ਮੇਰੇ ਵਿਆਹ ਤੋਂ ਕੁਝ ਕ਼ੁ ਦਿਨ ਬਾਅਦ ਮੇਰੇ ਦੋਸਤ Sham Chugh ਦੇ ਪਰਿਵਾਰ ਨੇ ਸਾਡੀ ਰੋਟੀ ਆਖੀ। ਉਂਜ ਭਾਵੇ ਅਸੀਂ ਰੋਜ਼ ਹੀ ਇਕੱਠੇ ਇੱਕ ਘਰੇ ਰੋਟੀ ਖਾਂਦੇ ਸੀ। ਪਰ ਇਹ ਰੋਟੀ ਮੇਰੀ ਸ਼ਰੀਕ ਏ ਹੈਯਾਤ ਦੇ ਸਨਮਾਨ ਵਿੱਚ ਸੀ। ਸ਼ਾਮ ਲਾਲ ਸਮੇਤ ਉਸਦੇ ਪੰਜੇ ਭਰਾ ਮੈਥੋਂ ਛੋਟੇ ਸਨ ਤੇ ਉਹਨਾਂ ਨੂੰ ਘਰ ਆਈ ਪਹਿਲੀ ਭਾਬੀ ਦਾ ਚਾਅ ਸੀ। ਸ਼ਾਮ ਦਾ ਪਰਿਵਾਰ ਪਾਕਿਸਤਾਨ ਤੋਂ ਆਇਆ ਹੋਣ ਕਰਕੇ ਖਾਣ ਪੀਣ ਦੇ ਮਾਮਲੇ ਨੰਬਰ ਵੰਨ ਸੀ। ਇਹ੍ਹਨਾਂ ਨੂੰ ਦੇਸੀ ਭਾਸ਼ਾ ਵਿੱਚ ਰਿਫਊਜ਼ੀ ਆਖਿਆ ਜਾਂਦਾ ਹੈ। ਇਹ ਲੋਕ ਬਹੁਤ ਸੁੱਧ ਖਾਂਦੇ ਹਨ ਤੇ ਘਰੇ ਹੀ ਬਨਾਉਂਦੇ ਹਨ। ਮਿਹਨਤੀ ਲ਼ੋਕ ਹੁੰਦੇ ਹਨ। ਬਹੁਤ ਆਈਟਮਾਂ ਬਣਾਈਆਂ। ਅਸੀਂ ਸਾਰੇ ਰੋਟੀ ਖਾਣ ਬੈਠ ਗਏ। ਸਾਡੇ ਨਾਲ ਸ਼ਾਮ ਲਾਲ ਤੋਂ ਇਲਾਵਾ ਉਸਦੇ ਛੋਟੇ ਭਰਾ ਸੁਦੇਸ਼ ਦਵਿੰਦਰ Ashok Sidana Rajiv Sidana ਰੋਟੀ ਖਾਣ ਬੈਠ ਗਏ। ਪਰ Sunil Sidana ਜਿਸ ਨੂੰ ਤਿਲੋਕੀ ਵੀ ਆਖਦੇ ਸਨ ਉਹ ਸਾਡੇ ਨਾਲ ਰੋਟੀ ਖਾਣ ਨਾ ਬੈਠਾ।
ਸੁਨੀਲ ਤੂੰ ਆਜਾ ਸਾਡੇ ਨਾਲ ਰੋਟੀ ਖਾ ਲੈ। ਮੇਰੀ ਹਮਸਫਰ ਨੇ ਆਖਿਆ।
ਨਹੀਂ ਭਾਬੀ ਜੀ ਤੁਸੀਂ ਖਾਓ। ਮੈਂ ਬਾਦ ਵਿਚ ਖਾਵਾਂਗਾ। ਉਸ ਨੇ ਬਹਾਨਾ ਜਿਹਾ ਮਾਰਿਆ।
ਕਿਓੰ ?ਸਾਡੇ ਨਾਲ ਕਿਓੰ ਨਹੀਂ?
ਦਰ ਅਸਲ ਭਾਬੀ ਜੀ ਗੱਲ ਇਹ ਹੈ ਕਿ ਮੈਂ ਚਗਲ ਜਿਹੀ ਮਾਰ ਕੇ ਖਾਂਦਾ ਹਾਂ। ਉਸ ਦਾ ਮਤਲਬ ਚਾਵਲ ਸਬਜ਼ੀ ਸਲਾਦ ਦਹੀਂ ਸਭ ਮਿਲਾਕੇ ਖਾਂਦਾ ਹਾਂ। ਤੁਹਾਨੂੰ ਚੰਗਾ ਨਹੀਂ ਲੱਗਣਾ। ਉਸਨੇ ਸਪਸ਼ਟੀਕਰਨ ਦਿੱਤਾ। ਚਗਲ ਮਾਰਨ ਵਾਲੀ ਗੱਲ ਤੇ ਸਾਰੇ ਖੂਬ ਹੱਸੇ।
#ਰਮੇਸ਼ਸੇਠੀਬਾਦਲ