” ਅੱਜ ਮੈ ਨੌਕਰੀ ਲਈ ਫਾਰਮ ਅਪਲਾਈ ਕਰਨ ਜਾਣਾ ?” ਮੈ ਕਿਹਾ ਸੁਣਦੇ ਹੋ ਜੀ । ਐਨੀ ਗੱਲ ਕਹਿਕੇ ਕਮਲੀ ਨਹਾਉਣ ਲਈ ਚਲੀ ਗਈ । ਨਹਾ ਕੇ ਜਦੋਂ ਬਾਹਰ ਆਈ ਉਸਦੇ ਪਤੀ ਜੈਲੇ ਕੋਲ ਆਰਕਿਸਟਾਂ ਵਾਲਿਆ ਦਾ ਠੇਕੇਦਾਰ ਖੜਾ ਸੀ । ਮੈ ਕਿਹਾ ਜੀ ਇਹ ਇੱਥੇ ਕੀ ਕਰਨ ਆਇਆ ਸੀ ” ਬਸ ਅੱਜ ਤੋਂ ਤੇਰੀ ਨੌਕਰੀ ਪੱਕੀ ? ” ਕੀ ਮੈ ਆਰਕਿਸਟਾ ਵਾਲਿਆਂ ਨਾਲ ਜਾਵਾਂਗੀ । ਲੋਕਾਂ ਦੇ ਸਾਮਹਣੇ ਨੱਚਾਂਗੀ , ਹਾਂ ਹੁਣ ਤੂੰ ਲੋਕਾਂ ਸਾਮਹਣੇ ਨੱਚੇਂਗੀ ? ਨਾਂ ਜੀ ਨਾਂ ਇਹ ਕਦੇ ਨਹੀਂ ਹੋ ਸਕਦਾ । ਮੈ ਤੁਹਾਨੂੰ ਪਹਿਲਾ ਕਹਿ ਚੁੱਕੀ ਹਾਂ ਮੈ ਨੌਕਰੀ ਲਈ ਅੱਜ ਫਾਰਮ ਅਪਲਾਈ ਕਰਨ ਜਾਣਾ । ਕੀ ਰੱਖਿਆ ਅੱਜ ਕੱਲ ਨੌਕਰੀਆਂ ਚ ਤੂੰ ਇਕ ਵਾਰੀ ਪ੍ਰੋਗਰਾਮ ਤੇ ਜਾਹ ਤਾਂ ਸਈ ਤੇਰੇ ਕੋਲੋਂ ਪੈਸੇ ਨੀ ਸਾਂਭੇ ਜਾਣੇ ਤੂੰ ਤਾਂ ਨੌਕਰੀ ਭੁੱਲ ਜਾਵੇਗੀ ।
ਹੁਣ ਕਮਲੀ ਦੀ ਆਪਣੇ ਪਤੀ ਦੇ ਅੱਗੇ ਕੋਈ ਪੇਸ਼ ਨਹੀਂ ਚੱਲਦੀ ਦੂਸਰੇ ਦਿਨ ਉਹ ਆਪਣੀ ਸਹੇਲੀ ਦੇ ਕਹਿਣ ਤੇ ਆਰਕਿਸਟਾ ਦੀ ਟੀਮ ਵਿੱਚ ਸਾਮਲ ਹੋਕੇ ਪ੍ਰੋਗਰਾਮ ਤੇ ਚਲੀ ਗਈ । ਹੁਣ ਉੱਥੇ ਨਾਂ ਤਾਂ ਵਰਾਤੀਈਆਂ ਪਤਾ ਲੱਗ ਰਿਹਾ ਸੀ ਨਾ ਕੁੜੀ ਵਾਲਿਆਂ ਦਾ ਸਾਰੇ ਸ਼ਰਾਬ ਨਾਲ ਫੁੱਲ ਹੋਏ ਫਿਰਦੇ ਸੀ । ਹੁਣ ਸਟੇਜ ਤੇ ਆਪਣੀ ਆਈਟਮ ਪੇਸ਼ ਕਰ ਰਹੀ ਸੀ , ਪਹਿਲਾ ਤਾਂ ਸਾਰੇ ਸਟੇਜ ਤੋਂ ਥੱਲੇ ਹੀ ਨੱਚ ਰਹੇ ਸੀ ਪਰ ਕਮਲੀ ਦਾ ਹੁਸ਼ਨ ਦੇਖਕੇ ਉਹਨਾਂ ਤੋਂ ਥੱਲੇ ਰਿਹਾ ਨਾ ਗਿਆ । ਨਾ ਮਾਂ ਬਾਪ ਭੈਣ ਭਾਈਆਂ ਦੀ ਸ਼ਰਮ ਕਰਦੇ ਹੋਏ ਬੁੱਢੇ ਜ਼ਵਾਨ ਸਟੇਜ ਤੇ ਚੜ ਗਏ । ਹੁਣ ਉਹ ਆਪਣੀ ਆਈਟਮ ਤਾਂ ਜਰੂਰ ਪੇਸ਼ ਕਰ ਰਹੀ ਸੀ । ਲੈਕਿਨ ਉਹ ਅੰਦਰੋਂ ਬਹੁਤ ਡਰੀ ਹੋਈ ਸੀ ਆਪਣੀ ਇੱਜ਼ਤ ਨੂੰ ਬਚਾ ਰਹੀ ਸੀ । ਸ਼ਰਾਬੀ ਹੋਏ ਮੁੰਡੇ ਦੇ ਜੀਜੇ ਨੇ ਸਟੇਜ ਤੇ ਜਾਕੇ ਕਮਲੀ ਨੂੰ ਆਪਣੀ ਜੱਫੀ ਵਿੱਚ ਲੈਕੇ ਘੁੱਟ ਲਿਆ ਇਹ ਸਭ ਕੁੱਝ ਉਹ ਸਹਾਰ ਨਾ ਸਕੀ, ਉਸਨੇ ਆਪਣੀ ਆਈਟਮ ਬੰਦ ਕਰ ਦਿੱਤੀ ਅਤੇ ਭੁੱਬੀਂ ਰੋਂਣ ਲੱਗ ਪਈ ਅਤੇ ਕਹਿ ਰਹੀ ਸੀ ਅਸੀਂ ਗਰੀਬ ਜਰੂਰ ਹਾਂ ਪਰ ਬੜੇ ਲੋਕਾਂ ਵਾਂਗ ਇੱਜ਼ਤ ਨਿਲਾਮ ਨਹੀਂ ਕਰਦੇ । ਐਨੇ ਚਿਰ ਨੂੰ ਰਿਸ਼ਤੇਦਾਰਾਂ ਨੇ ਮੁੰਡੇ ਦੇ ਜੀਜੇ ਨੂੰ ਸਟੇਜ ਤੋਂ ਥੱਲੇ ਲਾਹ ਦਿੱਤਾ ਅਤੇ ਉਸਨੂੰ ਦੁਆਰਾ ਆਈਟਮ ਸ਼ੁਰੂ ਕਰਨ ਲਈ ਕਿਹਾ । ਆਈਟਮ ਸ਼ੁਰੂ ਹੋ ਚੁੱਕੀ ਸੀ ਲੈਕਿਨ ਉਸ ਨੇ ਆਪਣੀ ਆਕੜ ਨਾਂ ਛੱਡੀ ਕਮਲੀ ਪ੍ਰਤੀ ਨਫਰਤ ਦੇ ਭਾਂਬੜ ਅੰਦਰ ਪੈਦਾ ਹੋ ਚੁੱਕਿਆ ਸੀ ਹੁਣ ਸਾਰਾ ਟਿਕ ਟਕਾ ਹੋ ਗਿਆ ਸੀ ਪਰ ਉਸਦੇ ਅੰਦਰ ਬੁਰਆਈ ਪੈਦਾ ਹੋ ਚੁੱਕੀ ਸੀ । ਉਸ ਨੇ ਨਾ ਕਿਸੇ ਦੀ ਪਰਵਾਹ ਕਰਦੇ ਹੋਏ ਆਪਣਾ ਰਿਵਾਲਵਰ ਕੱਢਿਆ ਕਮਲੀ ਨੂੰ ਗੋਲੀ ਮਾਰ ਦਿੱਤੀ । ਗੋਲੀ ਮਾਰੀ ਦਾ ਕਿਸੇ ਤੇ ਕੋਈ ਅਸਰ ਨਾ ਹੋਇਆ ਉਸਨੂੰ ਖਿੱਚ ਕੇ ਇਕ ਪਾਸੇ ਕਰ ਦਿੱਤਾ । ਜਦੋਂ ਇਸ ਗੱਲ ਦਾ ਮੁੰਡੇ ਦੀ ਭੈਣ ਨੂੰ ਪਤਾ ਲੱਗਿਆ ਉਹ ਭੱਜ ਕੇ ਸਟੇਜ ਤੇ ਆ ਚੜ੍ਹੀ ਕਹਿਣ ਲੱਗੀ ਜੇ ਇਕ ਕਮਲੀ ਇਸ ਦੁਨੀਆਂ ਤੋਂ ਚਲੇ ਗਈ ਤੁਹਾਨੂੰ ਕੋਈ ਫਰਕ , ਫਰਕ ਇਹਦੇ ਬੱਚਿਆਂ ਨੂੰ ਜਿਹਨੂੰ ਕਦੇ ਮਾਂ ਨਹੀਂ ਮਿਲਣੀ । ਕੌਣ ਪਾਉਗਾ ਇਹ ਨਿਮਾਣੀ ਦਾ ਮੁੱਲ ਮੈ ਇੱਥੇ ਬੈਠੇ ਸਾਰੇ ਰਿਸ਼ਤੇਦਾਰਾਂ ਤੇ ਮਿੱਤਰ ਪਿਆਰਿਆਂ ਨੂੰ ਪੁੱਛ ਰਹੀ ਹਾ, ਹੈ ਕਿਸੇ ਚ ਹਿੰਮਤ ਜੋ ਇਸ ਦਾ ਮੁੱਲ ਉਤਾਰ ਸਕੇ ।ਇਹ ਸੁਣ ਦੀ ਸਾਰ ਸਾਰੇ ਦੀਆਂ ਧੌਣਾਂ ਨੀਵੀਆਂ ਹੋ ਚੁਕੀਆਂ ਸੀ । ਹਾਂ ਮੈ ਪਾਉਗੀ ਇਸ ਦੀ ਮੌਤ ਦਾ ਮੁੱਲ ਇਹ ਕੋਈ ਆਰਕਿਸਟਾਂ ਵਾਲੀਆਂ ਨਹੀਂ ਸੀ ਇਹ ਸਾਰੀ ਮੇਰੀਆਂ ਸਹੇਲੀਆਂ ਸੀ ਜੋ ਮੇਰੇ ਕਹਿਣ ਤੇ ਆਈਆਂ ਸੀ । ਹੁਣ ਮੈ ਕਰੂੰਗੀ ਕਮਲੀ ਦੀ ਆਈਟਮ ਪੇਸ ਇਹ ਗੱਲ ਕਹਿਣ ਤੇ ਸਾਰਿਆਂ ਦੀ ਪੀਤੀ ਸ਼ਰਾਬ ਇਕ ਦਮ ਖੇਰੂੰ ਖੇਰੂੰ ਹੋ ਗਈ । ਆਓ ਮੇਰੀ ਬਾਂਹ ਫੜਨ ਦੀ ਹਿੰਮਤ ਹੈ ਕਿਸੇ ਚ ਗਰੀਬ ਦੀ ਬਾਂਹ ਤਾਂ ਹਰ ਕੋਈ ਫੜ ਲੈਂਦਾ ਹੈ । ਐਨੀ ਗੱਲ ਕਹਿਕੇ ਜੀਤ ਨੇ ਸਟੇਜ ਤੇ ਨੱਚਣਾ ਸ਼ੁਰੂ ਕਰ ਦਿੱਤਾ ਹੁਣ ਸਾਰਿਆਂ ਦੀ ਅਣਖ ਜਾਗ ਪਈ ਸੀ , ਕੋਈ ਵੀ ਉਸ ਵੱਲ ਸਿਰ ਚੱਕ ਕੇ ਨਹੀਂ ਦੇਖ ਰਿਹਾ, ” ਸਾਰੇ ਆਪਣੀਆਂ ਧੌਣਾਂ ਗੋਡਿਆਂ ਵਿਚ ਲਕੋਈ ਬੈਠੇ ਸੀ ।” ਹੁਣ ਇਹ ਸਭ ਕੁੱਝ ਜੀਤ ਦੇ ਪਤੀ ਮੀਤ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਸੀ । ਜੀਤ ਇਹ ਕੀ ਕਰ ਰਹੀ ਹੈ ? ਮੈਂ ਜੋ ਕੁਝ ਕਰ ਰਹੀ ਹਾਂ ਠੀਕ ਹੀ ਕਰ ਰਹੀ ਹਾ ,” ਉਸਨੇ ਸਟੇਜ ਉੱਪਰ ਆ ਕੇ ਕਿਹਾ । ” ਉਸਨੈ ਐਨੀ ਗੱਲ ਕਹਿਕੇ ਆਪਣੇ ਪਤੀ ਦਾ ਰਿਵਾਲਵਰ ਕੱਢ ਲਿਆ ਅਤੇ ਆਪਣੇ ਪਤੀ ਨੂੰ ਗੋਲੀ ਮਾਰ ਦਿੱਤੀ ਅਤੇ ਕਿਹਾ ਇਹ ਕਮਲੀ ਦੀ ਬੇਇੱਜ਼ਤੀ ਦਾ ਮੁੱਲ ਹੈ।ਫਿਰ ਰਿਵਾਲਵਰ ਆਪਣੀ ਪੁੜਪੜੀ ਨਾਲ ਲਾ ਲਿਆ ਅਤੇ ਕਿਹਾ ਇਹ ਦੂਜੀ ਗੋਲੀ ਉਸਦੀ ਮੌਤ ਮੁੱਲ ਹੈ ਆਪਣੇ ਆਪ ਨੂੰ ਗੋਲੀ ਮਾਰ ਕੇ ਕਮਲੀ ਦੇ ਨਾਲ ਹੀ ਢਹਿ ਢੇਰੀ ਹੋ ਗਈ ਹੈ । ਜਦੋਂ ਕਮਲੀ ਦੀ ਲਾਸ਼ ਘਰ ਜਾਂਦੀ ਹੈ ਉਸਦਾ ਪਤੀ ਜੈਲਾ ਲਾਂਸ਼ ਨੂੰ ਦੇਖਕੇ ਭੁੱਬੀ ਰੋਂਣ ਲੱਗ ਪਿਆ ਅਤੇ ਕਹਿ ਰਿਹਾ ਸੀ ਅਕਸਰ ਮੈ ਕਮਲੀ ਦੀ ਗੱਲ ਮੰਨ ਲੈਂਦਾ ਅੱਜ ਇਹ ਦਿਨ ਮੈਨੂੰ ਵੇਖਣ ਨੂੰ ਨਾ ਮਿਲਦਾ, ‘ਆਰਕਿਸਟਾ ਦੀ ਕਮਾਈ ਨਾਲੋਂ ਅੱਧੀ ਖਾਣੀ ਚੰਗੀ ਹੈ ।’
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
8288047637