰ ਵੀ ਲੱਗਿਆ ਕਿ ਪਹਿਲਾਂ ਸਥਾਨ ਇਸ ਦਾ ਪੱਕਾ ਹੈ।ਸਾਡੇ ਚੇਹਰੇ ਤੇ ਜਿੱਤ ਦੀ ਖੁਸ਼ੀ ਆ ਰਹੀ ਸੀ। ਗਾਣਾ ਖਤਮ ਹੁੰਦੇ ਹੀ ਉਸਨੇ ਇੱਕ ਚੁਟਕਲਾ ਸੁਣਾਉਣਾ ਸ਼ੁਰੂ ਕਰ ਦਿੱਤਾ। ਚੁਟਕਲਾ ਵਧੀਆ ਸੀ ਪਰ ਉਸਨੇ ਵਧੀਆ ਗਾਣੇ ਦਾ ਬੇੜਾ ਗਰਕ ਕਰ ਦਿੱਤਾ। ਪਹਿਲਾ ਸਥਾਨ ਤਾਂ ਕੀ ਉਹ ਕਿਸੇ ਲਿਸਟ ਵਿਚ ਨਹੀਂ ਆਇਆ। ਸਾਨੂੰ ਉਸਦੇ ਬਹੁਤ ਗੁੱਸਾ ਆਇਆ।ਪਰ ਕੀ ਕਰਦੇ ਉਹ ਉਸ ਪਿੰਡ ਦਾ ਵਸਨੀਕ ਸੀ ਜੋ ਪਿੰਡ ਬਚਕਾਨੀ ਹਰਕਤਾਂ ਕਰਕੇ ਪੂਰੇ ਇਲਾਕੇ ਵਿੱਚ ਮਸ਼ਹੂਰ ਹੈ। ਉਸ ਪਿੰਡ ਦੇ ਬਹੁਤ ਚੁਟਕਲੇ ਬਣੇ ਹੋਏ ਹਨ। ਉਸ ਦੀ ਹਰਕਤ ਕਰਕੇ ਅਸੀਂ ਬੇਬੱਸ ਸੀ।
ਕੱਲ੍ਹ ਮੋਦੀ ਸਾਹਿਬ ਦੇ ਕਹਿਣ ਤੇ ਜਨਤਾ ਕਰਫਿਊ ਵਿੱਚ ਪੂਰੇ ਦੇਸ਼ ਨੇ ਸ਼ਿੱਦਤ ਨਾਲ਼ ਭਾਗ ਲਿਆ। ਪਰ ਮੋਦੀ ਨੇ ਪੰਜ ਵਜੇ ਤਾੜੀ ਥਾਲੀ ਤੇ ਸੰਖ ਨਾਦ ਵਾਲਾ ਐਲਾਨ ਕਰ ਦਿੱਤਾ। ਚੋਦਾਂ ਘੰਟਿਆਂ ਦੇ ਸਮੇ ਨੂੰ ਦੱਸ ਘੰਟਿਆਂ ਬਾਦ ਪੰਜ ਵਜੇ ਹੀ ਖਤਮ ਕਰ ਦਿੱਤਾ। ਭਗਤਾਂ ਨੇ ਗਰੁੱਪ ਬਣਾਕੇ ਐਸੀ ਤਾੜੀ ਥਾਲੀ ਵਜਾਈ ਕਿ ਕਰਫਿਊ ਤੋਂ ਮਿਲਣ ਵਾਲੇ ਲਾਭ ਨੂੰ ਖਤਮ ਕਰ ਦਿੱਤਾ। ਕਰਫਿਊ ਤੇ ਤਾੜੀ ਥਾਲੀ ਦੇ ਇਕੱਠੇ ਐਲਾਨ ਕਾਰਨ ਦੇਸ਼ ਲਈ ਖਤਰਾ ਵਧ ਗਿਆ। ਕਿੰਨਾ ਚੰਗਾ ਹੁੰਦਾ ਇਹ ਦੋਨੋ ਇਵੇੰਟ ਅਲੱਗ ਅਲੱਗ ਹੁੰਦੇ ਤੇ ਅਸੀਂ ਕਾਮਜਾਬ ਹੁੰਦੇ। ਮੈਨੂੰ #ਪੜ੍ਹਿਆਲਿਖਿਆ #ਵਿਦਵਾਨ ਮੋਦੀ ਵੀ ਮੇਰੇ ਉਸੇ ਪਿੰਡ ਆਲੇ ਉਸ ਦੋਸਤ ਵਰਗਾ ਹੀ ਲੱਗਿਆ।
#ਰਮੇਸ਼ਸੇਠੀਬਾਦਲ