ਸਵੇਰੇ ਦਸ ਕ਼ੁ ਵਜੇ ਅਸੀਂ ਵਿਸਕੀ ਨੂੰ ਆਪਣੀ ਵੈਗਨ-ਆਰ ਤੇ ਰੇਲਵੇ ਅੰਡਰ ਬ੍ਰਿਜ ਥੱਲੇ ਗੱਡੀ ਰੋਕ ਕੇ ਰੇਲਵੇ ਲਾਈਨ ਤੇ ਘੁੰਮਾਉਣ ਲਈ ਲਿਜਾਂਦੇ ਹਾਂ। ਬਿਗੜਿਆ ਵਿਸਕੀ ਕਾਰ ਤੋਂ ਬਿਨਾਂ ਕਦਮ ਹੀ ਨਹੀਂ ਪੁੱਟਦਾ। ਸਾਡੇ ਹੱਥਾਂ ਵਿੱਚ ਅਵਾਰਾ ਕੁੱਤਿਆਂ ਨੂੰ ਹਟਾਉਣ ਲਈ ਡੰਡਾ ਯ ਸੋਟੀ ਹੁੰਦੀ ਹੈ।
ਇੱਕ ਦਿਨ ਸਾਨੂੰ ਸੋਟੀ ਨਾਲ ਤੁਰਦਿਆਂ ਨੂੰ ਵੇਖਕੇ ਇੱਕ ਪੁਰਾਣਾ ਜਾਣਕਾਰ ਰੁਕ ਗਿਆ ਤੇ ਆਪਣੀ ਗੋਡਿਆਂ ਦੀ ਸਮੱਸਿਆ ਤੇ ਉਸ ਦੇ ਇਲਾਜ ਦੀ ਗਾਥਾ ਸੁਣਾਉਣ ਲੱਗ ਪਿਆ। ਆਪਣੀ ਗਾਥਾ ਵਿਚ ਉਸਨੇ ਕਿਸੇ ਜੋਗੀ ਦੁਆਰਾ ਬਣਾਈ ਦੇਸੀ ਦਵਾਈ ਦਾ ਜ਼ਿਕਰ ਕੀਤਾ। ਸ਼ਬਦਾਂ ਦਾ ਜਾਲ ਬੁਣ ਕੇ ਸਾਨੂੰ ਉਹ ਦੋ ਸੌ ਰੁਪਏ ਵਿੱਚ ਦੇਸੀ ਦਵਾਈ ਵੇਚ ਗਿਆ। ਉਸ ਤੋਂ ਬਾਦ ਅਸੀਂ ਨੋਟ ਕੀਤਾ ਕਿ ਉਸ ਦੀ ਜੇਬ ਵਿੱਚ ਪੰਜ ਚਾਰ ਸ਼ੀਸ਼ੀਆਂ ਹੁੰਦੀਆਂ ਹਨ। ਤੇ ਰਸਤੇ ਵਿੱਚ ਮਿਲਣ ਵਾਲੇ ਨਾਲ ਗੱਲਾਂ ਮਾਰਕੇ ਉਹ ਸ਼ੀਸ਼ੀਆਂ ਵੇਚ ਦਿੰਦਾ ਹੈ। ਇਸ ਤਰਾਂ ਉਹ ਸ਼ਾਮ ਤੱਕ ਚੰਗੀ ਦਿਹਾੜੀ ਕੁੱਟ ਲੈਂਦਾ ਹੈ।
ਮਤਲਬ ਉਹ ਚਲਦਾ ਫਿਰਦਾ ਦਵਾਖਾਨਾ ਹੈ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ