ਕਿਵੇਂ ਤਾਇਆ ਵੋਟ ਪਾਈ ਨਹੀਂ ਅਜੇ? ਸਰਕਾਰੀ ਸਕੂਲ ਆਲੇ ਪੋਲਿੰਗ ਬੂਥ ਵਿੱਚ ਆਪਣੀ ਵੋਟ ਭੁਗਤਾ ਕੇ ਬਾਹਰ ਨਿਕਲਦੇ ਹੋਏ ਨੇ ਖੁੰਢ ਤੇ ਗਮਗੀਨ ਜਿਹੇ ਬੈਠੇ ਤਾਏ ਕਪੂਰੇ ਨੂੰ ਪੁੱਛਿਆ।
ਨਹੀਂ ਸੇਰਾ। ਵੋਟ ਤਾਂ ਮੈਂ ਸਵਾ ਅੱਠ ਵਜੇ ਹੀ ਪਾ ਦਿੱਤੀ ਸੀ।ਤੈਨੂੰ ਪਤਾ ਹੀ ਹੈ ਆਪਾ ਸ਼ੁਰੂ ਤੋਂ ਹੀ ਪਾਰਟੀ ਨਾਲ ਜੁੜੇ ਹੋਏ ਹਾਂ ਕਦੇ ਵੋਟ ਪਾਉਣ ਤੋਂ ਨਾਗਾ ਨਹੀਂ ਕੀਤਾ। ਨਾਸ਼ਤੇ ਤੋਂ ਪਹਿਲਾਂ ਵੋਟ। ਮੇਰਾ ਸੂਲ ਹੈ। ਤਾਏ ਕਪੂਰੇ ਨੇ ਵਿਖਾਇਆ ਕੀਤੀ।
ਫਿਰ ਤਾਇਆ ਘਰ ਨਹੀਂ ਗਿਆ। ਗਰਮੀ ਚ ਬੈਠਾ ਹੈ ਬਿਮਾਰ ਹੋਜੇਗਾ। ਮੈਂ ਚਿੰਤਾ ਵਸ ਪੁੱਛਿਆ।
ਸੇਰਾ ਤੇਰੀ ਤਾਈ ਨੂੰ ਡੀਕਦਾ ਸੀ। ਕਿ ਕਦੋਂ ਵੋਟ ਪਾਉਣ ਆਉਂਦੀ ਹੈ। ਘੜੀ ਪਲ ਮਿਲ ਲੈਂਦੇ। ਤਾਏ ਦੀਆਂ ਅੱਖਾਂ ਵਿਚ ਹੁਣ ਚਮਕ ਸੀ।
ਤਾਈ ਨੂੰ। ਅੱਗੋਂ ਮੈਥੋਂ ਬੋਲ ਨਾ ਹੋਇਆ। ਕਿਉਂਕਿ ਤਾਈ ਮਰੀ ਨੂੰ ਅੱਠ ਨੋ ਸਾਲ ਹੋਗੇ । ਇਹ ਕਿਹੜੀ ਤਾਈ ਦੀ ਗੱਲ ਕਰਦਾ ਹੈ।
ਹਾਂ ਸੇਰਾ ਹੈਰਾਨ ਨਾ ਹੋ। ਮੈਨੂੰ ਪਤਾ ਹੈ ਤੇਰੀ ਗੁਜਰੀ ਨੂੰ ਕਈ ਸਾਲ ਹੋਗੇ। ਪਰ ਸੇਰਾ ਓਹ ਹਰ ਵਾਰ ਆਪਣੀ ਵੋਟ ਭੁਗਤਾ ਜਾਂਦੀ ਹੈ। ਇਸ ਬਾਰ ਮੈਂ ਸੋਚਿਆ ਬਈ ਮੈਂ ਤੇਰੀ ਤਾਈ ਨੂੰ ਜਰੂਰ ਮਿਲੂ। ਚਾਹੇ ਸ਼ਾਮੀ ਪੰਜ ਵਜੇ ਤੱਕ ਹੀ ਕਿਉਂ ਨਾ ਉਡੀਕਣਾ ਪਵੇ।
ਵਾਹ ਤਾਇਆ ਤਾਈਂ ਆਵੈ ਨਾ ਆਵੇ ਤਾਈ ਦੀ ਵੋਟ ਜਰੂਰ ਭੁਗਤੀ ਜਾਉ ਗੀ।
ਰਮੇਸ਼ ਸੇਠੀ ਬਾਦਲ
98 766 27 233