ਪਟਵਾਰੀ 1 | patwari 1

1 ਕਹਿੰਦੇ ਇੱਕ ਜੱਟ ਬਾਜਰੇ ਦੇ ਸਿੱਟੇ ਆਪਣੀ ਤਲੀ ਨਾਲ ਰਗੜਕੇ ਪਟਵਾਰੀ ਨੂੰ ਖਵਾ ਰਿਹਾ ਸੀ। ਕਹਿੰਦੇ ਇੰਨੇ ਨੂੰ ਕੋਈ ਕਰਮਚਾਰੀ ਇੱਕ ਪਰਵਾਨਾ ਲ਼ੈ ਕੇ ਆ ਗਿਆ ਕਿ ਪਟਵਾਰੀ ਦੀ ਬਦਲੀ ਹੋ ਗਈ। ਉਸ ਜੱਟ ਨੇ ਰਗੜੀ ਹੋਈ ਬਾਜਰੀ ਦਾ ਫੱਕਾ ਖੁਦ ਮਾਰ ਲਿਆ।
2 ਇੱਕ ਕਿਸਾਨ ਖੇਤਾਂ ਨੂੰ ਪਾਣੀ ਲਾ ਰਿਹਾ ਸੀ। ਕੱਸੀ ਦੇ ਦੂਸਰੇ ਪਾਸੇ ਇੱਕ ਬਾਊ ਖੜਾ ਸੀ ਜਿਸ ਤੋਂ ਉਹ ਸੂਆ ਪਾਰ ਨਹੀਂ ਸੀ ਹੋ ਰਿਹਾ। ਕਿਸਾਨ ਉਸ ਬਾਊ ਨੂੰ ਕੰਧਾਰੇ ਚੁੱਕ ਕੇ ਕੱਸੀ ਪਾਰ ਕਰਾਉਣ ਲੱਗਿਆ।
ਤੁਸੀਂ ਕੀ ਕੰਮ ਕਰਦੇ ਹੋ?
“ਭਾਈ ਮੈਂ ਤੁਹਾਡੇ ਪਿੰਡ ਨਵਾਂ ਹੈਡ ਮਾਸਟਰ ਆਇਆ ਹਾਂ।”
“ਮੈਂ ਸੋਚਿਆ ਕਿਤੇ ਤੁਸੀਂ ਪਿੰਡ ਦੇ ਨਵੇਂ ਪਟਵਾਰੀ ਹੋ।” ਉਸ ਨੇ ਬਾਊ ਨੂੰ ਵਿਚਾਲੇ ਹੀ ਸੁੱਟ ਦਿੱਤਾ।
3 ਕਹਿੰਦੇ ਜਿਲ੍ਹੇ ਦੇ ਡੀ ਸੀ ਨੂੰ ਕਿਸੇ ਬਜ਼ੁਰਗ ਔਰਤ ਨੇ ਆਸ਼ੀਰਵਾਦ ਦਿੱਤਾ। “ਰੱਬ ਤੈਨੂੰ ਪਟਵਾਰੀ ਬਣਾਵੇ।”
4 ਸਿਆਣੇ ਲੋਕ ਕਹਿੰਦੇ ਸਨ “ਉਪਰ ਕਰਤਾਰ ਥੱਲੇ ਪਟਵਾਰ।”
5 ਪਿਛਲੇ ਸਾਲ ਮੇਰੀ ਮਾਸੀ ਦਾ ਪੋਤਾ ਪਟਵਾਰੀ ਲੱਗ ਗਿਆ। ਉਂਜ ਉਹ ਕਈ ਹੋਰ ਨੌਕਰੀਆਂ ਦੀ ਤਿਆਰੀ ਵੀ ਕਰ ਰਿਹਾ ਸੀ। “ਪਟਵਾਰੀ ਬਣਕੇ ਤੂੰ ਸਾਹਿਬ ਬਣ ਗਿਆ। ਹੋਰ ਕਿਸੇ ਨੌਕਰੀ ਨਾਲ ਤੈਨੂੰ ਕਿਸੇ ਨੇ ਸਾਹਿਬ ਨਹੀਂ ਸੀ ਆਖਣਾ।” ਉਸਦੇ ਤਾਏ ਨੇ ਉਸਨੂੰ ਕਿਹਾ।
(ਇਹਨਾਂ ਗੱਲਾਂ ਦਾ ਪਟਵਾਰੀਆਂ ਦੀ ਹੜਤਾਲ ਨਾਲ ਕੋਈ ਸਬੰਧ ਨਹੀਂ।)
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *