ਉਸ ਦਿਨ ਜਦੋਂ ਅਸੀ ਮੰਡੀ ਚੌ ਸਬਜੀ ਲੈ ਰਹੇ ਸੀ ਤਾਂ ਵੀਰ ਜੀ ਦਾ ਫੋਨ ਇਹਨ੍ਹਾਂ ਕੋਲੇ ਆਇਆ । ਅਖੇ ਪਿਤਾ ਜੀ ਢਿੱਲੇ ਹਨ ਅਤੇ ਜਿੰਦਲ ਹਸਪਤਾਲ ਵਿੱਚ ਦਾਖਲ ਹਨ । ਬਸ ਫਿਰ ਕੀ ਸੀ ਅਸੀ ਫੌਰਨ ਘਰੇ ਪਹੁੰਚੇ ਤੇ ਪੰਜਾਂ ਸੱਤਾਂ ਮਿੰਟਾਂ ਵਿੱਚ ਹੀ ਗੱਡੀ ਲੈ ਕੇ ਚੱਲ ਪਏ । ਘੰਟੇ ਕੁ ਦਾ ਸਫaਰ ਸੀ । ਅੱਠ ਕੁ ਵੱਜੇ ਸaਾਮੀ ਅਸੀ ਤੁਹਾਡੇ ਕੋਲੇ ਪਹੁੰਚ ਗਏ ।ਤੁਸੀ ਆਈ aਸੀ aਯੂ aਵਿੱਚ ਦਾਖਲ ਸੀ, ਆਕਸੀਜਨ ਦਾ ਕੈਪ ਤੁਹਾਡੇ ਮੂੰਹ ਤੇ ਲੱਗਿਆ ਹੋਇਆ ਸੀ, ਤੁਸੀ ਜਾਂ ਤੇ ਬੇ-ਸੁਰਤ ਸੀ ਜਾਂ ਦਵਾਈਆਂ ਦੇ ਨਸaਸ਼ੇ ਵਿੱਚ । ਤੁਹਾਡੇ ਨਾਲ ਕੋਈ ਗੱਲ ਤਾਂ ਕੀ ਹੋਣੀ ਸੀ, ਤੁਸੀ ਸਾਡੇ ਵਲ ਵੇਖਿਆ ਵੀ ਨਾ । ਭਰੇ ਜਿਹੇ ਮਨ ਨਾਲ ਮੈ ਬਾਹਰ ਆ ਕੇ ਬੈaਚ ਤੇ ਬੈਠੀ ਰੋਂਦੀ ਰਹੀ । ਬੀਜੀ ਦੇ ਕਹਿਣ ਤੇ ਅਸੀ ਕੱਲ੍ਹ ਫਿਰ ਆਉਣ ਦਾ ਵਾਅਦਾ ਕਰਕੇ ਰਾਤ ਨੂੰਨੂੰ ਹੀ ਵਾਪਸ ਆ ਗਏ । ਮੈਂ ਮਾਲਿਕ ਕੋਲੋ ਸੋਡੀ ਖੈਰ ਮੰਗਦੀ ਰਹੀ, ਮਨ ਚ ਦੁਆਵਾਂ ਕਰਦੀ ਰਹੀ, ਹੇ ਮਾਲਿਕ ਮੇਰੇ ਪਿਤਾ ਜੀ ਨੂੰ ਹੋਸaਸ਼ ਵਿੱਚ ਲਿਆਦੇ । ਅਗਲੇ ਦਿਨ ਫੋਨ ਕੀਤਾ ਤਾਂ ਤੁਸੀ ਠੀਕ ਠਾਕ ਸੀ ।
ਮਨ ਦੀ ਭਾਰੀ ਇੱਛਾ ਤੇ ਰਾਜੀ ਖੁਸaਸ਼ੀ ਮਿਲਣ ਦੀ ਤਾਂਘ ਨਾਲ ਅਸੀ ਅਗਲੇ ਦਿਨ
ਫੇਰ ਤੁਹਾਡੇ ਕੋਲੇ ਪਹੁੰਚ ਗਏ । ਮਾਲਕ ਦਾ ਕਰਿਸ਼ਸaਮਾ ਹੀ ਸੀ ਕਿ ਤੁਸੀ ਭਲੇ ਚੰਗੇ ਸੀ ।
ਮੇਰੇ ਨਾਲ ਖੂਬ ਗੱਲਾਂ ਕੀਤੀਆਂ । ਮੈਂ ਬੱਚਿਆਂ ਦੇ ਬਾਰ- ਬਾਰ ਟੋਕਣ ਤੇ ਆਈ aਸੀ aਯੂ ਤੋ ਬਾਹਰ ਆਈ ਪਰ ਤੁਹਾਡੀਆਂ ਗੱਲਾਂ ਨਹੀ ਸਨ ਮੁੱਕ ਰਹੀਆਂ। ਕੰਪਾਊਡਰਾਂ ਦੀਆਂ ਗੁਸੈਲੀਆਂ ਅੱਖਾਂ ਮੈਨੂੰਨੂ ਘੂਰ ਰਹੀਆਂ ਸਨ । ਡਰਦੀ ਮੈਂ ਬਾਹਰ ਆਈ ਤਾਂ ਤੁਸੀ ਇਹਨਾਂ ਨੂੰ ਅੰਦਰ ਬੁਲਾ ਭੇਜਿਆ ਤੇ ਸਾਰੀਆਂ ਗੱਲਾਂ ਇਹਨਾਂ ਨਾਲ ਕੀਤੀਆਂ ਤੁਸੀ ਤਾਂ ਜਾਣਦੇ ਸੀ ਕਿ ਇਹ ਆਪਣੀ ਆਖਰੀ ਮਿਲਣੀ ਸੀ । ਪਰ ਅਸੀ ਤਾਂ ਅਨਭੋਲ ਜੂ ਠਹਿਰੇ । ਤੁਸੀ ਤਾਂ ਨੇਕ ਦਿਲ ਸਾਧੂ ਸੁਭਾਅ ਦੇ ਇਨਸਾਨ ਸੀ । ਸaਾਇਦ ਤੁਹਾਨੂੰ ਤੁਹਾਡੇ ਜਾਣ ਬਾਰੇ ਪਹਿਲਾ ਹੀ ਅਭਾਸ ਹੋ ਚੁੱਕਿਆ ਸੀ ।
ਫਿਰ ਰਾਤ ਨੂੰ ਹੀ ਤੁਸੀ ਸਾਨੂੰ ਘਰੇ ਜਾਣ ਦੀ ਜਬਰੀ ਆਗਿਆ ਦੇ ਦਿੱਤੀ ਤੇ ਨਾਲ ਦੀ ਨਾਲ ਹ੍ਰੁ੍ਰਕਮਸ਼ ਵੀ ਸੁਣਾ ਦਿੱਤਾ ਕਿ ਤੁਸੀ ਹਸਪਤਾਲ ਨਾ ਆਇਓ, ਪਰਸੋ ਛੁੱਟੀ ਮਿਲ ਜਾਵੇਗੀ । ਇੱਥੇ ਡਾਕਟਰ ਚੰਗੀ ਤਰ੍ਹਾਂ ਮਿਲਣ ਨਹੀ ਦਿੰਦੇ, ਨਾ ਗੱਲਬਾਤ ਕਰਨ ਦਿੰਦੇ ਹਨ ਘਰੇ ਖੁੱਲ ਕੇ ਗੱਲਾਂ
ਕਰਾਂਗੇ । ਤੁਸੀ ਘਰੇ ਹੀ ਆਇਓ ।
ਇਹ ਸaਾਇਦ ਇੱਕ ਮਿੱਠੀ ਗੋਲੀ ਸੀ, ਜਿਹੜੀ ਤੁਸੀ ਪਰਦਾ ਪਾਉਣ ਲਈ ਸਭ ਨੂੰ ਦਿੱਤੀ ਸੀ ਤੇ ਤੁਹਾਡੀ ਭਵਿੱਖ ਬਾਣੀ ਵੀ ਸੱਚ ਸਿੱਧ ਹੋਈ ।ਤੁਹਾਨੂੰ ਪਰਸੋ ਯਨਿ ਸ਼ਸੁੱਕਰਵਾਰ ਨੂੰ ਛੁੱਟੀ ਮਿਲ ਗਈ ਤੇ ਤੁਸੀ ਪੂਰੀ ਤਰ੍ਹਾਂ ਠੀਕ ਹੋਣ ਦਾ ਭੁਲੇਖਾ ਦਿੱਤਾ ।
ਰਾਤੀ ਤੁਸੀ ਸਾਰਿਆਂ ਨਾਲ ਫੋਨ ਤੇ ਗੱਲਾਂ ਕੀਤੀਆਂ । ਮੇਰੇ ਨਾਲ ਵੀ ਫੋਨ ਤੇ ਮੈਨੂੰ ਹੋਸਲਾ ਦਿੱਤਾ । ਭਰਾਵਾਂ ਤੇ ਭੈਣਾਂ ਨਾਲ ਖੂਬ ਗੱਲਾਂ ਕੀਤੀਆਂ । ਇਹ ਜਾਣਦੇ ਹੋਏ ਕਿ ਇਹ ਆਖਰੀ ਮੁਲਾਕਾਤਾਂ ਹਨ ਪਰ ਤੁਸੀ ਪੂਰੀ ਤਰ੍ਹਾਂ ਠੀਕ ਹੋਣ ਦਾ ਝਾਂਸਾ ਦਿੰਦੇ ਰਹੇ ।
ਸੁੱਕਰਵਾਰ ਦਾ ਦਿਨ ਤਾਂ ਤੁਹਾਡੇ ਨਾਲ ਫੋਨ ਤੇ ਕੀਤੀਆਂ ਗੱਲਾਂ ਦੇ ਹੋਸਲੇ ਨਾਲ ਲੰਘ ਗਿਆ ਤੇ ਸaਨੀਵਾਰ ਨੂੰ ਮੈ ਏਸ ਹੋਸਲੇ ਨਾਲ ਮਸਤ ਰਹੀ ਕਿ ਤੁਸੀ ਠੀਕ ਹੋ, ਐਤਵਾਰ ਨੂੰ ਤਾਂ ਤੁਹਾਨੂੰ ਮਿਲਣ ਜਾਣਾ ਹੀ ਹੈ ।ਤੁਸੀ ਜੋ ਆਖਿਆ ਸੀ, ਬਈ ਐਤਵਾਰ ਨੂੰ ਆਇਓ ਤੇ ਖੁੱਲੀਆਂ ਗੱਲਾਂ ਕਰਾਂਗੇ । ਪਤਾ ਨਹੀ ਕਿਉ ਤੁਸੀ ਸਾਨੂੰ ਸਾਰਿਆਂ ਨੂੰ ਧੋਖੇ ਜਿਹੇ ਵਿੱਚ ਰੱਖਿਆਂ । ਸaਾਇਦ ਤੁਸੀ ਨਹੀ ਚਾਹੁੰਦੇ ਸੀ ਕਿ ਤੁਹਾਡੇ ਬੱਚੇ ਤੁਹਾਡੇ ਤੁਰ ਜਾਣ ਤੋ ਪਹਿਲਾ ਹੀ ਤੁਹਾਡੇ ਸਾਹਮਣੇ ਉਤਰੇ ਹੋਏ ਚਿਹਰੇ ਲੈ ਕੇ ਫਿਰਨ । ਜਿੰਦਗੀ ਦੇ ਹਰ ਮੋੜ ਤੇ ਜਿਵੇਂ ਂ ਤੁਸੀ ਖੁਸa ਰਹੇ ਹੌਸਲੇ ਵਿੱਚ ਰਹੇ ਤੇ ਤੁਸੀ ਜਾਣ ਵੇਲੇ ਵੀ ਉਹੀ ਹੌਸਲੇ ਦਾ ਸਬੂਤ ਦੇਣਾ ਚਾਹੁੰਦੇ ਸੀ ।
ਜਿਵੇ ਜਿੰਦਗੀ ਦੀ ਸaੁਰੂਆਤ ਤੁਸੀ ਇੱਕ ਆਮ ਆਦਮੀ ਦੇ ਤੌਰ ਤੇ ਕੀਤੀ। ਪਰਿਵਾਰ ਦਾ ਇੱਕੋ ਇੱਕ ਕਮਾਊ ਮੈਂਬਰ ਹੋਣ ਦੇ ਬਾਵਜੂਦ ਤੁਸੀ ਪਰਿਵਾਰ ਦਾ ਟਾਂਗਾ ਬੜੀ ਸਿaੱਦਤ ਨਾਲ ਖਿੱਚਿਆਂ । ਪਰਿਵਾਰ ਵੀ ਕੋਈ ਛੋਟਾ ਨਹੀ ਸੀ ।ਮਾਂ- ਪਿਉ, ਭੈਣਾਂ ਅਤੇ ਪੁੱਤਰ- ਧੀਆਂ ਸੁੱਖ ਨਾਲ ਬਹੁਤ ਵੱਡੀ ਜੁੰਮੇਵਾਰੀ ਵਾਲਾ ਸੀ । ਅੱਜ ਮੈਨੂੰ ਯਕੀਨ ਨਹੀ ਆਉਦਾ ਕਿ ਇੱਕ ਮਾਮੂਲੀ ਤਨਖਾਹ ਨਾਲ ਤੁਸੀ ਇੰਨੀ ਵੱਡੀ ਜੁੰਮੇਵਾਰੀ ਕਿਵੇਂ ਨਿਭਾਉਂਦੇ ਸੀ ।ਸਾਨੂੰ ਸਾਰਿਆਂ ਨੂੰ ਪੜ੍ਹਾਉਣਾ ਤੇ ਉੱਚ ਅਹੁਦਿਆਂ ਤੇ ਪਹੁੰਚਾਉਣਾ ਸaਇਦ ਤੁਹਾਡਾ ਇੱਕੋ ਮਕੋਸਦ ਸੀ । ਮਾਸਟਰਾਂ ਦੇ ਖਾਨਦਾਨ ਨਾਲ ਮਸ਼ਸaਹੂਰ ਪਰਿਵਾਰ ਤੇ 27 ਅਧਿਆਪਕ ਸਮਾਜ ਨੂੰ ਦੇਣ ਦਾ ਮਾਣ ਤੁਹਾਨੂੰ ਪ੍ਰਾਪਤ ਹੋਇਆ । ਸਾਡੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਸਾਡੇ ਪੜ੍ਹਾਈ ਦੇ ਖਰਚਿਆਂ ਦੀ ਪੂਰਤੀ ਲਈ ਪਤਾ ਨਹੀ ਤੁਸੀ ਆਪਣੀ ਕਿਸ- ਕਿਸ ਜਰੂਰਤ ਤੇ ਇੱਛਾ ਦਾ ਤਿਆਗ ਕੀਤਾ ਹੋਵੇਗਾ । ਅੱਜ ਮੈ ਇੱਕ ਕਮਾਉ ਮਾਂ ਤੇ ਪਤਨੀ ਹਾਂ । ਹੁਣ ਅਹਿਸਾਸ ਹੁੰਦਾ ਹੈ ਕਿ ਤੁਹਾਡੇ ਵਿੱਚ ਤਿਆਗ ਦੀ ਕਿੰਨੀ ਭਾਵਨਾ ਸੀ । ਤੁਹਾਡੀ ਮਿਹਨਤ ਤੇ ਯੋਗ ਪਾਲਣ- ਪੋਸ਼ਸaਣ ਸਦਕਾ ਹੀ ਅਸੀ ਪੰਜੇ ਭੈਣ ਭਰਾਂ ਕਮਾਊ ਹਾਂ ਤੇ ਸਾਡੇ ਇਹ ਆਹੁਦਿਆਂ ਤੇ ਲੱਗਣ ਵਾਲੇ ਪਹੀਏ ਵੀ ਤੁਹਾਡੇ ਹੀ ਦਿੱਤੇ ਹੋਏ ਹਨ ।
ਤੁਰ ਤਾਂ ਬਹੁਤ ਲੋਕ ਜਾਦੇ ਹਨ, ਨਿੱਤ ਪਰ ਅਜੇਹਾ ਜਾਣਾ ਕਿਸੇ ਸਾਧੂ ਜਾਂ ਸੰਤ ਨੂੰ ਨਸੀਬ ਹੁੰਦਾ ਹੈ । ਨਹਾ ਧੋ ਕੇ ਤਿਆਰ ਹੋ ਕੇ ਖਾ ਪੀ ਕੇ ਤੁਸੀ ਆਰਾਮ ਨਾਲ ਬੈੱਡ ਤੇ ਸੋਂ ਗਏ ਤੇ ਤੁਸੀ ਸੋਂਣ ਦਾ ਡਰਾਮਾ ਕਰਕੇ ਨਾਲ ਬੈੱਡ ਤੇ ਬੈਠੀ ਬੀਜੀ ਨੂੰ ਵੀ ਆਪਣੇ ਜਾਣ ਦਾ ਪਤਾ ਨਾ ਲੱਗਣ ਦਿੱਤਾ । ਭਲਾ ਦੀ ਏਸ ਤਰ੍ਹਾਂ ਚੁੱਪ ਚੁਪੀਤੇ ਵੀ ਕੋਈ ਜਾਂਦਾ ਹੈ ? ਉਹ ਵੀ ਬਹੁਤ
ਦੂਰ । ਜਿੱਥੇ ਗਿਆ ਆਦਮੀ ਕਦੇ ਵਾਪਿਸ ਨਹੀ ਆਉਦਾ ।ਪੰਛੀ ਵੀ ਉੱਡਣ ਵੇਲੇ ਖੰਭਾ ਦੀ ਅਵਾਜ ਕਰਦੇ ਹਨ । ਇਹ ਕਿਹੋ ਜਿਹਾ ਪਰਿੰਦਾ ਸੀ, ਜਿਹੜਾ ਬਿਨਾਂ ਅਵਾਜ ਕੀਤੇ ਜਾਂ ਬਿਨਾਂ ਦੱਸੇ ਹੀ ਉੱਡ ਗਿਆ ।
ਤੁਹਾਡੇ ਪੜ੍ਹਾਏ ਤੇ ਤੁਹਾਡੇ ਨੌਕਰੀਆਂ ਤੇ ਲਗਵਾਏ ਆ ਕੇ ਬੁੱਕ- ਬੁੱਕ ਰੋਂਦੇ ਰਹੇ । ਹੋਰ ਤਾਂ ਹੋਰ ਤੁਸੀ ਪੋਤੇ ਪੋਤੀਆਂ ਤੇ ਦੋਹਤਿਆਂ ਦੀ ਪੜ੍ਹਾਈ ਦੀ ਵੀ ਕਿੰਨੀ ਚਿੰਤਾਂ ਕਰਦੇ ਸੀ । ਆਈ aਸੀ aਯੂ ਵਿੱਚ ਤੁਸੀ ਮੀਕੂ ਦੀ ਬੀ aਟੈਕ ਦੀ ਡਿਗਰੀ ਪੂਰੀ ਹੋਣ ਦੀ ਵਧਾਈ ਦਿੱਤੀ ।ਮੈਨੂੰਨੂੰ ਤੁਹਾਡੇ ਚਿਹਰੇ ਤੇ ਆਈ ਉਹ ਲਾਲੀ ਤੇ ਤਾਜਗੀ ਨਹੀ ਭੁਲਦੀ ਜਦੋਂ ਤੁਸੀ ਕਿਹਾ ਸੀ ਮੈਨੂੰ ਬਹੁਤ ਖਸaੀ ਹੋਈ ਹੈ ਮੀਕੂ ਦੀ ਡਿਗਰੀ ਮੁਕੰਮਲ ਹੋਣ ਦੀ ਤੇ ਉਹ ਇੰਜਨੀਅਰ ਬਣ ਗਿਆ । ਇਹ ਸਭ ਤੁਹਾਡੀ ਬੱਚਿਆਂ ਨੂੰ ਪੜ੍ਹਾਉਣ ਤੇ ਉਹਨਾਂ ਨੂੰ ਚੰਗੇ ਇਨਸਾਨ ਬਣਾਉਣ ਦੀ ਖੁਹਾਇਸa ਦਾ ਹੀ ਨਤੀਜਾ
ਸੀ । ਬੱਚਿਆਂ ਦੇ ਭਵਿੱਖ ਨੂੰ ਲੈ ਕੇ ਤੁਸੀ ਕਿਹਾ ਸੀ ।ਵੋ ਪਰੀ ਕਹਾਂ ਸੇ ਲਾਊਂ ਤੇਰੀ ਦੁਲਹਨ ਜਿਸੇ ਬਣਾਊ। ਇਸ ਤੇ ਵੀ ਤੁਹਾਡੀ ਚਿੰਤਾ ਝਲਕਦੀ ਸੀ ।ਤੁਹਾਡੇ ਦੋ ਦੋ ਪੋਤੇ ਡਾਕਟਰੀ ਕਰ ਚੁੱਕੇ ਹਨ ਤੇ ਤੁਸੀ ਸਿਹਤ ਪ੍ਰਤੀ ਕਿੰਨੇ ਜਾਗਰੂਕ ਸੀ ਪਰ ਫਿਰ ਵੀ ਤੁਸੀ ਅਚਾਨਕ ਸੁੱਤੇ ਪਏ ਹੀ ਸਾਨੰ ਧੋਖਾ ਦੇ ਗਏ ।
“ਮੈਡਮ ਜੀ ਮੇਰੀ ਕਾਪੀ?’ ਕੁਰਸੀ ਕੋਲ ਖੜੀ ਕੁੜੀ ਦੀ ਕਾਪੀ ਜੋ ਮੈਨੂੰ ਚੈੱਕ ਕਰਨ ਲਈ ਦਿੱਤੀ ਸੀ, ਮੇਰੇ ਅੱਥਰੂਆ ਨਾਲ ਭਿੱਜ ਚੁਕੀ ਸੀ ਤੇ ਮੈ ਡੋਰ ਭੋਰ ਜਿਹੀ ਉਹਨ੍ਹਾਂ ਕੁੜੀਆਂ ਵੱਲ
ਵੇਖੀ ਜਾਵਾਂ । ਕੀ ਸੋਚਦੀਆਂ ਹੋਣਗੀਆਂ ਮੇਰੇ ਬਾਰੇ ਕਿ ਮੈਡਮ ਖਬਰੇ ਕੀ ਸੋਚ ਕੇ ਰੋ ਰਹੀ
ਹੈ ? ਮੈਂ ਅੱਥਰੂ ਪੂੰਝਦੀ ਹਾਂ ਤੇ ਗਿੱਲੀ ਕਾਪੀ ਬੱਚਿਆਂ ਨੂੰ ਵਾਪਿਸ ਕਰ ਦਿੰਦੀ ਹਾਂ ।
ਰਮੇਸ਼ ਸੇਠੀ ਬਾਦਲ
987627233