ਹਰਜੀਤ ਮਿਡਲ ਕਲਾਸ ਪਰਿਵਾਰ ਨਾਲ ਸੰਬੰਧ ਰੱਖਦੀ ਹੈ ।ਉਸ ਦਾ ਪਿਤਾ ਨਸ਼ੇੜੀ ਹੈ ਤੇ ਘਰ ਵਿਚ ਜਿਆਦਾ ਹਰਜੀਤ ਦੀ ਦਾਦੀ ਦੀ ਚੱਲਦੀ ਹੈ। ਹਰਜੀਤ ਨੇ ਪੰਜਵੀਂ ਜਮਾਤ ਸਕੂਲ ਵਿਚੋਂ ਪਹਿਲਾਂ ਤੇ ਬਲਾਕ ਵਿਚੋ ਤੀਜਾ ਸਥਾਨ ਲੈ ਪਾਸ ਕੀਤੀ ।ਪੰਜਵੀਂ ਪਾਸ ਕਰਨ ਬਾਅਦ ਘਰ ਵਿਚ ਬਹੁਤ ਕਲੇਸ਼ ਹੋਇਆ ਹਰਜੀਤ ਕਹੇ,ਮੈ ਅੱਗੇ ਪੜ੍ਹਨਾ ,ਪਰ ਉਸ ਦੀ ਦਾਦੀ ਹਰਜੀਤ ਦੇ ਪਿਓ ਦੇ ਕੰਨ ਭਰੇ, ਕੇ ਕੁੜੀ ਬਿਗਾਨਾ ਧਨ ਆ, ਪੜਾ ਕੇ ਕੀ ਕਰਨਾ ,ਘਰ ਦਾ ਕੰਮ ਕਾਰ ਸਿੱਖੇ, ਜੋ ਅੱਗੇ ਜਾ ਕੇ ਕੰਮ ਆਉਣਾ।ਪਰ ਹਰਜੀਤ ਆਪਣੀ ਜਿੱਦ ਤੇ ਅੜੀ ਰਹੀ ਤੇ ਹਰਜੀਤ ਦਾ ਦਾਦਾ ਉਸ ਦਾ ਦਾਖਲਾ ਕਰਵਾ ਆਉਦਾ ,ਪਰ ਹੁਣ ਹਰ ਰੋਜ਼ ਦਾਦੇ ਨਾਲ ਲੜਾਈ ਰਹਿੰਦੀ, ਕਿਉਂ ਪੜ੍ਹਨ ਲਾਇਆ।ਹੁਣ ਹਰ ਸਾਲ ਹੀ ਅਗਲੀ ਜਮਾਤ ਵਿਚ ਦਾਖਲ ਹੋਣ ਤੱਕ ਇਦਾਂ ਹੀ ਘਰ ਵਿਚ ਕਾਟੋ ਕਲੇਸ਼ ਮੱਚਿਆ ਰਹਿੰਦਾ ਪਰ ਹਰਜੀਤ ਇਸ ਕਲੇਸ਼ ਵਿਚ ਜਿਦ ਕਰ ਕੇ ਪਹਿਲਾਂ ਦਸਵੀਂ ਫਿਰ ਬਾਰਵੀਂ ਕਰ ਕੇ ਅੱਗੇ ਕਾਲਜ ਪੜ੍ਹਨ ਲੱਗ ਜਾਂਦੀ ਹੈ ।ਇਥੇ ਆਪਣੀਆਂ ਸਹੇਲੀਆਂ ਨਾਲ ਮਿਲ ਕੇ ਕੰਪਿਊਟਰ ਪੀਰੀਅਡ ਵਿਚ ਫੇਸਬੁੱਕ ਅਕਾਊਂਟ ਬਣਾ ਫਨੀ ਤਸਵੀਰਾਂ ਅਪਲੋਡ ਕਰ ,ਉਨਾਂ ਤੇ ਕਮੈਟ ਕਰ ਆਪਸ ਵਿਚ ਮਸਤੀ ਕਰਦੀਆਂ।ਇਥੇ ਹੀ ਕਿਸੇ ਤਸਵੀਰ ਤੇ ਇੱਕ ਮੁੰਡਾ ਕਮੈਟ ਕਰਦਾ ਤੇ ਫਿਰ ਇਨਬਾਕਸ ਵਿਚ ਮੈਸੇਜ ਕਰ ਕੇ ਗੱਲ ਕਰਨ ਲੱਗ ਜਾਂਦਾ ਹੈ ।ਉਸ ਦਾ ਨਾਮ ਰਾਜਵੀਰ ਸੀ।ਹੌਲੀ ਹੌਲੀ ਹਰਜੀਤ ਆਪਣਾ ਮੋਬਾਇਲ ਲੈ ਲੈਂਦੀ ਤੇ ਘਰ ਦੇ ਤਨਾਵ ਭਰੇ ਮਹੌਲ ਵਿਚੋਂ ਨਿਕਲਣ ਲਈ ਘੰਟਿਆਂਬੱਧੀ ਰਾਜਵੀਰ ਨਾਲ ਗੱਲਾਂ ਕਰਦੀ ਰਹਿੰਦੀ ।ਜਿਸ ਵਿਚ ਉਹ ਆਪ ਬਹੁਤ ਘੱਟ ਬੋਲਦੀ ਤੇ ਜਿਆਦਾ ਰਾਜਵੀਰ ਦੀਆਂ ਗੱਲਾਂ ਦੇ ਜਵਾਬ ਦਿੰਦੀ ਰਹਿੰਦੀ ,ਜੇ ਉਹ ਪੁੱਛਦਾ ਵੀ ਚੁੱਪ ਕਿਉਂ ਰਹਿੰਦੀ ,ਤਾਂ ਬਹਾਨਾ ਲਾ ਟਾਲ ਦਿੰਦੀ।ਉਹਨਾਂ ਦੀ ਗੱਲ ਮਈ ਤੋਂ ਗੱਲ ਸ਼ੁਰੂ ਹੁੰਦੀ ਹੈ ਤੇ ਦਸੰਬਰ ਤੱਕ ਰਾਜਵੀਰ ਹਰਜੀਤ ਨੂੰ ਖੁਸ਼ ਰਹਿਣਾ ਸਿਖਾ ਦਿੰਦਾ ।ਇਕ ਦਿਨ ਰਾਜਵੀਰ ਹਰਜੀਤ ਨੂੰ ਪਰਪੋਜ਼ ਕਰਦਾ ਤਾਂ ਹਰਜੀਤ ਕਹਿੰਦੀ ਆਪਾ ਸਿਰਫ ਦੋਸਤ ਬਣ ਹੀ ਰਹਿੰਦੇ ਹਾਂ ,ਕੀ ਬੁਰਾਈ ਹੈ ,ਦੋਸਤੀ ਦੇ ਰਿਸ਼ਤੇ ਵਿਚ ।ਫਿਰ ਰਾਜਵੀਰ ਗੁੱਸੇ ਵਿਚ ਗੱਲ ਕਰਨੀ ਬੰਦ ਕਰ ਦਿੰਦਾ ਹੈ।ਹਰਜੀਤ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕਰਦੀ ਤੇ ਹਾਰ ਕੇ ਕਹਿੰਦੀ ਕਿ ਮੈਂ ਤੇਰੇ ਤਾਂ ਕੀ ਕਿਸੇ ਦੇ ਵੀ ਕਾਬਿਲ ਨਹੀਂ ਹਾਂ ।ਉਹ ਇਸ ਸਮੇਂ ਆਪਣੀ ਸਮੱਸਿਆ ਦੱਸਦੀ ਹੈ ਤਾਂ ਰਾਜਵੀਰ ਕਹਿੰਦਾ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ ਤੇ ਤੇਰੀ ਸਮੱਸਿਆ ਤੋਂ ਮੈਨੂੰ ਕੋਈ ਫਰਕ ਨਹੀਂ ਪੈਂਦਾ ।ਫਿਰ ਹਰਜੀਤ ਪਿਆਰ ਦੀ ਹਾਮੀ ਭਰਦੀ ਹੈ ।ਹਰਜੀਤ ਬਹੁਤ ਖੁਸ਼ ਜਿਦੰਗੀ ਜੀ ਰਹੀ ਹੁੰਦੀ ਅਚਾਨਕ ਰਾਜਵੀਰ ਹਰਜੀਤ ਤੋ ਕਿਨਾਰਾ ਕਰਨ ਲੱਗਦਾ ,ਜਦ ਉਹ ਪੁੱਛਦੀ ਤਾਂ ਕਹਿ ਦਿੰਦਾ ਘਰ ਦੀ ਟੈਨਸ਼ਨ ਆ ।ਇਵੇਂ ਸਮਾਂ ਚੱਲਦਾ ਜਾਂਦਾ । ਹਰਜੀਤ ਤੇ ਰਾਜਵੀਰ ਵਿਚ ਲੜਾਈ ਹੋਣ ਕਰਕੇ ਦੋਵਾਂ ਦੀ ਗੱਲਬਾਤ ਬੰਦ ਹੁੰਦੀ ਹੈ ,ਪਰ ਫਿਰ ਵੀ ਹਰਜੀਤ ਫੋਨ ਕਰਨ ਦੀ ਕੋਸ਼ਿਸ਼ ਕਰਦੀ ਤਾਂ ਰਾਜਵੀਰ ਦੇ ਬਲੌਕ ਕਰਨ ਕਰਕੇ ਕਾਲ ਨਹੀਂ ਲੱਗਦੀ ।ਹਰਜੀਤ ਆਪਣੀ ਸਹੇਲੀ ਰਾਹੀਂ ਮਿਲਣ ਦਾ ਸੁਨੇਹਾ ਭੇਜਦੀ ਤੇ ਦੋ ਸਾਲ ਬਾਦ ਪਹਿਲੀ ਵਾਰ ਰਾਜਵੀਰ ਨੂੰ ਦੇਖਣ ਦਾ ਸੁਪਨਾ ਸਜਾ ਲੈਦੀ ਹੈ ,ਪਰ ਰਾਜਵੀਰ ਨਹੀਂ ਆਉਦਾ ।ਹਰਜੀਤ ਆਸ ਛੱਡ ਦਿੰਦੀ ਹੈ ਕਿ ਹੁਣ ਕਦੀ ਰਾਜਵੀਰ ਨਾਲ ਗੱਲ ਹੋਉ ਜਾ ਉਹ ਰਾਜਵੀਰ ਨੂੰ ਦੇਖ ਸਕੂ ।ਰਾਜਵੀਰ ਫਿਰ ਆਪ ਹੀ ਗੱਲ ਕਰਨ ਲੱਗ ਜਾਂਦਾ ਹੈ ,ਲੜਦੇ ਮਨਾਉਦੇ ਸਮਾਂ ਲੱਗਦਾ ਜਾਂਦਾ ਤੇ ਉਹ ਇਕ ਦੋ ਵਾਰ ਮਿਲਦੇ ਵੀ ਹਨ ।ਹੁਣ ਪੜਾਈ ਪੂਰੀ ਕਰ ਹਰਜੀਤ ਪ੍ਰਾਈਵੇਟ ਨੌਕਰੀ ਲੱਗ ਜਾਂਦੀ ।ਉਧਰ ਰਾਜਵੀਰ ਨੌਕਰੀ ਲਈ ਮੁਬੰਈ ਚੱਲ ਜਾਂਦਾ ਹੈ, ਆਪਣੀ ਕਿਸਮਤ ਅਜਮਾਉਣ ।ਊਥੇ ਹੀ ਰਾਜਵੀਰ ਬਾਹਰ ਜਾਣ ਲਈ ਟਰਾਈ ਕਰਨੀ ਸ਼ੁਰੂ ਕਰਦਾ ਤੇ ਹਰਜੀਤ ਨੂੰ ਕਹਿੰਦਾ ਕਿ ਮੈਨੂੰ ਤੇਰੀ ਹੈਲਪ ਦੀ ਜਰੂਰਤ ਹੈ ਮੈ ਬਾਹਰ ਜਾਣਾ ਚਾਹੁੰਦਾ ।ਕਮਲੀ ਹਰਜੀਤ ਖੁਦ ਦਾ ਨਾ ਸੋਚ ਰਾਜਵੀਰ ਲਈ ਸੇਵਿੰਗ ਕਰਦੀ ਹੈ ਤੇ ਸਮੇਂ ਸਮੇਂ ਤੇ ਰਾਜਵੀਰ ਦੀ ਮਦਦ ਕਰਦੀ ।ਆਖਰ ਮਿਹਨਤ ਰੰਗ ਲਿਆਉਦੀ ਤੇ ਰਾਜਵੀਰ ਦਾ ਵੀਜਾ ਆ ਜਾਂਦਾ ,ਤਾਂ ਉਹ ਸਭ ਤੋ ਪਹਿਲਾਂ ਹਰਜੀਤ ਨੂੰ ਦੱਸਦਾ ਤੇ ਆਖਦਾ ਹਰਜੀਤ ਜੋ ਤੂੰ ਮੇਰੇ ਲਈ ਕੀਤਾ ਉਹ ਕੋਈ ਆਪਣਾ ਵੀ ਨਹੀਂ ਕਰਦਾ ਤੇ ਹੁਣ ਤੂੰ ਟੈਨਸ਼ਨ ਨਹੀਂ ਲੈਣੀ ਪੁੱਤ ਮੈਂ ਸਦਾ ਤੇਰੇ ਨਾਲ ਆ ਖੁਸ਼ ਰਿਹਾ ਕਰ ।ਹੁਣ ਰਾਜਵੀਰ ਬਾਹਰ ਚੱਲ ਗਿਆ ਤੇ ਹਰਜੀਤ ਲਈ ਰਿਸ਼ਤੇ ਆਉਣ ਲੱਗ ਜਾਂਦੇ ਜਦ ਵੀ ਹਰਜੀਤ ਇਸ ਬਾਰੇ ਰਾਜਵੀਰ ਨਾਲ ਗੱਲ ਕਰਦੀ ਤਾਂ ਕਹਿੰਦਾ ਟੈਨਸ਼ਨ ਨਾ ਲੈ ਸਭ ਠੀਕ ਹੋਜੂ ਇਦਾਂ ਤੇਰੇ ਘਰ ਦੇ ਰਿਸ਼ਤੇ ਲਈ ਮੰਨਣਗੇ ਨਹੀਂ ਮੈਨੂੰ ਸੈਟ ਹੋ ਲੈਣਦੇ ਫਿਰ ਮੈਂ ਸਭ ਸਹੀ ਕਰਦੂ ।ਹਰਜੀਤ ਟਾਲ ਮਟੋਲ ਕਰ ਹਰ ਰਿਸ਼ਤੇ ਲਈ ਮਨਾਂ ਕਰਦੀ ਰਹੀ ਤੇ ਜਵਾਬ ਦੇਣ ਕਰਕੇ ਸਭ ਦੇ ਤਾਹਨੇ ਸਹਿੰਦੀ ਰਹੀ ।ਹਰਜੀਤ ਦਾ ਪਰਿਵਾਰ ਤੇ ਹੋਰ ਸਭ ਉਸ ਨੂੰ ਨਹੀ ਸਮਝਦੇ ਸੀ ਜਿਸ ਕਰਕੇ ਹਰਜੀਤ ਬਿਲਕੁਲ ਇਕੱਲੀ ਸੀ ਤੇ ਰਾਜਵੀਰ ਹੀ ਉਸ ਦੀ ਹਿੰਮਤ ਤੇ ਹੌਂਸਲਾ ਬਣਦਾ ਸੀ । ਸਭ ਕੁਝ ਬਹੁਤ ਵਧੀਆ ਚੱਲ ਰਿਹਾ ਸੀ।ਹੁਣ ਜਦ ਵੀ ਰਾਜਵੀਰ ਇੰਡੀਆ ਆਉਦਾ ਤਾਂ ਪਹਿਲਾਂ ਹਰਜੀਤ ਨੂੰ ਮਿਲਦਾ ਫਿਰ ਆਪਣੇ ਘਰ ਜਾਂਦਾ। ਅਪ੍ਰੈਲ 2019 ਵਿਚ ਰਾਜਵੀਰ ਦੱਸਦਾ ਕਿ ਮੈ ਇੰਡੀਆ ਆ ਰਿਹਾ ਹਾਂ ਤਾ ਹਰਜੀਤ ਉਸਨੂੰ ਮਿਲਣ ਦੇ ਸੁਪਨੇ ਸਜਾਉਦੀ ਹੈ ।17 ਅਪ੍ਰੈਲ ਨੂੰ ਰਾਜਵੀਰ ਇੰਡੀਆ ਆ ਜਾਂਦਾ ਤੇ ਸਾਰਾ ਦਿਨ ਗੱਲ ਨਹੀਂ ਕਰਦਾ ।ਹਰਜੀਤ ਸੋਚਦੀ ਥੱਕ ਜਾਣ ਕਰਕੇ ਗੱਲ ਨਹੀਂ ਕਰ ਰਹੇ ਚੱਲ ਫਿਰ ਕਰ ਲੈਣਗੇ ਗੱਲ।18 ਨੂੰ ਵੀ ਕੋਈ ਨਹੀਂ ਹੁੰਦੀ ਤਾਂ ਹਰਜੀਤ ਸ਼ਾਮ ਨੂੰ ਕਾਲ ਕਰਦੀ ਹੈ ,ਕੋਈ ਜਵਾਬ ਨਹੀਂ ਆਉਦਾ ,ਰਾਤ 9 ਕੁ ਵਜੇ ਰਾਜਵੀਰ ਹਰਜੀਤ ਨੂੰ ਵੀਡੀਓ ਕਾਲ ਕਰ ਕਹਿੰਦਾ ਕਿ ਹੁਣ ਕਦੀ ਫੋਨ ਨਾ ਕਰੀ ,ਮੈਨੂੰ ਕੱਲ ਮੇਰਾ ਵਿਆਹ ਏ। ਅਚਾਨਕ ਇਦਾਂ ਹੋਣ ਤੇ ਹਰਜੀਤ ਰੋਦੀਂ ਹੈ ਤਾਂ ਰਾਜਵੀਰ ਹਰਜੀਤ ਨੂੰ ਕਹਿੰਦਾ ਗਲੇਡੂ ਸੁੱਟ ਡਰਾਮੇ ਨਾ ਕਰ ,ਇਹ ਨੌਟੰਕੀ ਕਿਤੇ ਹੋਰ ਜਾ ਕਰੀ , ਮਨਹੂਸ ਕਿਸੇ ਥਾਂ ਦੀ ,ਕਹਿ ਕੇ ਕਾਲ ਕੱਟ ਦਿੰਦਾ । ਵਿਆਹ ਤੋਂ ਬਾਦ ਰਾਜਵੀਰ ਆਪਣੇ ਵਟਸਐਪ ਤੇ ਰੋਜ ਪਿਆਰ ਭਰੇ ਸਟੇਟਸ ਲਗਾਉਦਾ, ਸਾਇਦ ਹਰਜੀਤ ਨੂੰ ਸਾੜਨਾ ਚਾਹੁੰਦਾ ਸੀ ।ਫੇਸਬੁੱਕ ਤੇ ਹਰਜੀਤ ਦੇ ਮੈਸੇਜ ਦੇ ਜਵਾਬ ਵਿਚ ਕਿਹਾ ਕਰੇ ਕੇ ਮੈ ਰਾਜਵੀਰ ਦੀ ਵਾਈਫ ਆ ਉਹਨਾਂ ਦੀ ਆਈਡੀ ਦੇਖ ਰਹੀ ਹਾਂ।ਇਨ੍ਹਾਂ ਨੂੰ ਮੈਸੇਜ ਨਾ ਕਰਿਆ ਕਰੋ ।ਹਰਜੀਤ ਨੂੰ ਪਤਾ ਸੀ ਸਭ ਕੁਝ ਰਾਜਵੀਰ ਹੀ ਕਰ ਰਿਹਾ ਆਪਣੇ ਨੰਬਰ ਬਣਾਉਣ ਲਈ,ਕਦੇ ਕਹਿੰਦਾ ਮੇਰੀ ਵਾਈਫ ਨੂੰ ਤੇਰੇ ਮੇਰੇ ਬਾਰੇ ਸਭ ਪਤਾ ਚੱਲ ਗਿਆ ਹੈ ਪਲੀਜ ਉਹਨੂੰ ਸਾਰੀ ਕਹਿ ਕੇ ਦੱਸਦੇ ਮੈਥੋ ਗਲਤੀ ਨਾਲ ਮੈਸੇਜ ਹੋ ਗਿਆ ਸੀ ।ਪਰ ਹੁਣ ਹਰਜੀਤ ਲਈ ਸਭ ਕੁਝ ਖਤਮ ਸੀ, ਫਿਰ ਹਰਜੀਤ ਨੂੰ ਕੁਝ ਬੋਲਣਾ ਠੀਕ ਨਹੀਂ ਲੱਗਿਆ ਉਹ ਕੋਈ ਵੀ ਜਵਾਬ ਨਹੀਂ ਦਿੰਦੀ । ਬੜਾ ਔਖਾ ਸਮਾਂ ਕੱਢ ਰਹੀ ਸੀ ,ਹਰਜੀਤ ਕਿਉਂਕਿ ਦਿਨ ਸਮੇਂ ਸਭ ਸਾਹਮਣੇ ਹੱਸਣਾ ਤੇ ਰਾਤ ਹੁੰਦੇ ਸਾਰੀ ਸਾਰੀ ਰਾਤ ਰੋਣਾ ।ਇਦਾਂ ਹੀ ਕਰੀਬ ਇਕ ਮਹੀਨੇ ਦਾ ਸਮਾਂ ਹੋ ਜਾਂਦਾ ਹੈ ਰਾਜਵੀਰ ਵਾਪਸ ਬਾਹਰ ਜਾ ਕੇ ਹਰਜੀਤ ਨੂੰ ਕਾਲ ਕਰਦਾ ਤੇ ਕਹਿੰਦਾ ” ਤੂੰ ਆਪਣਾ ਖਿਆਲ ਰੱਖਿਆ ਕਰ ” ਤੇਰਾ ਖੁਸ਼ ਰਹਿਣਾ ਮੈਨੂੰ ਚੰਗਾ ਲੱਗਦਾ ।ਹਰਜੀਤ ਹੁਣ ਸੋਚ ਰਹੀ ਸੀ ਕਿ ਤੂੰ ਦਰਦਾ ਦੀ ਦਵਾ ਬਨਣ ਆਇਆ ਐਸੇ ਦੁੱਖ ਲਾ ਗਿਆ ਜਿਨ੍ਹਾਂ ਦੀ ਕੋਈ ਦਵਾ ਵੀ ਨਹੀਂ । ਪਹਿਲੇ ਦੁੱਖ ਤਾਂ ਸਹਿ ਲੈਂਦੀ ਪਰ ਤੂੰ ਤੇ ਜਿੰਦਗੀ ਦੇ ਚਾਅ ,ਖੁਸ਼ੀਆਂ ਸਭ ਖਤਮ ਕਰ ਜਿੰਦਾ ਲਾਸ਼ ਬਣਾ ਸੁੱਟ ਗਿਆ ।ਰਾਜਵੀਰ ਅੱਗੇ ਵੱਧ ਗਿਆ ਉਸ ਦੇ ਮੁੰਡਾ ਵੀ ਹੋ ਗਿਆ ਪਰ ਹਰਜੀਤ ਅੱਜ ਵੀ ਉਸ ਦੀ ਯਾਦ ਸਹਾਰੇ ਦਿਨ ਕੱਟ ਰਹੀ ਹੈ ।ਜਦ ਹੁਣ ਰਾਜਵੀਰ ਕਦੇ ਵੀ ਹਰਜੀਤ ਨੂੰ ਖੁਸ਼ ਰਹਿ ਦਾ ਮੈਸੇਜ ਕਰਦਾ ਹੈ ਤਾਂ ਹਰਜੀਤ ਨੂੰ ਲੱਗਦਾ ਕਿ ਉਸ ਦੇ ਅੱਲੇ ਜਖਮਾਂ ਨੂੰ ਉਚੇੜ ਨਮਕ ਲਗਾ ਪੁੱਛਦਾ ਕਿ ਹੁਣ ਕਿਦਾਂ ਲੱਗ ਰਿਹਾ ਹੈ ਤੈਨੂੰ ।
Heart touching story….well done