ਮੇਰਾ ਇੱਕ ਕਰੀਬੀ ਰਿਸ਼ਤੇਦਾਰ ਸੀ ਉਸਦਾ ਪਿਓ ਨਹੀਂ ਸੀ। ਤੰਗੀ ਤੁਰਸੀ ਚ ਵੀ ਭੈਣਾਂ ਦੇ ਵਿਆਹ ਬਹੁਤ ਸੋਹਣੇ ਕੀਤੇ। ਹੱਦੋਂ ਵੱਧ ਦਿੱਤਾ। ਸਕੂਟਰ ਫਰਿਜ ਟੀ ਵੀ ਤੇ ਹੋਰ ਲਟਰਮ ਪਟਰਮ। ਫਿਰ ਉਸ ਦਾ ਵਿਆਹ ਹੋ ਗਿਆ। ਉਸ ਦੇ ਪਹਿਲਾ ਬੱਚਾ ਲੜਕੀ ਹੋਈ। ਭੋਰਾ ਮੱਥੇ ਤੇ ਸ਼ਿਕਨ ਨਾ ਪਾਈ। ਕੁਦਰਤ ਦੀ ਦੇਣ ਦੂਜੀ ਵਾਰੀ ਵੀ ਕੁੜੀ ਹੋਗੀ। ਨੇੜੇ ਤੇੜੇ ਆਲੇ ਅਫਸੋਸ ਜਿਹਾ ਕਰਨ। ਦੁਖ ਵੰਡਾਉਣ ਆਉਣ ਜਿਵੇ ਕੋਈ ਮਾੜਾ ਵਾਪਰਿਆ ਹੁੰਦਾ ਹੈ।ਜਦੋ ਬੁੜੀਆਂ ਅਫਸੋਸ ਜਿਹਾ ਕਰਨ ਲਗੀਆ ਦੂਜੀ ਕੁੜੀ ਦਾ। ਅਖੇ ਇਸ ਵਾਰੀ ਤਾਂ ਰੱਬ ਚੱਜ ਦੀ ਚੀਜ਼ ਦੇ ਦਿੰਦਾ।
“ਇਹਨਾਂ ਨੂੰ ਪਤਾ ਹੈ ਕਿ ਇਥੋਂ ਹੀ ਸਕੂਟਰ ਤੇ ਕਾਰ ਮਿਲਣੀ ਹੈ ਫਿਰ ਇਹਨਾਂ ਇਸੇ ਘਰ ਹੀ ਆਉਣਾ ਹੋਇਆ ਨਾ।” ਆਖਕੇ ਸਾਰੀਆਂ ਨੂੰ ਚੁਪ ਕਰਵਾ ਦਿੱਤਾ। ਉਸ ਜਿੰਦਾਦਿਲ ਇਨਸਾਨ ਦੇ ਉਹ ਬੋਲ ਉਸਦੇ ਹੌਸਲੇ ਤੇ ਧੀਆਂ ਪ੍ਰਤੀ ਪਿਆਰ ਪ੍ਰਤੀਕ ਸਨ।
#ਰਮੇਸ਼ਸੇਠੀਬਾਦਲ