ਇੱਕ ਸਾਲ ਸਕੂਲ ਵਿੱਚ Khem Garg ਦੀ ਡਿਊਟੀ ਬਤੌਰ ਕੇਂਦਰ ਸੁਪਰਡੈਂਟ ਸਾਡੇ ਸਕੂਲ ਵਿਚ ਲੱਗੀ। ਸ੍ਰੀ ਖੇਮ ਰਾਜ ਸਾਡੇ ਸਕੂਲ ਵਿਚ ਹੀ ਕਾਫੀ ਦੇਰ ਪਹਿਲਾਂ ਸਾਇੰਸ ਅਧਿਆਪਕ ਵੀ ਕੰਮ ਕਰਦਾ ਰਿਹਾ ਸੀ ਇਸ ਲਈ ਮੇਰਾ ਦੋਸਤ ਵੀ ਸੀ ਤੇ ਚੇਲਾ ਵੀ। ਖੇਮ ਰਾਜ ਅਤੇ ਉਸਦਾ ਵੱਡਾ ਭਰਾ Vijay Garg ਅਸੂਲਾਂ ਦੇ ਪੱਕੇ ਬੰਦੇ ਹਨ। ਉਸੇ ਸਾਲ ਸ੍ਰੀ ਅਸ਼ਵਨੀ ਸ਼ਰਮਾ ਦੀ ਡਿਊਟੀ ਬਤੋਰ ਡਿਪਟੀ ਸੁਪਰਡੈਂਟ ਲੱਗੀ ਸੀ। ਅਸ਼ਵਨੀ ਜੀ ਖੁੱਲੇ ਸੁਭਾਅ ਤੇ ਪੈਂਡੂ ਕਲਚਰ ਦੇ ਆਦਮੀ ਹਨ। ਹਰ ਰੋਜ ਸਕੂਲ ਦੀ ਮੈੱਸ ਵਿਚੋਂ ਕੇਂਦਰ ਸਟਾਫ ਲਈ ਵਧੀਆ ਖਾਣਾ ਆਉਂਦਾ। ਕਿਉਂਕਿ ਸਵੇਰੇ ਤੇ ਸ਼ਾਮੀ ਪੇਪਰ ਹੁੰਦੇ ਸੀ। ਮੈੱਸ ਦੇ ਖਾਣੇ ਵਿਚ ਸ਼ਾਹੀ ਪਨੀਰ ਕਦੇ ਛੋਲੂਆ ਪਨੀਰ ਦਾਲ ਸਲਾਦ ਤੇ ਸਵੀਟ ਡਿਸ਼ ਆਉਂਦੀ। ਸਾਰਾ ਸਟਾਫ ਹੀ ਖਾਣੇ ਦੀ ਕੁਆਲਿਟੀ ਤੋਂ ਖੁਸ਼ ਸੀ।
ਕੱਲ੍ਹ ਨੂੰ ਮੈਂ ਸਭ ਲਈ ਪੈਂਡੂ ਖਾਣਾ ਲੈ ਕੇ ਆਵਾਂਗਾ। ਜੋ ਕਦੇ ਕਿਸੇ ਨੇ ਖਾਧਾ ਨਹੀਂ ਹੋਣਾ। ਇੱਕ ਦਿਨ ashwani sharma ਨੇ ਲੋਰ ਵਿਚ ਆਏ ਨੇ ਕਿਹਾ।
ਅਗਲੇ ਦਿਨ ਉਹ ਸੱਚੀ ਪੋਣੇ ਵਿਚ ਬੰਨ੍ਹ ਕੇ ਵੱਡੇ ਵੱਡੇ ਵੀਹ ਕ਼ੁ ਪਰੌਂਠੇ ਲਿਆਇਆ। ਤੇ ਇੱਕ ਕੋਲੀ ਵਿਚ ਸਬੁਤ ਲਾਲ ਮਿਰਚਾਂ ਦੀ ਚੱਟਣੀ ਵੀ। ਵੈਸੇ ਉਹ ਆਪਣੇ ਨਾਲ ਵੱਡਾ ਸਾਰਾ ਕੌਲਾ ਦੇਸੀ ਮੱਖਣ ਤੇ ਡੋਲੂ ਲੱਸੀ ਵੀ ਲਿਆਇਆ। ਸ਼ਹਿਰੀ ਬੰਦਿਆ ਲਈ ਇਹ ਨਵੀਂ ਚੀਜ਼ ਸੀ। ਪਰ ਸਵਾਦ ਪੱਖੋਂ ਨਜ਼ਾਰੇ ਦਾਰ। ਅਸੀਂ ਮੱਖਣ ਨਾਲ ਲਾਲ ਮਿਰਚਾਂ ਦੀ ਚੱਟਣੀ ਖਾਧੀ ਤੇ ਲੱਸੀ ਵੀ ਪੀਤੀ। ਪਰ ਖੇਮ ਰਾਜ ਨੇ ਦੋ ਪਰੌਂਠੇ ਵਾਧੂ ਚੱਟਣੀ ਨਾਲ ਸਵਾਦ ਸਵਾਦ ਵਿੱਚ ਹੀ ਖਾ ਗਿਆ। ਉਸਨੇ ਮੱਖਣ ਘੱਟ ਖਾਧਾ ਤੇ ਲੱਸੀ ਵੀ ਨਾਮਾਤਰ ਪੀਤੀ।
ਸ਼ਾਮ ਦਾ ਪੇਪਰ ਸ਼ੁਰੂ ਹੁੰਦੇ ਸਾਰ ਲਾਲ ਮਿਰਚਾਂ ਦੀ ਚੱਟਣੀ ਨੇ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ। ਖੇਮ ਰਾਜ ਨੂੰ ਸਮਝ ਨਾ ਆਵੇ ਕਿ ਉਸ ਨੂੰ ਕੀ ਹੋ ਰਿਹਾ ਹੈ। ਕਹਿੰਦਾ ਮੈਨੂੰ ਪਤਾ ਨਹੀਂ ਕੀ ਹੋ ਰਿਹਾ ਹੈ। ਮੇਰਾ ਚਿਤ ਹੋਰੋਂ ਹੋਰੋਂ ਜਿਹੇ ਕਰ ਰਿਹਾ ਹੈ। ਸਾਨੂੰ ਉਸ ਦੀ ਹਾਲਤ ਤੇ ਤਰਸ ਆਉਣ ਲੱਗਿਆ। ਸਾਨੂੰ ਲੱਗਿਆ ਬਈ ਸੁਪਰਡੈਂਟ ਸਾਹਿਬ ਦੀ ਤਾਂ ਛੁੱਟੀ ਹੋਗੀ। ਹੁਣ ਨਹੀਂ ਆਉਂਦੇ ਡਿਊਟੀ ਤੇ। ਪਰ ਕੰਮ ਪ੍ਰਤੀ ਵਫ਼ਾਦਾਰ ਖੇਮ ਰਾਜ ਅਗਲੇ ਦਿਨ ਵੀ ਡਿਊਟੀ ਤੇ ਹਾਜਰ ਸੀ।
ਯਾਰ ਮੈਂ ਇਸ ਖਾਣੇ ਦਾ ਸਵਾਦ ਜਿੰਦਗੀ ਭਰ ਨਹੀਂ ਭੁਲਦਾ। ਇਸ ਤਰਾਂ ਅਸ਼ਵਨੀ ਸ਼ਰਮਾ ਦੀ ਮਹਿਮਾਨ ਨਿਵਾਜੀ ਇੱਕ ਯਾਦ ਬਣ ਗਈ।
#ਰਮੇਸ਼ਸੇਠੀਬਾਦਲ
😊😊😊