ਕਲ੍ਹ ਸਫਾਰੀ ਗੱਡੀ ਵਿਚ ਕੁਝ ਨੁਕਸ ਪੈ ਗਿਆ। ਪਹਿਲਾ ਉਸਦੀ ਲੋਕਲ ਇੰਜਓਗ੍ਰਾਫੀ ਕਰਵਾਈ। ਫਿਰ ਸਰਸਾ ਏਜੇਂਸੀ ਤੋਂ ਕੋਈ ਮਾਹਿਰ ਡਾਕਟਰ ਬੁਲਾਇਆ ਗਿਆ। ਪਰ ਡਾਇਗਲੋਜ ਨਾਲ ਹੋਣ ਕਰਕੇ ਗੱਡੀ ਨੂੰ ਤਰੁੰਤ ਸਰਸਾ ਟਾਟਾ ਏਜੇਂਸੀ ਲੈ ਜਾਣ ਦਾ ਫੈਸਲਾ ਹੋਇਆ। ਕੰਪਨੀ ਦੇ ਮਾਹਿਰ ਮਕੈਨਿਕ ਨੇ ਕੰਪਨੀ ਚ ਫੋਨ ਕੀਤਾ ਕੋਈ ਬਾਰਾਂ ਇੱਕ ਵਜੇ ਤੇ ਗੱਡੀ ਦੀ ਸੀਰੀਅਸ ਹਾਲਤ ਨੂੰ ਵੇਖਦੇ ਹੋਏ ਕਰੇਨ ਰੂਪੀ ਐਂਬੂਲੇੰਸ ਦੀ ਮੰਗ ਕੀਤੀ। ਕੋਈ ਪੰਜ ਕੁ ਘੰਟਿਆਂ ਬਾਦ ਛੇ ਕੁ ਵਜੇ ਕਰੇਨ ਮਰੀਜ ਨੂੰ ਚੁੱਕਣ ਲਈ ਆ ਗਈ। ਮਰੀਜ ਨੂੰ ਚੁੱਕਣ ਤੋਂ ਬਾਦ ਕੰਪਨੀ ਦੇ ਨਿਯਮਾਂ ਅਨੁਸਾਰ ਇੱਕ ਬਿਸਲੇਰੀ ਦੀ ਬੋਤਲ ਤੇ ਇੱਕ ਕੁਰਕਰੇ ਦਾ ਪੈਕਟ ਮਾਲਿਕਾਂ ਨੂੰ ਭੇਟ ਕੀਤਾ ਗਿਆ ਤਾਂਕਿ ਉਹ ਪਿਆਸੇ ਨਾ ਰਹਿਣ। ਪਾਣੀ ਦੀ ਬੋਤਲ ਤੇ ਕੁਰਕਰਿਆਂ ਦੀ ਸਪੁਰਦਗੀ ਦੀ ਤਰੁੰਤ ਫੋਟੋ ਲੈ ਕੇ ਕੰਪਨੀ ਦੇ ਕਈ ਦਫਤਰਾਂ ਨੂੰ ਪੁਸ਼ਟੀ ਵੱਜੋਂ ਭੇਜੀ ਗਈ।
ਰਾਤ ਸਾਢੇ ਦਸ ਵਜੇ ਮੁੰਬਈ ਤੋਂ ਆਏ ਫੋਨ ਨੇ ਜਗਾ ਦਿੱਤਾ। ਮੈਂ ਐਮਰਜੰਸੀ ਬ੍ਰੇਕ ਅੱਪ ਟਾਟਾ ਆਟੋ ਮੋਬਾਇਲ ਸੇ ––––— ਬਾਤ ਕਰ ਰਹਾ ਹੁੰ। ਕਿਆ ਮੇਰੀ ਬਾਤ —– ਜੀ ਸੇਠੀ ਸੇ ਹੋ ਰਹੀ ਹੈ। ਕਿਆ ਆਪ ਹਮਾਰੀ ਐਮਰਜੰਸੀ ਬ੍ਰੇਕ ਅੱਪ ਸਰਵਿਸ ਸੇ ਸੰਤੁਸ਼ਟ ਹੈ। ਕਿਆ ਆਪ ਕੋ ਸਰਵਿਸ ਕੀ ਔਰ ਸੇ ਠੰਡੇ ਪਾਣੀ ਕੀ ਬੋਤਲ ਔਰ ਰਿਫਰੇਸ਼ਮੈਂਟ ਮਿਲਾ।
ਜੀ ਆਪਣਾ ਕੀਮਤੀ ਸਮੇਂ ਦੇਣੇ ਕੇ ਲੀਏ ਸ਼ੁਕਰੀਆ । ਤੇ ਫੋਨ ਕੱਟ ਗਿਆ।
ਸਾਲਿਓ ਇੱਕ ਪਾਣੀ ਦੀ ਬੋਤਲ ਦਾ ਪੁੱਛਣ ਲਈ ਤੁਸੀਂ ਮੇਰੀ ਨੀਂਦ ਖਰਾਬ ਕਰ ਦਿੱਤੀ। ਯਦਦੇ ਆਏ ਕੀਮਤੀ ਸਮੇ ਦੇਣੇ ਕਾ ਸ਼ੁਕਰੀਆ ਦੇ।
ਫਿਰ ਦੋ ਘੰਟੇ ਨੀਂਦ ਨਹੀਂ ਆਈ।
#ਰਮੇਸ਼ਸੇਠੀਬਾਦਲ
9876627233