ਮੈ ਅਰਸ਼ ਡਾਕਟਰ ਕੋਲ ਦਵਾਈ ਲੈਣ ਗਿਆ ਸੀ। ਮੇਰੇ ਤੋਂ ਪਹਿਲਾਂ ਇੱਕ ਬੀਬੀ ਬੈਂਚ ਤੇ ਬੈਠੀ ਹੋਈ ਸੀ। ਨਿੱਕੇ ਨਿੱਕੇ ਦੋ ਬੱਚੇ ਨਾਲ ਸਨ। ਮਜਬੂਰੀਆਂ ਦੀ ਮਾਰੀ ਲੱਗ ਰਹੀ ਸੀ। ਡਾਕਟਰ ਤੋਂ ਉਸ ਨੇ ਚੈੱਕਅਪ ਕਰਵਾਇਆ ਤੇ ਡਾਕਟਰ ਨੇ ਉਸ ਨੂੰ ਇੱਕ ਪਰਚੀ ਤੇ ਦਵਾਈ ਲਿਖ ਕੇ ਦੇ ਦਿੱਤੀ। ਡਾਕਟਰ ਦੇ ਨਾਲ ਹੀ ਮੈਡੀਕਲ ਸਟੋਰ ਤੇ ਉਹ ਦਵਾਈ ਲੈਣ ਚਲੀ ਗਈ ਅਤੇ ਮੈਂ ਵੀ ਚੈਕਅੱਪ ਕਰਵਾ ਕੇ ਮੈਡੀਕਲ ਤੇ ਚਲਾ ਗਿਆ। ਡਾਕਟਰ ਦੀ ਲਿਖੀ ਦਵਾਈ ਮੈਡੀਕਲ ਵਾਲੇ ਨੇ ਉਸ ਨੂੰ ਦਿੱਤੀ ਅਤੇ ਉਸ ਨੇ ਪੈਸੇ ਪੁੱਛੇ ਤਾਂ ਮੈਡੀਕਲ ਵਾਲਾ ਨੇ 400ਰੁਪਏ ਦੱਸੇ ਤਾਂ ਇੱਕ ਵਾਰ ਉਹ ਸੁਣ ਕੇ ਚੁੱਪ ਹੋ ਗਈ ਅਤੇ ਫੇਰ ਉਸਨੇ ਮੁੱਠੀ ਵਿੱਚ ਮਰੋੜ ਕੇ ਫੜਿਆ 200 ਰੁਪਿਆ ਦੇਖਿਆ ਤਾਂ ਮੈਡੀਕਲ ਵਾਲੇ ਨੂੰ ਕਹਿ ਦਿੱਤਾ ਕਿ ਨਹੀਂ ਐਨੀ ਮਹਿੰਗੀ ਦਵਾਈ ਮੈ ਕੀ ਕਰਨੀ ਮੈਨੂੰ ਕਿਹੜੀ ਕੋਈ ਐਡੀ ਬਿਮਾਰੀ ਹੈ। ਮੈਡੀਕਲ ਵਾਲੇ ਅਤੇ ਮੈਂ ਵੀ ਉਸ ਨੂੰ ਕਿਹਾ ਕੇ ਪੈਸਿਆਂ ਦੀ ਕੋਈ ਗੱਲ ਨਹੀਂ ਤੁਸੀਂ ਦਵਾਈ ਲੈ ਜਾਓ ਪਰ ਉਸ ਨੇ ਕਿਹਾ ਕੇ ਨਹੀਂ ਐਵੇਂ ਕਿਸੇ ਦੀ ਕਮਾਈ ਨਾਲ ਮੈਂ ਦਵਾਈ ਨਹੀ ਲੈਣੀ ਇਸ ਨਾਲ ਮੈਨੂੰ ਆਰਾਮ ਹੀ ਨਹੀਂ ਆਉਣਾ। ਉਸ ਨੇ 200 ਰੁਪਏ ਦੀ ਦਵਾਈ ਲਈ ਅਤੇ ਚਲੀ ਗਈ। ਪਰ ਮੈਂ ਸਾਰੇ ਰਸਤੇ ਸੋਚਦਾ ਆਇਆ ਕੇ ਕਮਾਲ ਹੈ। ਬੇਸਬਰੀ ਦੁਨੀਆਂ ਵੀ ਬਹੁਤ ਹੈ ਪਰ ਇਹਨਾਂ ਸਬਰ ਵਾਲਿਆ ਕਰਕੇ ਹੀ ਦੁਨੀਆਂ ਬਚੀ ਹੋਈ ਹੈ। ਇੱਥੇ ਸਾਡੇ ਲੀਡਰ ਕਰੋੜਾਂ, ਅਰਬਾਂ ਕਮਾ ਕੇ ਵੀ ਛੋਟੀ ਜਿਹੀ ਚੀਜ ਪਿੱਛੇ ਝੱਟ ਜਿੱਥੋ ਚਾਰ ਪੈਸੇ ਮਿਲਦੇ ਨੇ ਇਹ ਛਾਲ ਮਾਰ ਜਾਂਦੇ ਹਨ।। ਹਰ ਦਿਨ ਕਰੋੜਾਂ ਰੁਪੇ ਇਹਨਾਂ ਦੀ ਸੁਰੱਖਿਆ ਤੇ ਲੱਗ ਜਾਂਦਾ ਹੈ ਤੇ ਫੇਰ ਵੀ ਇਹਨਾਂ ਦੀ ਸੁਰੱਖਿਆ ਨੂੰ ਖਤਰਾ ਰਹਿੰਦਾ ਅਤੇ ਮਾਮਲੇ ਸੁਪਰੀਮ ਕੋਰਟ ਵਿੱਚ ਪਹੁੰਚ ਜਾਂਦੇ ਹਨ। ਅਤੇ ਕੁੱਝ ਲੋਕ ਜਿੰਦਗੀ ਵੀ ਦਾਅ ਤੇ ਲਗਾ ਕੇ ਫੇਰ ਵੀ ਪ੍ਰਮਾਤਮਾ ਦਾ ਸ਼ੁਕਰ ਕਰਦੇ ਹਨ।
@_arsh_bhaini
#_arsh_bhaini