ਡੱਬਵਾਲੀ ਕਲੋਨੀ ਰੋਡ ਵਾਲੇ ਰੇਲਵੇ ਫਾਟਕ ਦੇ ਕੋਲ ਤਾਜ਼ੇ ਫਲ ਤੇ ਸਬਜ਼ੀ ਵੇਚਣ ਵਾਲੇ ਉਹ ਲੋਕ ਖੜਦੇ ਹਨ ਜੋ ਬਾਹਰੋਂ ਆਉਂਦੇ ਹਨ। ਮੋਟਰ ਸਾਈਕਲ ਤੇ ਆੜੂ ਵੇਚਣ ਵਾਲੇ ਨੇ ਦੱਸਿਆ ਕਿ ਉਹ ਅਬੋਹਰ ਕੋਲੋ ਆੜੂ ਲਿਆਉਂਦਾ ਹੈ। ਆਮ ਦਿਨਾਂ ਵਿੱਚ ਉਸਕੋਲ ਅਮਰੂਦ ਹੁੰਦੇ ਹਨ। ਜੋ ਕਿਸੇ ਦੂਰ ਦੇ ਬਾਗ ਵਿਚੋਂ ਲਿਆਉਂਦਾ ਹੈ। ਆੜੂ ਅਤੇ ਅਮਰੂਦ ਕੁਆਲਿਟੀ ਪੱਖੋਂ ਵਧੀਆ ਹੁੰਦੇ ਹਨ ਤੇ ਕੁਝ ਮਹਿੰਗੇ ਵੀ। ਓਥੇ ਹੀ ਸਰਦੀਆਂ ਵਿਚ ਛੋਲੂਆ ਵੇਚਣ ਵਾਲੇ ਬਜ਼ੁਰਗ ਬੈਠਦੇ ਹਨ। ਅੱਜ ਓਥੇ ਲੰਬੀ ਪੰਜਾਬ ਦੀ ਇੱਕ ਔਰਤ ਬੈਠੀ ਸੀ ਜੋ ਰਾਜਸਥਾਨ ਤੋਂ ਲਿਆ ਕੇ ਚਿੱਬੜ ਵੇਚਦੀ ਹੈ। ਉਸਨੇ ਦੱਸਿਆ ਕਿ ਉਹ ਅੱਜ ਪਹਿਲੀ ਵਾਰੀ ਹੀ ਆਈ ਹੈ। ਇਸ ਲਈ ਉਹ ਆਪਣੇ ਵੱਟੇ ਹੀ ਘਰ ਭੁੱਲ ਆਈ। ਪਹਿਲਾਂ ਉਸਦੀ ਸੱਸ ਇਥੇ ਬੇਰ ਵੇਚਦੀ ਹੁੰਦੀ ਸੀ। ਬਹੁਤ ਵਧੀਆ ਕੁਆਲਿਟੀ ਦੇ ਚਿੱਬੜ ਵੇਖਕੇ ਮੇਰੀ ਗੱਡੀ ਵੀ ਓਥੇ ਹੀ ਰੁੱਕ ਗਈ। ਵੀਹ ਰੁਪਏ ਪਾਈਆ ਦੇ ਹਿਸਾਬ ਨਾਲ ਖਰੀਦੇ ਚਿੱਬੜਾਂ ਦੀ ਚੱਟਣੀ ਕੋਈ ਮਹਿੰਗਾ ਸੌਦਾ ਨਹੀਂ। ਇਸ ਨਾਲ ਆਪਣਾ ਵੀ ਸਵਾਦ ਪੂਰਾ ਹੁੰਦਾ ਹੈ ਤੇ ਮੇਹਨਤੀ ਗਰੀਬ ਲੋਕਾਂ ਦੀ ਮਦਦ ਵੀ ਹੋ ਜਾਂਦੀ ਹੈ। ਇਹਨਾਂ ਲੋਕਾਂ ਦਾ ਮਕਸਦ ਕੋਈ ਕਮਾਈ ਕਰਨਾ ਨਹੀਂ ਬਸ ਆਪਣਾ ਚੁੱਲ੍ਹਾ ਜਲਾਉਣਾ ਹੁੰਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ