ਸੁਪਰਡੈਂਟ ਭਾਉ ਪਾਰ੍ਟ 2 | superdent bhau

ਕੱਲ੍ਹ ਮੈਂ ਸਰਦਾਰ ਹਰਭਜਨ ਸਿੰਘ ਸੰਧੂ ਜਿਸਨੂੰ ਬਹੁਤੇ ਲੋਕ ਭਾਊ ਦੇ ਨਾਮ ਨਾਲ ਜਾਣਦੇ ਸਨ ਤੇ ਉਹ ਸਾਡੇ ਦਸਮੇਸ਼ ਸਕੂਲ ਬਾਦਲ ਵਿਖੇ ਬਤੋਰ ਕੇਂਦਰ ਸੁਪਰਡੈਂਟ ਡਿਊਟੀ ਦੇਣ ਆਏ ਸਨ ਬਾਰੇ ਓਹਨਾ ਦੀ ਦਰਿਆਦਿਲੀ ਬਾਰੇ ਪੋਸਟ ਪਾਈ ਸੀ। ਓਹਨਾ ਦੀ ਪ੍ਰੀਖਿਆ ਕੇਂਦਰ ਦੀ ਡਿਊਟੀ ਦੌਰਾਨ ਉਹਨਾਂ ਦੀ ਇਮਾਨਦਾਰੀ ਬਹਾਦਰੀ ਅਤੇ ਅਸੂਲਾਂ ਦੀ ਪਾਬੰਧੀ ਦੇ ਕਈ ਕਿੱਸੇ ਮਸਹੂਰ ਹੋਏ। ਉਸ ਸਮੇਂ ਕੇਂਦਰ ਸਕੂਲ ਦੀ ਵਰਤਮਾਨ ਕੰਪਿਊਟਰ ਲੈਬ ਵਿਚ ਚਲਦਾ ਸੀ। ਜੋ ਕੋਈ ਅੱਸੀ ਕ਼ੁ ਫੁੱਟ ਲੰਬਾ ਹਾਲ ਹੈ। ਪ੍ਰੀਖਿਆ ਦੌਰਾਨ ਜਦੋ ਉਹ ਲਾਈਨ ਦੇ ਅਖੀਰ ਤੱਕ ਗੇੜਾ ਮਾਰਨ ਗਏ ਤਾਂ ਉਡਨਦਸਤਾ ਆ ਗਿਆ। ਆਉਂਦੇ ਹੀ ਉਹਨਾਂ ਨੇ ਮੈਥੋਂ ਸੁਪਰਡੈਂਟ ਬਾਰੇ ਪੁੱਛਿਆ ਤੇ ਮੈਂ ਇਸ਼ਾਰੇ ਨਾਲ ਦੱਸ ਦਿੱਤਾ ਕਿ ਉਹ ਸਰਦਾਰ ਜੀ ਹਨ। ਉਡਨਦਸਤੇ ਦਾ ਆਗੂ ਮਲੋਟ ਤੋਂ ਕੋਈ ਹਰੀ ਸਿੰਘ ਨਾਮ ਦਾ ਪ੍ਰਿੰਸੀਪਲ ਸੀ। ਉਹ ਆਉਂਦੇ ਹੀ ਸੁਪਰਡੈਂਟ ਸਾਹਿਬ ਨਾਲ ਖ਼ੈਬੜ ਪਿਆ ਕਿ ਚੈਕਿੰਗ ਟੀਮ ਆਉਣ ਤੇ ਤੂੰ ਗੇੜਾ ਛੱਡ ਕੇ ਮੇਰੇ ਕੋਲ ਕਿਓੰ ਨਹੀਂ ਆਇਆ ਅਤੇ ਨਾ ਹੀ ਮੈਨੂੰ ਆਪਣੀ ਕੁਰਸੀ ਛੱਡੀ। ਸੰਧੂ ਸਾਹਿਬ ਉਸਨੂੰ ਟੁੱਟ ਕੇ ਪੈ ਗਏ ਕਿ ਤੇਰਾ ਕੰਮ ਚੈਕਿੰਗ ਕਰਨਾ ਹੈ। ਤੂੰ ਤਲਾਸ਼ੀ ਲ਼ੈ ਅਤੇ ਪਰਚੀ ਮਿਲਣ ਤੇ ਕੇਸ ਬਣਾ। ਅਗਰ ਕੇਂਦਰ ਵਿੱਚ ਸ਼ੋਰ ਸ਼ਰਾਬਾ ਯ ਕੋਈ ਊਣਤਾਈ ਹੈ ਤਾਂ ਮੇਰੇ ਖਿਲਾਫ ਰਿਪੋਰਟ ਕਰਦੇ। ਮੇਰੀ ਡਿਊਟੀ ਬਦਲਵਾਦੇ। ਫਾਲਤੂ ਹੈਂਕੜਬਾਜ਼ੀ ਨਾ ਵਿਖਾ। ਰਿਪੋਰਟ ਲਿਖ਼ ਜੋ ਦੇਖਿਆ ਹੈ। ਪ੍ਰਿੰਸੀਪਲ ਹਰੀ ਸਿੰਘ ਸੰਧੂ ਸਾਹਿਬ ਦੀ ਦਲੇਰੀ ਵੇਖਕੇ ਥੋੜਾ ਡਰ ਜਿਹਾ ਗਿਆ। ਅਤੇ ਬਹੁਤ ਵਧੀਆ ਹੈ ਦੀ ਰਿਪੋਰਟ ਕਰਕੇ ਚਲਦਾ ਬਣਿਆ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *