ਮੈਨੂੰ ਮਾਣ ਹੈ ਕਿ ਮੇਰਾ ਨਾਮ ਪੰਜਾਬ ਦੇ ਲਗਭਗ ਦਸ ਸੀਨੀਅਰ ਆਈ ਏ ਐਸ ਅਫਸਰਾਂ ਅਤੇ ਹੋਰ ਮਸ਼ਹੂਰ ਹਸਤੀਆਂ ਦੀ ਫਰੈਂਡਸ਼ਿਪ ਲਿਸਟ ਵਿੱਚ ਬੋਲਦਾ ਹੈ। ਇਸ ਵਿੱਚ ਮੇਰਾ ਕੁਝ ਨਹੀਂ ਓਹਨਾ ਦੀ ਦਰਿਆਦਿਲੀ ਹੈ ਜਿੰਨਾ ਨੇ ਮੇਰੀ ਰਿਕੁਐਸਟ ਸਵੀਕਾਰ ਕੀਤੀ।
ਅੱਜ ਗੱਲ ਸਿਰਫ ਅਫਸਰਾਂ ਦੀ ਹੀ ਕਰਦੇ ਹਾਂ। ਇਹ ਸੀਨੀਅਰ ਅਫਸਰ ਆਮ ਲੋਕਾਂ ਵਾਂਗੂ ਹੀ ਫਬ ਤੇ ਵਿਚਰਦੇ ਹਨ। ਲਾਇਕ ਤੇ ਟਿੱਪਣੀਆਂ ਕਰਦੇ ਹਨ। ਇਹ ਲੋਕ ਅਕਸ਼ਰ ਜੀ ਆਪਣੇ ਰੋਜ਼ਾਨਾ ਜੀਵਨ ਨਾਲ ਸਬੰਧਿਤ ਫੋਟੋਆਂ ਤੇ ਟਿੱਪਣੀਆਂ ਪੋਸਟ ਕਰਦੇ ਹਨ। ਵੇਖਣ ਵਿੱਚ ਇਹ ਆਮ ਦੋਸਤਾਂ ਵਾਂਗੂ ਦੋਸਤ ਹੀ ਨਜ਼ਰ ਆਉਂਦੇ ਹਨ।
ਪਰ ਕਹਿੰਦੇ ਹਨ
ਵਾਹ ਪਿਆ ਜਾਣੀਏ ਯ ਰਾਹ ਪਿਆ ਜਾਣੀਏ।
ਇੱਕ ਵਾਰੀ ਪਹਿਲਾ ਵੀ ਸੱਚ ਦੇ ਰਾਹ ਤੇ ਚਲਦੇ ਹੋਏ ਮੈਨੂੰ ਕਿਸੇ ਵੱਡੇ ਸਹਾਰੇ ਦੀ ਲੋੜ ਪਈ। ਸਾਰੇ ਫਬ ਦੋਸਤ ਅਫਸਰਾਂ ਦਾ ਬੂਹਾ ਖੜਕਾਇਆ। ਸਿਰਫ ਹਾਂਜੀ ਤੋਂ ਇਲਾਵਾ ਕੁਝ ਪੱਲੇ ਨਾ ਪਿਆ। ਕਈਆਂ ਨੇ ਤਾਂ ਮੈਸੇਜ ਵੀ ਨਹੀਂ ਪੜ੍ਹਿਆ। ਫਿਰ ਸਿਰਫ ਸ੍ਰੀ Kripa Shanker Saroj ਜੀ ਨੇ ਹੰਗਾਰਾ ਹੀ ਨਹੀਂ ਭਰਿਆ ਸਗੋਂ ਮਾਮਲੇ ਦੀ ਤਹਿ ਤੱਕ ਜਾਕੇ ਪੂਰੀ ਇਮਦਾਦ ਵੀ ਕੀਤੀ।
ਹੁਣ ਤਾਲਾਬੰਦੀ ਦੇ ਦੌਰਾਨ ਫਿਰ ਕਿਸੇ ਸਹਾਰੇ ਦੀ ਲੋੜ ਪਈ। ਫਿਰ ਸਾਰਿਆਂ ਦੇ ਬੂਹੇ ਤੇ ਦਸਤਕ ਦਿੱਤੀ। ਜਿਥੋਂ ਉਮੀਦ ਸੀ ਓਹੀ ਦਰ ਖੁਲ੍ਹਿਆ। ਸਰ ਜੀ ਨੇ ਮੇਰੇ ਦਰਦ ਨੂੰ ਸਮਝਿਆ ਤੇ ਤਰੁੰਤ ਕਾਰਵਾਈ ਕੀਤੀ। ਅੱਗੇ ਫੋਨ ਖੜਕਾਏ ਤੇ ਮੇਰੇ ਮੈਸਿਜ ਦਾ ਜਬਾਬ ਹੀ ਨਹੀਂ ਦਿੱਤਾ ਸਗੋਂ ਮੈਨੂੰ ਖ਼ੁਦ ਫੋਨ ਕਾਲ ਕਰਕੇ ਕੰਮ ਹੋ ਜਾਣਦਾ ਪੂਰਾ ਭਰੋਸਾ ਵੀ ਦਿੱਤਾ। ਮੇਰਾ ਜਾਇਜ਼ ਪਰ ਥੋੜਾ ਔਖਾ ਕੰਮ ਹੋ ਗਿਆ। ਮੇਰੀ ਆਸਥਾ ਨੂੰ ਵਧੇਰੇ ਤਾਕਤ ਮਿਲੀ ਕਿ ਅੱਜ ਦੇ ਯੁੱਗ ਵਿੱਚ ਵੀ ਸੱਚ ਦਾ ਸਾਥ ਦੇਣ ਵਾਲੇ ਅਤੇ ਆਮ ਆਦਮੀ ਦੀ ਮਦਦ ਕਰਨ ਵਾਲੇ ਅਫਸਰ ਮੌਜੂਦ ਹਨ। ਜਿੱਥੇ ਓਹਨਾ ਵਿੱਚ ਆਪਣਾ ਰੁਤਬਾ ਨਹੀਂ ਸਿਰਫ ਇਨਸਾਨੀਅਤ ਬੋਲਦੀ ਹੈ।
ਵੈਸੇ ਇਸ ਦਾ ਮਤਲਬ ਇਹ ਨਹੀਂ ਹੈ ਕਿ ਹਰ ਫਬ ਦੋਸਤ ਸਾਡੀ ਮਦਦ ਕਰਨ ਦਾ ਪਾਬੰਦ ਹੋਣਾ ਚਾਹੀਦਾ ਹੈ। ਯ ਵੱਡੇ ਅਹੁਦਿਆਂ ਤੇ ਬਿਰਾਜਮਾਨ ਸੀਨੀਅਰ ਅਫਸਰ ਆਮ ਲੋਕਾਂ ਦੀਆਂ ਨਿੱਜੀ ਸਮੱਸਿਆਵਾਂ ਜਰੂਰ ਹੀ ਹੱਲ ਕਰਨ। ਇਹ ਓਹਨਾ ਦੀ ਡਿਊਟੀ ਨਹੀਂ। ਗੱਲ ਸਿਰਫ ਸਖਸ਼ੀਅਤ ਤੇ ਵਿਹਾਰ ਦੀ ਹੈ। #ਸਰੋਜ ਸਰ ਹਮੇਸ਼ਾ ਸੱਚ ਤੇ ਅਧਾਰਿਤ ਆਮ ਜਨ ਨਾਲ ਸਬੰਧਿਤ ਪੋਸਟਾਂ ਹੀ ਪਾਉਂਦੇ ਹਨ। ਫਿਰ ਵੀ ਸਰਕਾਰੀ ਅਹੁਦੇ ਤੇ ਹੁੰਦੇ ਹੋਏ ਸੱਚ ਲਿਖਣ ਤੋਂ ਗੁਰੇਜ਼ ਨਹੀਂ ਕਰਦੇ। ਇਹ ਕਦੇ ਵੀ ਆਪਣੀ ਨਿੱਜੀ ਜਿੰਦਗੀ ਦੀ ਪੋਸਟ ਨਹੀਂ ਪਾਉਂਦੇ। ਪਿਛਲੇ ਕਈ ਸਾਲਾਂ ਤੋਂ ਇਹ੍ਹਨਾਂ ਨੇ ਆਪਣੀ ਡੀ ਪੀ ਵੀ ਨਹੀਂ ਬਦਲੀ। ਇਹ੍ਹਨਾਂ ਦੇ ਪ੍ਰੋਫ਼ਾਈਲ ਵਿਚੋਂ ਇਹ੍ਹਨਾਂ ਦੀ ਕੋਈ ਫੋਟੋ ਨਹੀਂ ਮਿਲੀ।
ਜਿੱਥੇ ਮੈਂ ਇਹ੍ਹਨਾਂ ਦੀ ਸਮਾਜ ਪ੍ਰਤੀ ਕਾਰਗੁਜ਼ਾਰੀ ਨੂੰ ਫ਼ੁੱਲ ਵਟਾ ਫ਼ੁੱਲ ਨੰਬਰ ਦਿੰਦਾ ਹਾਂ ਓਥੇ ਮੈਨੂੰ ਸ਼ਿਕਾਇਤ ਵੀ ਹੈ ਕਿ ਸਰ ਜੀ ਫਬ ਦੀ ਵਰਤੋਂ ਸੱਚ ਲਿਖਣ ਤੋਂ ਇਲਾਵਾ ਹਾਸੇ ਮਖੌਲ ਵਿਅੰਗ ਲਈ ਵੀ ਕਰ ਲਿਆ ਕਰੋ। ਕਦੇ ਕਦੇ ਆਪਣੀ ਵੀ ਫ਼ੋਟੋ ਪੋਸਟ ਕਰ ਦਿਆ ਕਰੋ ਜੀ।
ਕਾਨੂੰਨੀ ਦਾਇਰੇ ਵਿਚ ਰਹਿਕੇ ਕੀਤੀ ਗਈ ਮੇਰੀ ਮਦਦ ਲਈ ਫਿਰ ਤੋਂ ਉਚੇਚਾ ਸ਼ੁਕਰੀਆ। ਪੋਸਟ ਪਾਉਣ ਦਾ ਉਦੇਸ਼ ਸਿਰਫ ਇਹੀ ਹੈ ਕਿ ਸਾਰੇ ਅਫਸਰ ਤੁਹਾਨੂੰ ਰਾਹ ਦਸੇਰਾ ਮੰਨਕੇ ਸਮਾਜ ਦੀ ਅਜਿਹੀ ਮਦਦ ਲਈ ਅੱਗੇ ਆਉਣ। ਤੁਹਾਡੇ ਵਰਗੇ ਸੀਨੀਅਰ ਅਫਸਰ ਤੋਂ ਨਵੀ ਪਨੀਰੀ ਕੁਝ ਨਾ ਕੁਝ ਚੰਗਾ ਜਰੂਰ ਸਿੱਖੇ। ਅਫਸਰ ਦਾ ਮਤਲਬ ਧੋਣ ਵਿੱਚ ਕਿੱਲਾ ਰੱਖਣਾ ਹੀ ਨਹੀਂ ਹੁੰਦਾ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।