#ਟੋਟਕੇ_ਤੇ_ਦੇਸੀ_ਇਲਾਜ
ਮੇਰੇ ਯਾਦ ਹੈ ਮੇਰੇ ਦਾਦਾ ਜੀ ਅਕਸਰ ਹੀ ਸਿੱਟਾ ਮਿਸ਼ਰੀ ਨੂੰ ਪਹਿਲਾਂ ਗਿੱਲੀ ਲੀਰ ਵਿੱਚ ਵਲ੍ਹੇਟਕੇ ਉਸਨੂੰ ਚੁੱਲ੍ਹੇ ਦੀ ਅੱਗ ਵਿੱਚ ਭੁੰਨਦੇ ਤੇ ਫਿਰ ਹੋਲੀ ਹੋਲੀ ਖਾਂਦੇ। ਇਹ ਖੰਘ ਦੀ ਅਚੂਕ਼ ਦਵਾਈ ਹੁੰਦੀ ਸੀ। ਛੋਟੇ ਹੁੰਦੇ ਅਸੀਂ ਵੀ ਮਿਸ਼ਰੀ ਖਾਣ ਲਈ ਖੰਘ ਦੇ ਬਹਾਨੇ ਬਣਾਉਂਦੇ।
ਢਿੱਡ ਦੇ ਦਰਦ ਲਈ ਪਤਾਸੇ ਵਿੱਚ ਕੋਈਂ ਦਵਾਈ ਪਾਕੇ ਦਿੰਦੇ। ਕਿਉਂਕਿ ਉਹ ਦਵਾਈ ਕੌੜੀ ਹੁੰਦੀ ਸੀ ਤੇ ਪਤਾਸੇ ਨਾਲ ਉਸਦੀ ਕੜਵਾਹਟ ਦਾ ਪਤਾ ਨਾ ਚਲਦਾ।
ਜਦੋਂ ਕੋਈਂ ਉਂਗਲ ਅੰਗੂਠਾ ਪੱਕ ਜਾਂਦਾ ਤਾਂ ਸਾਬੁਣ ਦੀ ਪੱਟੀ ਬੰਨਦੇ। ਕਈ ਵਾਰੀ ਲਸਣ ਵੀ ਬੰਨੀ ਜਾਂਦੀ ਸੀ। ਬਾਕੀ ਖੇਤ ਵਿੱਚ ਕੰਮ ਕਰਦਿਆਂ ਦੇ ਜੇ ਦਾਤੀ ਵਗੈਰਾ ਵੱਜ ਜਾਂਦੀ ਤਾਂ ਬਹੁਤੇ ਲੋਕ ਜ਼ਖਮ ਤੇ ਆਪਣਾ ਪਿਸ਼ਾਬ ਕਰ ਲੈਂਦੇ ਸਨ। ਅਖੇ ਇਸ ਨਾਲ ਜਖਮ ਪੱਕਦਾ ਨਹੀਂ। ਇਸ ਤੋਂ ਇਲਾਵਾ ਕਈ ਬਿਮਾਰੀਆਂ ਦੇ ਵੱਖਰੀ ਕਿਸਮ ਦੇ ਇਲਾਜ ਹੁੰਦੇ ਸਨ। ਕੁਝ ਲੋਕ ਗਲੇ ਵਿਚ ਸੱਪ ਦੀ ਹੱਡੀ ਦੀ ਮਾਲਾ ਜਿਹੀ ਵੀ ਪਾਉਂਦੇ ਸਨ। ਜਦੋਂ ਪਿੰਡ ਵਿੱਚ ਹਾਥੀ ਆਉਂਦਾ ਤਾਂ ਕੁਝ ਲੋਕ ਉਸਦੀ ਲਿੱਦ ਚੁੱਕ ਲੈਂਦੇ। ਕਿਉਂਕਿ ਹਾਥੀ ਦੀ ਲਿੱਦ ਦਾ ਧੂੰਆਂ ਵੀ ਲਾਹੇਵੰਦ ਮੰਨਿਆ ਜਾਂਦਾ ਸੀ। ਉਹਨਾਂ ਵੇਲਿਆਂ ਦੇ ਇਹ ਟੋਟਕੇ ਕਾਮਜਾਬ ਮੰਨੇ ਜਾਂਦੇ ਸਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ