ਗਲੀ ਵਿੱਚ ਮੰਜੀ ਡਾਹਕੇ ਬੈਠੀਆਂ ਜਨਾਨੀਆਂ ਬਿਜਲੀ ਦੇ ਚਲੇ ਜਾਣ ਦਾ ਅਫਸੋਸ ਕਰ ਰਹੀਆਂ ਸੀ। “ਇੰਨੀ ਗਰਮੀ ਹੈ ਉੱਤੋਂ ਬਿਜਲੀ ਚਲੀ ਗਈ। ਕੀ ਬਣੂ ਹੁਣ।”
” ਅੰਟੀ ਤੁਸੀਂ ਤਾਂ ਸਾਰਾ ਦਿਨ ਗਲੀ ਚ ਬਹਿਣਾ ਹੁੰਦਾ ਹੈ । ਕਦੇ ਪੱਖਾਂ ਤਾਂ ਚਲਾਉਣਾ ਨਹੀਂ। ਤੁਹਾਨੂੰ ਬਿਜਲੀ ਜਾਣ ਯ ਨਾ ਜਾਣ ਦੀ ਕੀ ਚਿੰਤਾ।”
“ਵੇ ਭਾਈ ਬਿਜਲੀ ਹੋਣ ਦਾ ਹੌਸਲਾ ਹੀ ਬੜਾ ਹੁੰਦਾ ਹੈ। ਗੱਲਾਂ ਕਰਦੀਆਂ ਨੂੰ ਸਾਨੂੰ ਗਰਮੀ ਦਾ ਪਤਾ ਹੀ ਨਹੀਂ ਚਲਦਾ।”
ਮੈਂ ਚੁੱਪ ……….।
ਇਹਨਾਂ ਦਾ ਤਰਕ ਵੀ ਵਧੀਆ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ