ਅੱਜਕੱਲ ਮਹਿੰਗਾਈ ਦੇ ਦੋਰ ਵਿੱਚ ਜਦੋ ਲੋਕਾਂ ਦੀ ਕਮਾਈ ਘੱਟ ਤੇ ਖਰਚੇ ਜਿਆਦਾ ਹਨ । ਬਹੁਤੇ ਲੋਕ ਇਮਾਨਦਾਰੀ ਤੋਂ ਪ੍ਰਹੇਜ ਹੀ ਕਰਦੇ ਹਨ। ਤੇ ਅਜੇਹੇ ਮੋਕੇ ਤੇ ਕੋਈ ਇਮਾਨਦਾਰ ਬੰਦਾ ਮਿਲ ਜਾਵੇ ਤਾਂ ਇਉ ਲਗਦਾ ਹੈ ਜਿਵੇਂ ਕੁਲਯੁੱਗ ਵਿੱਚ ਕੋਈ ਫਰਿਸ਼ਤਾ ਮਿਲ ਗਿਆ ਹੋਵੇ। ਮੇਰੇ ਕੋਲ ਇੱਕ ਮੋਬਾਇਲ ਨੰਬਰ ਹੈ 94 664 27+ + +। ਮੈਂ ਉਸ ਨੂੰ ਰੀਚਾਰਜ ਕਰਾਉਣ ਗਿਆ ਤੇ ਮੈਂ 135 ਰੁਪਏ ਦਾ ਰੀਚਾਰਜ ਕਰਵਾ ਲਿਆ ।ਇਸ ਨਾਲ 400 ਮਿੰਟ ਮਿਲਦੇ ਹਨ ਤੇ 30 ਰੁਪਏ ਦਾ ਵਾਧੂ ਰੀਚਾਰਜ ਕਰਵਾ ਲਿਆ। ਪਰ ਇੱਕ ਗਲਤੀ ਹੋ ਗਈ। ਮੋਬਾਇਲ ਦਾ ਨੰਬਰ ਬੋਲਣ ਵੇਲੇ ਮੈਂ 94 662 27+ + + ਨੰਬਰ ਬੋਲ ਦਿੱਤਾ। ਇਸ ਕਰਕੇ ਇਹ ਬੇਲੇਂਸ ਮੇਰੇ ਫੋਨ ਤੇ ਨਾ ਆਕੇ ਕਿਸੇ ਹੋਰ ਦੇ ਫੋਨ ਚ ਚਲਾ ਗਿਆ। ਪਰ ਗਲਤੀ ਮੇਰੀ ਹੀ ਸੀ ਰੱਬ ਦਾ ਭਾਣਾ ਸਮਝ ਕੇ ਚੁੱਪ ਕਰ ਗਿਆ। ਤੇ ਅੱਜ ਸਵੇਰੇ ਮੈਂ ਉਸ ਨੰਬਰ ਤੇ ਫੋਨ ਕਰਕੇ ਸਾਰੀ ਕਹਾਣੀ ਉਸ ਮੋਬਾਇਲ ਮਾਲਿਕ ਨੂੰ ਦੱਸੀ। ਉਹ 75 ਸਾਲਾਂ ਦਾ ਰਿਟਾਇਰਡ ਆਦਮੀ ਸੀ ਉਹ ਵੀ ਬਹੁਤ ਪ੍ਰੇਸ਼ਾਨ ਸੀ ਤੇ ਉਹ ਕਿਸੇ ਦੇ ਨਜਾਇਜ ਆਏ ਪੈਸੇ ਨਹੀ ਸੀ ਵਰਤਣਾ ਚਾੰਹੁਦਾ। ਮੇਰੀ ਗੱਲ ਸੁਣ ਕੇ ਉਸ ਸੱਜਣ ਪੁਰਸ਼ ਨੇ ਉਸੇ ਵੇਲੇ ਬਿਨਾਂ ਕੁਝ ਖਾਧੇ ਸਵੇਰੇ ਸਵੇਰੇ ਮੇਰੇ ਮੋਬਾਇਲ ਚ ਓਨੇ ਪੈਸੇ ਪਵਾ ਦਿੱਤੇ। ਫਿਰ ਮੇਰੇ ਨਾਲ ਉਸ ਨੇ ਪੂਰੀ ਗੱਲ ਕੀਤੀ ਤੇ ਹੁਣ ਉਸ ਦੇ ਮਨ ਤੋਂ ਬੋਝ ਉਤਰ ਚੁੱਕਾ ਸੀ। ਉਸ ਦਾ ਨਾਮ ਆਰ ਪੀ ਭਸੀਣ ਹੈ ਤੇ ਅੰਬਾਲਾ ਨਿਵਾਸੀ ਹੈ। ਉਸ ਬਜੁਰਗ ਦੀ ਨੇਕ ਦਿਲੀ ਤੇ ਇਮਾਨਦਾਰੀ ਵੇਖ ਕੇ ਮੇਰਾ ਦਿਲ ਉਸ ਮਹਾਨ ਸਖਸ਼ੀਅਤ ਨੂੰ ਬਾਰ ਬਾਰ ਸਲਾਮ ਕਰਨ ਨੂੰ ਕਰਦਾ ਹੈ।
#ਰਮੇਸ਼ਸੇਠੀਬਾਦਲ