ਡਾ ਟੀਂ ਸੁਬਰਾਮਨੀਅਮ ਐਨ ਆਈ ਐਸ ਪਟਿਆਲਾ ਵਿਖੇ ਭਾਰਤੀ ਬਾਸਕਟ ਬਾਲ ਦੇ ਟੀਮ ਦੇ ਕੋਚ ਸਨ। ਸੇਵਾ ਮੁਕਤੀ ਤੋਂ ਬਾਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਓਹਨਾ ਨੂੰ ਦਸਮੇਸ਼ ਸਕੂਲ ਬਾਦਲ ਵਿਖੇ ਲ਼ੈ ਆਏ। ਉਹ ਬਹੁਤ ਵਧੀਆ ਕੋਚ ਸਨ ਉਹ ਲੜਕੀਆਂ ਨੂੰ ਵਧੀਆ ਕੋਚਿੰਗ ਦਿੰਦੇ। ਸਵੇਰੇ ਸ਼ਾਮ ਕੋਚਿੰਗ ਦੇਣ ਤੋਂ ਬਾਦ ਉਹ ਦਿਨੇ ਲਗਭਗ ਵਹਿਲੇ ਹੀ ਹੁੰਦੇ ਸਨ। ਤੇ ਅਕਸ਼ਰ ਹੀ ਮੇਰੇ ਕੋਲ ਦਫਤਰ ਵਿਚ ਬੈਠਦੇ। ਦੁਪਹਿਰ ਦਾ ਖਾਣਾ ਉਹ ਸਾਡੇ ਨਾਲ ਹੀ ਖਾਂਦੇ। ਦੱਖਣੀ ਭਾਰਤੀ ਹੋਣ ਕਰਕੇ ਉਹ ਰੋਟੀ ਚਾਵਲ ਹੱਥ ਨਾਲ ਹੀ ਖਾਂਦੇ। ਫ਼ਿਰ ਹੋਲੀ ਹੋਲੀ ਉਹ ਵੀ ਸਾਡੇ ਵਾਂਗੂ ਚਮਚ ਵਰਤਣ ਲੱਗ ਪਏ। ਸ਼ੁਰੂ ਸ਼ੁਰੂ ਵਿਚ ਜਿਸ ਦਿਨ ਮੈੱਸ ਦੇ ਖਾਣੇ ਵਿਚ ਛੋਲਿਆਂ ਦੀ ਸਬਜ਼ੀ ਬਣੀ ਹੁੰਦੀ ਉਹ ਸਾਡੀ ਰੀਸ ਨਾਲ ਇੱਕ ਚਮਚ ਦਹੀਂ ਸਬਜ਼ੀ ਵਿਚ ਪਾ ਲੈਂਦੇ। ਇਸ ਨਾਲ ਸਬਜ਼ੀ ਦਾ ਸਵਾਦ ਵੱਧ ਜਾਂਦਾ। ਫ਼ਿਰ ਉਹ ਦਹੀਂ ਦੀ ਪੂਰੀ ਕੌਲੀ ਸਬਜ਼ੀ ਵਿੱਚ ਪਾਉਣ ਲੱਗੇ। ਅਖੇ ਪੇਟ ਅੰਦਰ ਜ਼ਾ ਕਰ ਭੀ ਇਸ ਨੇ ਆਪਸ ਮੇੰ ਮਿਕਸ ਹੋਣਾ ਹੀ ਹੈ। ਅਸੀਂ ਖੂਬ ਹੱਸਦੇ। ਫ਼ਿਰ ਉਹ ਅਜਿਹੇ ਮਸਤ ਹੋਏ ਕਿ ਸਾਰੀਆਂ ਸਬਜ਼ੀਆਂ ਤੇ ਦਹੀਂ ਨੂੰ ਮਿਲਾ ਲੈਂਦੇ। ਤੇ ਖੂਬ ਚਟਕਾਰੇ ਲ਼ੈ ਕੇ ਖਾਂਦੇ। ਜਿਵੇ ਓਹਨਾ ਦਾ ਦਰਜਾ ਉਚਾ ਸੀ ਯੋਗਤਾ ਸੀ ਪਰ ਇਸ ਮਾਮਲੇ ਵਿਚ ਬਹੁਤ ਸਿੱਧੇ ਸਨ।
ਵੈਸੇ ਉਹ ਗੁਰਦਾਸ ਮਾਨ ਦੇ ਵੀ ਕੋਚ ਰਹਿ ਚੁੱਕੇ ਸਨ। ਇੱਥੇ ਤਾਂ ਆਮ ਲੋਕਾਂ ਦੀ ਆਕੜ ਹੀ ਨਹੀ ਮਾਣ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ