ਮੇਰੇ ਮਾਮੇ ਦੇ ਮੁੰਡੇ ਦੀ ਜੰਝ ਪਿੰਡ ਬੀਗੜ ਗਈ ਸੀ। ਇਹ ਸ਼ਾਇਦ 1972 ਦੇ ਲਿਵੇ ਤਿਵੈ ਦੀ ਗੱਲ ਹੈ। ਓਦੋ ਬਰਾਤਾਂ ਰਾਤ ਰੁਕਦੀਆਂ ਸਨ। ਤੇ ਫੇਰੇ ਰਾਤ ਨੂੰ ਹੀ ਹੁੰਦੇ ਸਨ। ਮੇਰੀ ਮਾਸੀ ਦਾ ਵੱਡਾ ਜਵਾਈ ਬਲਵੀਰ ਸਰਵਾਲਾ ਬਣਿਆ ਸੀ। ਫੇਰਿਆਂ ਵੇਲੇ ਪੰਡਿਤ ਮਿੰਟ ਕੁ ਬਾਅਦ ਸਵਾ ਰੁਪਈਆ ਲੈਣ ਲਈ ਤਲੀ ਅੱਗੇ ਕਰ ਦਿੰਦਾ ਸੀ।ਪੰਡਿਤ ਜੀ ਨੇ ਦੋ ਤਿੰਨ ਵਾਰੀ ਅਜਿਹਾ ਕੀਤਾ।ਇੰਨੀ ਦੇਰ ਨੂੰ ਚਾਹ ਆ ਗਈ। ਤੇ ਸਾਰੀ ਬਰਾਤ ਫੇਰਿਆਂ ਤੇ ਬੈਠੀ ਚਾਹ ਪੀਣ ਲੱਗ ਪਈ। ਪੰਡਿਤ ਜੀ ਨੇ ਫਿਰ ਪੈਸੇ ਲੈਣ ਲਈ ਆਪਣੀ ਤਲੀ ਅੱਗੇ ਕੀਤੀ।
ਮਜ਼ਾਕ ਵਿੱਚ ਸਰਵਾਲਾ ਬਣੇ ਬਲਵੀਰ ਨੇ ਪੰਡਿਤ ਜੀ ਦੀ ਚੂਲੀ ਗਰਮ ਚਾਹ ਨਾਲ ਭਰ ਦਿੱਤੀ।
ਭੈਂ ਚੋਂ ਮਚਾਤਾ ਓਏ। ਮੰਤਰ ਪੜਦਾ ਪੜਦਾ ਪੰਡਿਤ ਚਿਲਾਇਆ। ਸਾਰੇ ਇੱਕ ਦਮ ਹੈਰਾਨ ਹੋ ਗਏ। ਅਸਲੀਅਤ ਸਾਹਮਣੇ ਆਉਣ ਤੇ ਸਾਰੇ ਖੂਬ ਹਿੱਸੇ।
#ਰਮੇਸ਼ਸੇਠੀਬਾਦਲ