ਮਾਂ ਘਰ ਵਿਚ ਸਫਾਈ ਦਾ ਕੰਮ ਕਰਦੇ ਕਰਦੇ ਚੱਕਰ ਖਾ ਕੇ ਫ਼ਰਸ਼ ਤੇ ਡਿਗ ਪਈ |ਲੜਕੀ ਮਾਂ ਨੂੰ ਦੇਖਦੇ ਸਾਰ ਹੀ ਰੋਣ ਲੱਗ ਪਈ ,ਮੰਮੀ ਮੰਮੀ ,ਮਾਂ ਮਾਂ ,ਤੈਨੂੰ ਕੀ ਹੋ ਗਿਆ | ਰੌਲ਼ਾ ਪੈ ਗਿਆ, ਸੁਣ ਕੇ ਆਂਢ ਗੁਆਂਢ ਇਕੱਠਾ ਹੋ ਗਿਆ | ਲੜਕਾ ਪਬਜੀ ਗੇਮ ਤੋਂ ਵੇਹਲਾ ਹੋ ਕੇ ਮਾਂ ਨੂੰ ਚੱਕ ਕੇ ਨੇੜੇ ਦੇ ਡਾਕਟਰ ਕੋਲ ਲੈ ਗਿਆ , ਡਾਕਟਰ ਨੇ ਗਰਮ ਮੱਥਾ ਦੇਖ ਕੇ ,ਅਗੇ ਸਰਕਾਰੀ ਹਸਪਤਾਲ ਭੇਜ ਦਿੱਤਾ ,ਕੋਰੋਨਾ ਦੇ ਸਾਰੇ ਟੈਸਟ ਕੀਤੇ ਗਏ ,ਬਿੱਲ ਦੇਣ ਤੋਂ ਅਸਮਰਥ ,ਕੁੜੀ ਦੇ ਵਿਆਹ ਵਾਸਤੇ ਬਣੇ ਸੋਨੇ ਦੇ ਕੰਗਣ ਤੇ ਮੰਗਲ ਸੂਤਰ ਵੇਚ ਕੇ ਛੁੱਟੀ ਲੈ ਕੇ ਮਾਂ ਨੂੰ ਘਰ ਲੈ ਆਏ | ਗਲੀ ਵਿਚ ਸਾਰਿਆਂ ਨੇ ਬੁਲਾਉਣਾ ਬੰਦ ਕਰ ਦਿੱਤਾ ਨਸੀਬੋ ਨੂੰ ਕੋਰੋਨਾ ਹੋ ਗਿਆ ਸਾਰੇ ਗੱਲ ਉਡ ਗਈ | ਭੈਣ ਭਰਾ ਨੇ ਮਾਂ ਦੇ ਮੱਥੇ ਤੇ ਠੰਡੇ ਪਾਣੀ ਦੀਆਂ ਪੱਟੀਆਂ ਕੀਤੀਆਂ ,ਅੱਤ ਦੀ ਗਰਮੀ ਕਰਕੇ ਤੇਜ ਬੁਖਾਰ ਠੀਕ ਹੋ ਗਿਆ ਤੇ ਹਸਪਤਾਲ ਤੋਂ ਕੋਰੋਨਾ ਰਿਪੋਰਟ ਵੀ ਠੀਕ ਨਿਕਲੀ |ਘਰ ਵਿਚ ਰਾਸ਼ਨ ਖਤਮ ਸੀ ਆਰਥਕ ਮੰਦੀ ਹਾਲਤ ਹੁੰਦੇ ਹੋਇਆ ਵੀ ਮਾਂ ਆਪਣੇ ਧੀ ਪੁੱਤ ਨੂੰ ਆਪਣੀ ਛਾਤੀ ਨਾਲ ਲਾ ਕੇ ਖੁਸ਼ ਸੀ [{ਬਲਵਿੰਦਰ ਸਿੰਘ 9815098956)