ਮੈ ਸ਼ਾਮ ਨੂੰ ਡਿਊਟੀ ਕਰ ਕੇ ਘਰ ਆਇਆ ਈ ਸੀ ,ਘਰਵਾਲੀ ਨੇ ਮੈਨੂੰ ਸਬ ਦਿਖਾਇਆ ਆਪਣੇ ਘਰ ਅੱਜ ਕਿੱਸੇ ਨੇ ਖੂਨੀ ਵਾਰ ਕੀਤਾ ਹੈ ਕੰਧਾਂ ਤੇ ਬਾਥਰੂਮ ਤੇ. ਫਲੱਸ਼ ਸੀਟਾਂ ਦੇ ਨਾਲ ਕਰਕੇ ਖੂਨ ਦੇ ਛਿੱਟੇ ਪਏ ਸਨ | ਸਾਰੇ ਗਲੀ ਵਾਲਿਆਂ ਨੇ ਖੂਨ ਦੇ ਛਿਟੇ ਵੇਖੇ ,ਮੈਂ ਵੀ ਖੂਨ ਵੇਖ ਕੇ ਘਬਰਾ ਗਿਆ ਇਹ ਤਾ ਤੁਹਾਡੇ ਘਰ ਤੇ ਟੂਣਾ ਕਰਤਾ ,ਗੁਆਂਢਣ ਨੇ ਕਿਹਾ ,ਘਰਵਾਲੀ ਨੇ ਨਾਲ ਦੀ ਗਲੀ ਵਿਚ ਰਹਿੰਦੇ ਪੁਛਾ ਵਾਲੈ ਤੋਂ ਮੈਨੂੰ ਨਾਲ ਲਿਜਾ ਕੇ ਪੁੱਛ ਕਢਵਾਈ ਉਸ ਨੇ ਦੱਸਿਆ. ਭਾਈ ਚੰਗਾ ਹੋਇਆ ਤੁਸੀਂ ਮੇਰੇ ਕੋਲ ਆ ਗਏ ਇਹ ਤਾ ਬਹੁਤ ਭਾਰੀ ਟੂਣੇ ਵਾਲਾ ਵਾਰ ਸੀ ਤੁਸੀਂ ਬਚ ਗਏ ਸਾਰੇ | ਪਾਂਧੇ ਨੇ 200 ਰੁਪਈਆ ਤੇ ਨਾਲ ਲਾਲ ਰੰਗ ਦਾ 2 ਮੀਟਰ ਕੱਪੜਾ , ਇਕ ਸੁਕਾ ਨਾਰੀਅਲ ਲਪੇਟ ਕੇ ਮੰਤਰ ਸੰਤਰ ਕਰਕੇ ਫੂਕਾਂ ਫਾਕਾ ਮਾਰ ਕੇ ਸਬ ਕੁਜ ਰੱਖ ਕੇ ਨਾਰੀਅਲ ਨਹਿਰ ਵਿਚ ਰੋਹੜਨ ਨੂੰ ਦੇ ਦਿੱਤਾ | ਓਧਰੋਂ ਮੇਰਾ ਦੋਸਤ ਘਰ ਆ ਗਿਆ ਓਹਨੇ ਵੀ ਕੱਠ ਵੇਖ ਕ ਸਾਨੂੰ ਪੁੱਛਿਆ ,ਅਸੀਂ ਸਹਿਮਿਆ ਹੋਇਆ ਨੇ ਦੱਸਿਆ ਕੇ ਕਿਸੇ ਨੇ ਟੂਣਾ , ਖੂਨੀ ਵਾਰ ਕਰਤਾ ਸਾਡੇ ਘਰ ਤੇ ,ਮੇਰਾ ਦੋਸਤ ਵਹਿਮਾਂ ਭਰਮਾਂ ਨੂੰ ਨਹੀਂ ਸੀ ਮੰਨਦਾ, ਸਾਰੇ ਪਾਸੇ ਵੇਖਣ ਤੋਂ ਮਗਰੋਂ ਓਹਨੇ ਦੱਸਿਆ ਕੇ ਕੁਜ ਨਹੀਂ ਇਹ ਤਾ ਖੂਨ ਕਿਸੇ ਜਾਨਵਰ ਦਾ ਹੈ ਜਿਸ ਦੇ ਸਟ ਵਜੀ ਹੋਉ ,ਬਾਹਰ ਗਲੀ ਵਿਚ ਬਚੇ ਖੇਡ ਦੇ ਸਨ ਓਹਨਾ ਨੂੰ ਪੁੱਛਣ ਤੇ ਦੱਸਿਆ ਕੇ ਕੁੱਤਾ ਆਇਆ ਸੀ ਉਸ ਦੇ ਕੀੜੇ ਪਏ ਸੀ ਗੱਲ ਸਾਫ ਹੋ ਗਈ |ਜ਼ਕੀਨ ਹੋ ਗਿਆ ਕੇ ਕੀੜੇ ਪਏ ਵਾਲਾ ਕੁੱਤਾ ਮੱਖੀਆਂ ਤੋਂ ਬਚਦਾ ਐਥੇ ਬਾਥਰੂਮ ਤੇ ਫਲੱਸ਼ ਵਿਚ ਲੁਕ ਗਿਆ |ਕੁਤੇ ਦੀ ਭਾਲ ਕੀਤੀ ਗਈ ਕੁੱਤਾ ਅਜੇ ਵੀ ਪੌੜੀਆਂ ਦੇ ਪਿੱਛੇ ਸਹਿਮਿਆ ਬੈਠਾ ਸੀ | ਫ਼ਰਸ਼ ਬਾਥਰੂਮ ਫਲੱਸ਼ ਪਾਣੀ ਨਾਲ ਸਾਫ ਕੀਤੀ ਗਈ ਮੈ ਤੇ ਮੇਰੇ ਦੋਸਤ ਨੇ ਕੁਤੇ ਨੂੰ ਬੋਰੀ ਵਿਚ ਲਪੇਟ ਕੇ ਹਸਪਤਾਲ ਲੈ ਕੇ ਗਏ ਇਲਾਜ਼ ਕਰਨ ਤੇ ਕੁੱਤਾ ਹਫਤੇ ਪਿੱਛੋਂ ਠੀਕ ਹੋ ਗਿਆ |ਅਸੀਂ ਪੁਛਾ ਵਾਲੇ ਤੋਂ 200 ਰੁਪਏ ਮੋੜ ਲੈ ਲਿਆਏ | ਓਹਨਾ ਪੈਸਿਆਂ ਦੇ ਗਲੀ ਵਿਚ ਲੱਡੂ ਵੰਡੇ ਸਾਰੇ ਖੁਸ਼ ਸਨ ਤੇ ਓਹੀ ਕੁੱਤਾ ਹਰ ਰੋਜ ਦਰਵਾਜੇ ਮੂਹਰੇ ਆ ਕੇ ਬੈਠ ਜਾਂਦਾ ਹੈ ਜਿਵੇ ਓਹਨੂੰ ਘਰ ਨਾਲ ਮੋਹ ਹੋ ਗਿਆ ਹੋਵੇ [{ਬਲਵਿੰਦਰ ਸਿੰਘ ਮੋਗਾ}]9815098956