ਖਹਿਰਾ ਗੋਤ ਦੇ ਲੋਕ ਮੱਧ ਏਸ਼ੀਆ ਤੋਂ ਹੀ ਵੱਖ-ਵੱਖ ਸਮੇਂ ਭਾਰਤ ਦੇ ਵਿੱਚ ਆਏ ਹਨ ਇਹ ਦੋਜੀ ਸਦੀ ਵਿਚ ਪਾਕਿਸਤਾਨ ਦੇ ਪੈਸ਼ੋਰ ਦੇ ਸ਼ਹਿਰ ਖੈਹਿਰਾਤ ਤੋਂ ਪਾਕਿਸਤਾਨ ਤੋਂ ਆਉਣ ਸਾਰ ਇਹ ਬਿਆਸ ਦਰਿਆ ਦੇ ਕੋਲ ਡੇਰਾ ਲਾ ਕੇ ਬਹਿ ਗਏ ਖੈਹਿਰੇ ਆ ਦਾ ਮੋਢੀ ਜਿਹਦਾ ਨਾਮ ਖਹਿਰਾ ਸੀ ਉਹ ਬੜਾ ਹੀ ਸੂਰਵੀਰ ਤੇ ਲੜਾਕੂ ਯੋਧਾ ਸੀ ਓੁਹ ਸਿਧੂ ਆ ਦਾ ਦੁਹਤਾ ਸੀ ਇੱਥੇ ਇਹਨਾ ਦੇ ਮੋਡੀ ਨੂੰ ਖੰਡੂਰ ਸਾਹਿਬ ਬਹੁਤ ਪਸੰਦ ਸੀ ਤੇ ਓਹ ਇੱਥੇ ਹੀ ਰਹਿਣਾ ਚਾਹੁੰਦੇ ਸਨ ਪਰ ਖੰਡੂਰ ਸਾਹਿਬ ਤੇ ਕੰਗਾ ਗੋਤ ਦੇ ਕਬਿਲੇ ਆ ਦਾ ਰਾਜ ਸੀ ਇੱਥੇ ਇਨਾ ਵਿਚ ਯੁੱਧ ਹੋਈਆਂ ਤਾਂ ਪਹਿਲਾਂ ਇਹ ਹਰ ਗਏ ਤੇ ਫੇਰ ਉਥੋਂ ਹੁੰਦੇ ਹੋਏ ਇਹ ਦੁਆਬੇ ਦੇ ਕਈ ਪਿੰਡਾਂ ਵਿੱਚ ਗਏ ਜਿਹੜੇ ਪਿੰਡਾਂ ਦੇ ਨਾਂ ਅੱਜ ਵੀ ਖਹਿਰਾ ਗੋਤ ਤੇ ਖੈਰੇ ਨਾਮ ਦੇ ਕਈ ਪਿੰਡਾ ਹਨ ਦੁਆਬੇ ਤੋਂ ਹੁੰਦੇ ਹੋਏ ਇਹ ਮਾਲਵੇ ਦੇ ਕਈ ਪਿੰਡਾਂ ਵਿੱਚ ਜਾ ਕੇ ਵਸੇ ਜਿਹੜੇ ਪਿੰਡਾਂ ਦੇ ਨਾਂ ਵੀ ਖੈਰੇ ਪਿੰਡ ਖਹਿਰਾ ਖੁਰਦ ਖਹਿਰਾ ਕਲਾਂ ਆਦਿ ਕਈ ਪਿੰਡਾਂ ਦੇ ਨਾਂ ਹਨ ਤੇ ਨਾਲ ਹੀ ਇਹ ਮਾਲਵੇ ਦੇ ਵਿੱਚ ਵੀ ਕਈ ਪਿੰਡਾਂ ਵਿੱਚ ਜਾ ਕੇ ਵੱਸ ਗਏ ਲਹਿੰਦੇ ਪੰਜਾਬ ਵਿੱਚ ਵੀ ਕਈ ਖਹਿਰੇ ਗੋਤ ਦੇ ਲੋਕ ਰਹਿੰਦੇ ਹਨ ਜੋ ਕਿ ਮੁਸਲਮਾਨ ਧਰਮ ਨਾਲ ਸੰਬੰਧ ਰੱਖਦੇ ਹਨ ਤੇ ਕਈ ਖਹਿਰੇ ਗੋਤ ਜੱਟ ਜਾਤ ਨਾਲ ਸਬੰਧ ਰੱਖਦੇ ਹਨ ਅਤੇ ਕਈ ਹੋਰ ਵੀ ਜਾਤਾਂ ਵਿੱਚ ਖਹਿਰੇ ਗੋਤ ਪਾਇਆ ਜਾਂਦਾ ਹੈ ਖੈਹਿਰੇ ਸੁਭਾਅ ਦੇ ਲੜਾਕੂ ਤੇ ਖਰਵੇ ਸਨ ਐਸੇ ਲਈ ਸ਼ੁਰੂ ਸ਼ੁਰੂ ਵਿੱਚ ਮਾਲਵੇ ਦੇ ਫਿਰੋਜ਼ਪੁਰ ਵਿੱਚ ਖਹਿਰਿਆਂ ਦੀਆਂ ਮੱਲੀਆਂ ਨਾ ਕਈ ਲੜਾਈਆਂ ਹੋਈਆਂ ਸਨ ਮਲੀਆਂ ਦਾ ਪ੍ਰਸਿੱਧ ਨਗਰ ਅਸਟਾਗ ਕੋਟ ਇਹਨਾਂ ਨੇ ਹੀ ਬਰਬਾਦ ਕੀਤਾ ਨਾਭੇ ਦੇ ਰਾਜਗੜ੍ਹ ਵਿੱਚ ਵੀ ਕਈ ਖਹਿਰਾ ਗੋਤ ਦੇ ਲੋਕ ਰਹਿੰਦੇ ਹਨ ਜਿਲਾ ਲੁਧਿਆਣੇ ਦੇ ਤਹਿਸੀਲ ਸਮਰਾਲਾ ਵਿੱਚ ਖਹਿਰਾ ਪਿੰਡ ਜਿਆਦਾਤਰ ਖਹਿਰੇ ਗੋਤ ਦੇ ਲੋਕਾਂ ਦਾ ਹੀ ਹੈ ਮੋਗੇ ਦੇ ਨਿਹਾਲ ਸਿੰਘ ਵਾਲਾ ਤੇ ਮਖੂ ਖੇਤਰ ਵਿੱਚ ਵੀ ਕਈ ਖਹਿਰੇ ਵੱਸਦੇ ਮਾਨਸਾ ਦੇ ਸਰਦੂਲਗੜ੍ਹ ਖੇਤਰ ਵਿੱਚ ਖੈਹਿਰਾ ਖੁਰਦ ਤੇ ਖੈਹਿਰਾ ਕਲਾਨਾਂ ਦੇ ਦੋ ਪਿੰਡ ਪੂਰੇ ਖਹਿਰੇ ਗੋਤ ਦੇ ਲੋਕਾਂ ਦੇ ਹਨ ਮਾਨਸੇ ਤੋਂ ਕਈ ਖਹਿਰੇ ਹਰਿਆਣੇ ਦੇ ਫਤਿਹਾਬਾਦ ਵਿੱਚ ਵੀ ਗਏ ਹਨ ਅਤੇ ਖਡੂਰ ਸਾਹਿਬ ਨਾਗੋ ਕੇ ਉਸਮਾਂ ਸ਼ੇਰੋਂ ਇਹ ਸਾਰੇ ਪਿੰਡ ਵੀ ਖਹਿਰੇ ਗੋਤ ਦੇ ਹਨ ਫਤਿਹਗੜ੍ਹ ਚੂੜੀਆਂ ਗੁਰਦਾਸਪੁਰ ਜ਼ਿਲ੍ਹੇ ਦਾ ਉੱਗਾ ਪਿੰਡ ਖਹਿਰਾ ਕਲਾ ਵੀ ਇਸ ਵਿੱਚ ਸ਼ਾਮਿਲ ਹੈ ਬੰਦਾ ਬਹਾਦਰ ਸਿੰਘ ਦੇ ਟਾਈਮ ਖਹਿਰੇ ਗੋਤ ਦੇ ਲੋਕਾਂ ਨੇ ਮੁਸਲਮਾਨਾਂ ਦੇ ਜਗੀਰਦਾਰਾਂ ਦੇ ਪਿੰਡਾਂ ਉੱਤੇ ਜਬਰਦਸਤੀ ਕਬਜ਼ਾ ਕਰ ਲਿਆ ਸੀ ਖੈਹਿਰਾ ਗੋਤ ਵਿਸਾਖ ਮਗਰ ਤੇ ਜੇਠ ਵਿੱਚ ਆਪਣੇ ਸਿਧ ਦੀ ਪੂਜਾ ਕਰਦੇ ਹਨ ਇਹ ਸਿੱਧ ਖਡੂਰ ਸਾਹਿਬ ਵਿੱਚ ਆਪਣੇ ਦੁਸ਼ਮਣ ਧਾੜਵੀਆਂ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ। ਇਸੇ ਕਰਕੇ ਅੱਜ ਵੀ ਕਈ ਪਿੰਡਾਂ ਵਿੱਚ ਇਸ ਟਾਈਮ ਗੋਤ ਖਹਿਰੇ ਦੀ ਜਠੇਰਿਆਂ ਦੀ ਮਾਨਤਾ ਕੀਤੀ ਜਾਂਦੀ ਹੈ ਖਹਿਰੇ ਤੇ ਕੰਗਾਂ ਦੀਆਂ ਕਈ ਲੜਾਈਆਂ ਹੋਈਆਂ ਕਈ ਲੜਾਈਆਂ ਪਿੱਛੋਂ ਖਹਿਰੇ ਆ ਨੇ ਖੰਡੂਰ ਸਾਹਿਬ ਉੱਤੇ ਕੰਗਾ ਨੂੰ ਹਰਾ ਕੇ ਕਬਜ਼ਾ ਕਰ ਲਿਆ ਸੀ ਸਭ ਤੋਂ ਪਹਿਲਾਂ ਮਾਲਵੇ ਦੇ ਖੇਤਰ ਫਿਰੋਜਪੁਰ ਦੇ ਪਿੰਡਾਂ ਤਰਖਾਣ ਵੱਧ ਤੇ ਗਿੱਦੜ ਵਿੰਡੀ ਦੇ ਪਿੰਡਾਂ ਦੇ ਮੱਲੀ ਤੇ ਕੰਗਾ ਨੂੰ ਹਰਾਈਆਂ ਸੀ ਕੰਗਾ ਨਾ ਦੁਸ਼ਮਣੀ ਇਥੋ ਹੀ ਸੁਰੁ ਹੋਈ ਤੇ ਕਈ ਲੜਾਈਆਂ ਹੋਈਆਂ ਖੈਹਿਰਾ ਗੋਤ ਦੇ ਲੋਕ ਪ੍ਰਜਾਪਤ ਤੇ ਦਲਿਤ ਜਾਤੀਆਂ ਵਿੱਚ ਵੀ ਹਨ ਖੈਰੇ ਗੋਤ ਦੇ ਦੇ ਜੱਟ ਵੀ ਹਨ ਤੇ ਕਈ ਸਿੱਖ ਵੀ ਹਨ ਤੇ ਕਈ ਮੁਸਲਮਾਨ ਵੀ ਹਨ ਤੇ ਮੁਸਲਮਾਨ ਜੋ ਹਨ ਉਹ ਪਾਕਿਸਤਾਨ ਵਿੱਚ ਲਾਇਲਪੁਰ ਸ਼ੇਖੋਪੁਰ ਪਿੰਡੀ ਆਦੀ ਏਰੀ ਵਿੱਚ ਰਹਿੰਦੇ ਹਨ ਖੈਹਿਰਾ ਗੋਤ ਦੇ ਲੋਕ ਕਾਫੀ ਗਿਣਤੀ ਵਿੱਚ ਗੁਰੂ ਅੰਗਦ ਦੇਵ ਜੀ ਦੇ ਟਾਈਮ ਵਿੱਚ ਸਿੱਖ ਬਣ ਗਏ ਸਨ। ਖੈਹਿਰਾ ਹਿੰਦੂ ਜਾਟ ਆਗਰੇ ਵਿੱਚ ਵੀ ਵਸਦੇ ਹਨ। ਕਈ ਖਹਿਰੇ ਆਪਣੇ ਆਪ ਨੂੰ ਰਾਜਪੂਤ ਵੀ ਦੱਸਦੇ ਹਨ ਤੇ ਉਹ ਕਹਿੰਦੇ ਹਨ ਸਾਡਾ ਪਿਛੋਕੜ ਮਥੁਰਾ ਤੋਂ ਹੈ
____ਕਹਾਣੀ ਕਾਰ —ਸੁੱਖਵੀਰ ਸਿੰਘ ਖੈਹਿਰਾ
————ਖਹਿਰਾ ——-