“ਸਰ ਜੀ ਕੱਲ੍ਹ ਆਪਨੇ ਕਿਆ ਕੀਆ। ਡਬਲ ਪੇਂਮੈਂਟ ਕਰ ਦੀ। ਆਪ ਕੇ ਏਕ ਸੋ ਦੋ ਰੁਪਏ ਜਮ੍ਹਾ ਹੈ।” ਕਾਊਂਟਰ ਤੇ ਬੈਠੀ ਮਿਸੇਜ ਸਦੀਕੀ ਨੇ ਮੈਨੂੰ ਕਿਹਾ। ਮੈਨੂੰ ਪਿਛਲੇ ਸਾਲ ਮੇਰੇ ਨੋਇਡਾ ਪ੍ਰਵਾਸ ਦੌਰਾਨ ਇੱਕ ਗੱਲ ਬਹੁਤ ਵਧੀਆ ਲੱਗੀ ਸੀ ਕਿ ਉਥੇ ਪਰਚੂਨ ਖਰਚਿਆਂ ਲਈ ਨਕਦ ਪੈਸੇ ਦੇਣ ਖੁੱਲੇ ਰੱਖਣ ਦਾ ਝੰਜਟ ਨਹੀਂ ਸੀ। ਹਰ ਰੇਹੜੀਵਾਲੇ ਠੇਲੇ ਵਾਲੇ ਫੇਰੀ ਵਾਲੇ ਦਾ ਆਪਣਾ ਪੇਟੀਂਐਮ ਖਾਤਾ ਸੀ। ਮੋਬਾਈਲ ਤੋਂ ਸਿੱਧੀ ਪੇਂਮੈਂਟ ਹੋ ਜਾਂਦੀ ਸੀ। ਪਹਿਲਾਂ ਪਹਿਲਾਂ ਤਾਂ ਮੈਂ ਕਈ ਦਿਨ ਮਦਰ ਡੇਅਰੀ ਦੀ ਪੇਂਮੈਂਟ ਕਰਨ ਲੱਗਿਆ ਸੰਗਦਾ ਰਿਹਾ। ਹੋਲੀ ਹੋਲੀ ਗਿੱਝ ਗਿਆ। ਮਦਰ ਡੇਅਰੀ ਦਾ ਸੰਚਾਲਕ ਮਿਸਟਰ ਸਦੀਕੀ ਸੇਵਾਮੁਕਤ ਫੌਜੀ ਸੀ। ਉਸਦੀ ਬੇਗਮ ਵੀ ਉਸਦੇ ਨਾਲ ਕਾਊਂਟਰ ਤੇ ਬੈਠਦੀ ਸੀ। ਸਦੀਕੀ ਮੇਰੇ ਵਾਂਗੂ ਬਹੁਤ ਗਾਲੜੀ ਸੀ। ਤੇ ਉਸਦੀ ਬੇਗਮ ਬਹੁਤ ਸੋਹਣੀ ਸੀ ਤੇ ਉਹ ਬਹੁਤ ਘੱਟ ਬੋਲਦੀ ਪਰ ਉਸਦੀ ਮੁਸਕਰਾਹਟ ਉਸਦੀ ਜ਼ਿੰਦਾਦਿਲੀ ਦਾ ਸਬੁਤ ਸੀ। ਹੁਣ ਉਹ ਮੇਰੇ ਨਾਲ ਬੇਝਿਜਕ ਗੱਲ ਕਰ ਲੈਂਦੀ ਸੀ। ਹੋਇਆ ਇੰਜ ਕੇ ਮੈਂ ਰੋਜ਼ ਵਰਤੋਂ ਲਈ ਦੁੱਧ ਤੇ ਦਹੀਂ ਖਰੀਦੀ। ਪੇਂਮੈਂਟ ਕਰਨ ਲੱਗਿਆ ਤਾਂ ਨੈੱਟ ਦੀ ਸਮੱਸਿਆ ਆ ਗਈ। ਜਦੋਂ ਕਦੇ ਕਿਸੇ ਗ੍ਰਾਹਕ ਨੂੰ ਨੈੱਟ ਦੀ ਸਮੱਸਿਆ ਆ ਜਾਂਦੀ ਤਾਂ ਸਦੀਕੀ ਉਸਨੂੰ ਸਾਹਮਣੀ ਕੰਧ ਕੋਲ ਜਾਕੇ ਫੋਨ ਵਰਤਣ ਨੂੰ ਕਹਿੰਦਾ। ਤੇ ਗ੍ਰਾਹਕ ਪੇਂਮੈਂਟ ਦਾ ਮੈਸੇਜ ਦਿਖਾਕੇ ਸਮਾਨ ਲ਼ੈ ਲੈਂਦਾ। ਮੇਰੀ ਸਮੱਸਿਆ ਵੇਖਕੇ ਸਦੀਕੀ ਨੇ ਮੈਨੂੰ ਘਰ ਜਾਕੇ ਪੇਂਮੈਂਟ ਕਰਨ ਲਈ ਆਖਿਆ ਸੀ। ਉਸਨੇ ਮੇਰੇ ਨਵਾਂ ਹੋਣ ਦੇ ਬਾਵਜੂਦ ਵੀ ਵਿਸ਼ਵਾਸ ਕੀਤਾ। ਕਿਉਂਕਿ ਉਹ ਇਸ ਮਾਮਲੇ ਵਿੱਚ ਜਵਾਂ ਰੁੱਖਾ ਸੀ। ਰਸਤੇ ਵਿਚ ਜਾਂਦੇ ਹੀ ਮੇਰੀ ਕੀਤੀ ਪੇਂਮੈਂਟ ਓੰਕੇ ਹੋ ਗਈ। ਘਰੇ ਜਾਕੇ ਮੈਂ ਬਿਨਾਂ ਓੰਕੇ ਦੇਖੇ ਹੀ ਦੁਬਾਰਾ ਪੇਂਮੈਂਟ ਕਰ ਦਿੱਤੀ ਸੀ। ਮੈਨੂੰ ਘਰੇ ਡਬਲ ਪੇਂਮੈਂਟ ਦਾ ਸ਼ੱਕ ਤਾਂ ਹੋਇਆ ਸੀ ਪਰ ਮੈਂ ਬੋਲਣਾ ਠੀਕ ਨਹੀਂ ਸਮਝਿਆ। ਪਰ ਮਿਸੇਜ ਸਦੀਕੀ ਨੇ ਮੇਰੇ ਡੇਅਰੀ ਤੇ ਪਹੁੰਚਦੇ ਹੀ ਮੇਰੀ ਸਮੱਸਿਆ ਹੱਲ ਕਰ ਦਿੱਤੀ। ਸਦੀਕੀ ਜੋਡ਼ੀ ਦੀ ਇਮਾਨਦਾਰੀ ਵੇਖਕੇ ਮੇਰੀ ਓਹਨਾ ਪ੍ਰਤੀ ਇੱਜਤ ਹੋਰ ਵੀ ਵੱਧ ਗਈ। ਬਹੁਤੇ ਦੁਕਾਨਦਾਰ ਤਾਂ ਨਕਦ ਪੈਸੇ ਲ਼ੈ ਕੇ ਦੁਬਾਰਾ ਮੰਗ ਲੈਂਦੇ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ