ਮਾਂ ਦੀਆਂ ਯਾਦਾਂ ਕਦੇ ਭੁੱਲਦੀਆਂ ਨਹੀਂ। 16 ਫਰਬਰੀ 2012 ਨੂੰ ਮਾਂ ਚਲੀ ਗਈ। ਇਹ ਗੱਲ ਸ਼ਾਇਦ 2010 ਦੀ ਹੈ। ਅਸੀਂ ਰਿਸ਼ਤੇਦਾਰੀ ਚ ਮਿਲਣ ਗਏ। ਮੇਰੀ ਮਾਂ ਵੀ ਨਾਲ ਹੀ ਸੀ। ਓਹਨਾ ਚਾਹ ਨਾਲ ਭੂਜੀਆ, ਬਿਸਕੁਟ ਮਿਠਾਈ ਤੇ ਬੇਸਣ ਨਾਲ ਤਲੀ ਚਨੇ ਮੂੰਗਫਲੀ ਜਿਸ ਨੂੰ ਬਹੁਤੇ ਲੋਕ ਟੇਸਟੀ ਆਖਦੇ ਹਨ ਵੀ ਪਲੇਟ ਚ ਪਾਕੇ ਰੱਖੇ। ਮਾਂ ਟੇਸਟੀ ਖਾ ਰਹੀ ਸੀ। ਜਦੋਂ ਉਸ ਤੋਂ ਕੁਝ ਦਾਣੇ ਚਬਾਏ ਨਾ ਗਏ ਤਾਂ ਉਸਨੇ ਮੂੰਹ ਉਹ ਦਾਣੇ ਕੱਢ ਲਏ। ਉਹ ਹੋ ਦਾਣਿਆਂ ਵਿੱਚ ਆਹ ਦੰਦ ਕਿਥੋਂ ਆ ਗਿਆ। ਬਾਦ ਵਿੱਚ ਪਤਾ ਲਗਿਆ ਕਿ ਮਾਤਾ ਜੀ ਦਾ ਇੱਕ ਦੰਦ ਭੁਰ ਕੇ ਟੁੱਟ ਗਿਆ ਸੀ ਜਦੋਂ ਸਾਨੂ ਅਸਲੀਅਤ ਦਾ ਪਤਾ ਲਗਿਆ ਤਾਂ ਅਸੀਂ ਬਹੁਤ ਹੱਸੇ।
ਕੁਝ ਕੁ ਦਿਨ ਹੋਏ ਓਹੀ ਘਟਨਾ ਮੇਰੇ ਨਾਲ ਵੀ ਹੋ ਗਈ। ਟੇਸਟੀ ਖਾਂਦੇ ਹੋਏ ਮੂੰਹ ਚੋ ਨਾ ਚਬਿਆ ਜਾਣ ਵਾਲਾ ਦਾਣਾ ਕਢਦੇ ਸਮੇ ਇੱਕ ਟੁੱਟਿਆ ਦੰਦ ਮਿਲਿਆ। ਬਾਦ ਵਿੱਚ ਪਤਾ ਲਗਿਆ ਕਿ ਮੇਰਾ ਇੱਕ ਦੰਦ ਭੁਰ ਕੇ ਟੁੱਟ ਗਿਆ। ਕਿਉਂਕਿ 50 ਦੀ ਉਮਰ ਤੋਂ ਬਾਦ ਅਕਸਰ ਦੰਦ ਭੁਰ ਕੇ ਟੁੱਟ ਜਾਂਦੇ ਹਨ। ਕਚਰੇ ਹੀ ਰਹਿ ਜਾਂਦੇ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ