ਡਾਕਟਰ ਅਤੇ ਕਰੋਨਾ | doctor ate corona

“ਹਾਂ ਬੋਲੋ।” ਆਪਣੇ ਕੈਬਿਨ ਵਿਚ ਬੈਠੀ ਲੇਡੀ ਡਾਕਟਰ ਨੇ ਨਾਲ ਦੇ ਕੈਬਿਨ ਵਿਚ ਬੈਠੇ ਮਰੀਜ ਨੂੰ ਪੁੱਛਿਆ।
“ਮੈਡਮ ਮੈਨੂੰ ਸਾਂਹ ਬਹੁਤ ਚੜਦਾ ਹੈ। ਐਚ ਬੀ ਘੱਟ ਹੈ। ….. ਡਾਕਟਰ ਕੋਲੋ ਆਹ ਦਵਾਈ ਲਈ ਸੀ। ਇਸ ਨਾਲ ਦਿਲ ਬਹੁਤ ਘਬਰਾਉਂਦਾ ਹੈ ਜੀ।” ਮਰੀਜ ਨੇ ਡਾਕਟਰ ਸਾਹਿਬਾਂ ਦਾ ਮੂਡ ਵੇਖਕੇ ਇੱਕੋ ਸਾਂਹ ਵਿਚ ਆਪਣੀ ਤਕਲੀਫ ਦੱਸੀ।
“ਦਵਾਈ ਤਾਂ ਆਹੀ ਚਲੂ। ਸਾਂਹ ਵੀ ਚੜੇਗਾ।” ਮੈਡਮ ਨੇ ਬਿਨਾਂ ਦਵਾਈ ਯ ਉਸਦੀ ਪਰਚੀ ਵੇਖੇ ਹੀ ਕਿਹਾ।
“ਡਾਕਟਰ ਸਾਹਿਬ ਕੋਈ ਬਦਲ ਯ ਹੋਰ ਦਵਾਈ।” ਮਰੀਜ ਨੇ ਆਖਰੀ ਤਰਲਾ ਜਿਹਾ ਕੀਤਾ।
“ਨਹੀਂ ਕੋਈ ਬਦਲ ਨਹੀਂ। ਨੈਕਸਟ ਪੇਸੇਂਟ।” ਡਾਕਟਰ ਨੇ ਨਰਸ ਨੂੰ ਇਸ਼ਾਰਾ ਕੀਤਾ। ਮਰੀਜ ਚੁਪ ਕਰਕੇ ਸ਼ਹਿਰ ਦੇ ਨਾਮੀ ਮੈਂਟਰਨਿਟੀ ਹੋਮ ਚੋ ਬਾਹਰ ਆ ਗਿਆ। ਦੁੱਖ ਇਸ ਗੱਲ ਦਾ ਨਹੀਂ ਕਿ ਡਾਕਟਰ ਦੂਸਰੇ ਕਮਰੇ ਵਿਚ ਕਿਓੰ ਬੈਠੀ। ਦੋ ਸੌ ਦੀ ਪਰਚੀ ਕਟਵਾਕੇ ਵੀ ਡਾਕਟਰ ਮਰੀਜ਼ ਦਾ ਬੁਖਾਰ ਬੀ ਪੀ ਦਿਲ ਦੀ ਧੜਕਣ ਚੈਕ ਕੀਤੇ ਬਗੈਰ ਹੀ ਵਾਪਿਸ ਕਰ ਦੇਵੇ। ਕੰਸਲਟੇਸ਼ਨ ਫੀਸ ਲ਼ੈਕੇ ਵੀ ਕੰਸਲਟ ਹੀ ਨਾ ਕਰੇ। ਕੀ ਇਹ ਹੀ ਡਾਕਟਰੀ ਹੈ।
ਕਰੋਨਾ ਮਹਾਂਮਾਰੀ ਦੌਰਾਨ ਨਾਲਦੇ ਕਮਰੇ ਵਿਚ ਮਰੀਜ ਨੂੰ ਬਿਠਾਕੇ ਦਵਾਈ ਦੇਣ ਦਾ ਚਲਣ ਗਲਤ ਨਹੀਂ ਸਮਾਜ ਦੇ ਹਿਤ ਵਿਚ ਹੈ। ਡਾਕਟਰਾਂ ਨੂੰ ਵੀ ਕਰੋਨਾ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨੀ ਚਾਹੀਦੀ ਹੈ। ਸ਼ਹਿਰ ਵਿਚਲੇ ਲਗਭਗ ਸੋ ਤੋਂ ਜਿਆਦਾ ਹੋਰ ਡਾਕਟਰ ਮਰੀਜਾਂ ਨੂੰ ਪੂਰੀ ਸਾਵਧਾਨੀ ਨਾਲ ਦੇਖ ਰਹੇ ਹਨ। ਬਲਕਿ ਕਈ ਤਾਂ ਮਰੀਜਾਂ ਦੀ ਮਾਲੀ ਇਮਦਾਦ ਵੀ ਕਰ ਰਹੇ ਹਨ। ਇਸਤਰਾਂ ਉਹ ਆਪਣੇ ਪੇਸ਼ੇ ਨਾਲ ਨਿਆਂ ਕਰ ਰਹੇ ਹਨ। ਉਹਨਾਂ ਡਾਕਟਰਾਂ ਅਤੇ ਹਸਪਤਾਲਾਂ ਦੇ ਸਟਾਫ ਨੂੰ ਮੈਂ ਸਲੂਟ ਕਰਦਾ ਹਾਂ। ਪਰ ਇੱਕ ਦੋ ਡਾਕਟਰ ਜੋ ਕਰੋਨਾ ਤੋਂ ਬਾਹਲਾ ਹੀ ਡਰੇ ਹੋਏ ਹਨ ਤੇ ਆਪਣੀ ਆਮਦਨੀ ਦਾ ਵੀ ਤਿਆਗ ਨਹੀਂ ਕਰਨਾ ਚਾਹੁਂਦੇ। ਸਗੋਂ ਇਸ ਮਹਾਂਮਾਰੀ ਦੌਰਾਨ ਚਾਂਦੀ ਕੁੱਟਣਾ ਚਾਹੁਂਦੇ ਹਨ। ਡਾਕਟਰੀ ਦੇ ਨਾਮ ਤੇ ਮਰੀਜਾਂ ਦਾ ਨੁਕਸਾਨ ਕਰ ਰਹੇ ਹਨ। ਇਸ ਤੋਂ ਬੇਹਤਰ ਉਹ ਆਪਣਾ ਕੰਮ ਬੰਦ ਕਰਕੇ ਘਰ ਅੰਦਰ ਹੀ ਰਹਿਣ। ਡਾਕਟਰ ਪੇਸ਼ੇ ਨੂੰ ਕਲੰਕਿਤ ਨਾ ਕਰਨ। ਠੀਕ ਹੈ ਅੱਜ ਓਹਨਾ ਦੇ ਗ੍ਰੇਨੈਟ ਨਾਲ ਸਜੇ ਸੋਹਣੇ ਹਸਪਤਾਲਾਂ ਦੇ ਨਾਮ ਦਾ ਸਿੱਕਾ ਚਲਦਾ ਹੈ। ਇਸ ਵਿਹਾਰ ਨਾਲ ਓਥੇ ਕਬੂਤਰਾਂ ਦੇ ਆਲ੍ਹਣੇ ਪੈਣ ਨੂੰ ਦੇਰ ਨਹੀਂ ਲਗਣੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
9876627233
(ਆਪਣੀ ਜਿੰਦਗ਼ੀ ਦੀ ਪਰਵਾਹ ਨਾ ਕਰਦੇ ਹੋਏ ਮਾਨਵਤਾ ਦੀ ਸੇਵਾ ਕਰ ਰਹੇ ਸੈਂਕੜੇ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ ਨੂੰ ਸਲਾਮ )

Leave a Reply

Your email address will not be published. Required fields are marked *