*16.05.1993 ਨੂੰ “ਡੇਰਾ ਬੁਧਰਵਾਲੀ ਵਿੱਚ ਹਜ਼ੂਰ ਪਿਤਾ ਜੀ” ਦਾ ਸਤਿਸੰਗ ਸੀ। ਸਾਡਾ ਪੂਰਾ ਪਰਿਵਾਰ ਵੀ ਗਿਆ ਸੀ। ਸਤਿਸੰਗ ਦੀ ਸਮਾਪਤੀ ਤੋਂ ਬਾਦ ਅਸੀਂ “ਤੇਰਾਵਾਸ ਦੇ ਥੱਲੇ ਬਣੇ ਕਮਰੇ ਵਿਚ ਹਜ਼ੂਰ ਪਿਤਾ ਜੀ” ਨੂੰ ਮਿਲੇ। ਅਤੇ ਹਰ ਵਾਰ ਦੀ ਤਰਾਂ ਘਰੇ ਚਰਨ ਪਾਉਣ ਦੀ ਅਰਜ਼ ਕੀਤੀ ਤੇ “ਪਿਤਾ ਜੀ ਨੇ ਫਰਮਾਇਆ, ਕੋਈ ਨਾ ਭਾਈ ਜਰੂਰ ਆਵਾਂਗੇ ਤੇ ਤੁਹਾਨੂੰ ਸੁੱਤਿਆਂ ਨੂੰ ਜਗਾਵਾਂਗੇ।”*
*”ਪਿਤਾ ਜੀ ਇਸ ਜਨਮ ਵਿੱਚ ਤਾਂ ਤੁਸੀਂ ਜਗਾ ਦਿੱਤਾ, ਹੁਣ ਹੋਰ ਕੀ ਜਗਾਓਗੇ?”, ਮੈਂ ਆਪਣਾ ਅਲਪ ਗਿਆਨ ਘੋਟਿਆ।” ਪਿਤਾ ਜੀ” ਹੱਸ ਪਏ। ਪਵਨ ਖਾਨ ਨੂੰ ਪ੍ਰਸ਼ਾਦ ਦੇਣ ਦਾ ਇਸ਼ਾਰਾ ਕੀਤਾ। ਪਵਨ ਖਾਨ ਨੇ “ਪਿਤਾ ਜੀ” ਦੇ ਕਰ ਕਮਲਾਂ ਦੀ ਛੂਹ ਪ੍ਰਾਪਤ” ਬਰਫ਼ੀ ਦਾ ਪ੍ਰਸ਼ਾਦ”ਸਾਰੇ ਪਰਿਵਾਰ ਨੂੰ ਦਿੱਤਾ। ਅਸੀਂ ਬਾਹਰ ਆ ਗਏ।*
*ਉਸੇ ਦਿਨ ਉਦਾਸੀਨ ਸੰਪਰਦਾਇ ਦੇ ਅਖੌਤੀ ਸੰਤ ਬਾਬਾ ਮਨਸਾ ਦਾਸ ਦਾ” ਸਤਸੰਗੀਆਂ”ਨਾਲ ਕੋਈ ਝਗੜਾ ਹੋ ਗਿਆ। ਉਹ ਸਮਝੌਤਾ ਕਰਨ ਅਤੇ ਸੰਗਤ ਤੋਂ ਮਾਫ਼ੀ ਮੰਗਣ ਲਈ ਘਰੇ ਆਪਣੇ ਚੇਲੇ ਭੇਜ ਰਿਹਾ ਸੀ। ਦੇਰ ਰਾਤ ਵੀ ਉਸ ਦੇ ਬੰਦੇ ਆਏ ਤੇ ਸਵੇਰੇ ਫਿਰ ਆਉਣ ਦਾ ਵਾਇਦਾ ਕਰ ਗਏ।”ਸਤਿਸੰਗ” ਤੋਂ ਆਏ ਥੱਕੇ ਹੋਣ ਕਰਕੇ ਅਸੀਂ ਜਲਦੀ ਸੌ ਗਏ। ਸਵੇਰੇ ਉਠਕੇ ਕਿ ਮੈਂ ਸਕੂਲ ਜਾਣ ਲਈ ਅਜੇ ਬੂਟਾਂ ਦੇ ਫੀਤੇ ਬੰਨ ਰਿਹਾ ਸੀ। ਪਾਪਾ ਜੀ ਨੇ ਉਠਕੇ ਮੋਟਰ ਚਲਾਈ ਤੇ ਮੰਜੇ ਤੇ ਦੋਨ ਵਾਲੇ ਪਾਸੇ ਹੀ ਫਿਰ ਸੋ ਗਏ। ਇੱਕ ਦਮ ਜੋਰ ਦੀ ਘਰ ਦਾ ਦਰਵਾਜ਼ਾ ਖੜਕਿਆ। ਪਾਪਾ ਜੀ ਨੂੰ ਸ਼ੱਕ ਸੀ ਕਿ ਉਹ ਸਮਝੌਤੇ ਵਾਲੇ ਫਿਰ ਆਏ ਹੋਣਗੇ । ਓਹਨਾ ਨੇ ਕੌਣ ਹੈ..? ਆਖਿਆ ਤੇ ਦਰਵਾਜ਼ਾ ਖੋਲਣ ਨੂੰ ਤੁਰ ਪਏ। ਅੱਗੋਂ ਕੋਈ ਆਵਾਜ਼ ਨਾ ਆਈ ਪਰ ਫਿਰ ਵੀ ਉਹਨਾਂ ਨੇ ਦਰਵਾਜ਼ਾ ਖੋਲ੍ਹ ਦਿੱਤਾ।*
*ਅੱਗੇ “ਹਜ਼ੂਰ ਪਿਤਾ ਜੀ ਜ਼ੋਰ ਜ਼ੋਰ ਦੀ ਹੱਸ ਰਹੇ ਸਨ”, ਘਰੇ ਇਕਦਮ ਖੁਸ਼ੀਆਂ ਦਾ ਆਲਮ 🥳🥳ਛਾ ਗਿਆ। ਸਭ ਨੂੰ ਹੱਥਾਂ ਪੈਰਾਂ ਦੀ ਪੈ ਗਈ। “ਪਿਤਾ ਜੀ” ਦੇ ਨਾਲ ਹੀ ਸਾਧੂ ਭੈਣਾਂ ਸੇਵਾ ਸਮਿਤੀ ਸੱਤ ਬ੍ਰਹਮਚਾਰੀ ਤੇ ਹੋਰ ਸੇਵਾਦਾਰ ਅੰਦਰ ਆ ਗਏ….. ਸੁੱਤੇ ਬੱਚਿਆਂ ਨੂੰ ਉਠਾਇਆ ਗਿਆ। ਓਸ ਸਮੇ ਬਿਜਲੀ ਵੀ ਬੰਦ ਸੀ। ਮੌਕੇ ਨੂੰ ਵੇਖਦੇ ਹੋਏ,,”ਪਿਤਾ ਜੀ”ਵਰਾਂਡੇ ਵਿਚ ਪਈ ਲੋਹੇ ਦੀ ਕੁਰਸੀ ਤੇ ਬਿਰਾਜਮਾਨ ਹੋ ਗਏ। ਸਾਧੂ ਭੈਣਾਂ ਨਾਲ ਹੀ ਨੰਗੇ ਫ਼ਰਸ਼ ਤੇ ਬੈਠ ਗਈਆਂ। ਉਹ ਅਲਮਾਰੀ” ਪਿਤਾ ਜੀ” ਦੀ ਕੁਰਸੀ ਦੇ ਬਿਲਕੁਲ ਹੀ ਪਿੱਛੇ ਸੀ ਜਿਸ ਵਿੱਚ “ਪਿਤਾ ਜੀ” ਲਈ ਸਪੈਸ਼ਲ ਗਿਲਾਸ ਕੱਪ ਪਲੇਟ ਟਰੇ ਅਤੇ ਡਰਾਈ ਫਰੂਟ ਰੱਖਿਆ ਗਿਆ ਸੀ। ਸੇਵਾ ਸਮਿਤੀ ਵਾਲੇ ਘਰ ਦੀਆਂ ਛੱਤਾਂ ਤੇ ਚੜ੍ਹ ਗਏ। ਕੁਝ ਕ਼ੁ ਛੱਤ ਤੇ “ਪਿਤਾ ਜੀ” ਦੇ ਬੈਠਣ ਤੇ ਸੰਗਤ ਨੂੰ ਮਿਲਣ ਦਾ ਇੰਤਜ਼ਾਮ ਕਰਨ ਲੱਗੇ। ਬੜੀ ਮੁਸ਼ਕਿਲ ਨਾਲ ਨਵਾਂ ਗਿਲਾਸ ਕੱਢਕੇ ਪਾਣੀ ਪਿਲਾਇਆ ਗਿਆ।*
*”ਪਿਤਾ ਜੀ” ਨੇ ਕ੍ਰਿਸ਼ਮੇ ਨਾਲ ਆਪਣੇ ਵਾਲਾ ਗਿਲਾਸ ਵੀ ਦੂਸਰੇ ਗਿਲਾਸਾਂ ਵਿਚ ਮਿਲਾ ਦਿੱਤਾ। ਗਲੀ ਇੱਕ ਦਮ ਸਹਿਮ ਗਈ ਕਿ ਇਹ੍ਹਨਾਂ ਘਰੇ ਕੋਈ ਛਾਪਾ ਪਿਆ ਹੈ। ਵਰਾਂਡੇ ਵਿੱਚੋ ਹੀ ਮੈਂ “ਪਿਤਾ ਜੀ” ਦੀ ਆਗਿਆ ਨਾਲ ਲੋਕਲ ਰਹਿੰਦੀ ਭੈਣ ਨੂੰ ਫੋਨ ਕਰ ਦਿੱਤਾ। ਉਹ ਵੀ ਮਿੰਟਾਂ ਵਿਚ ਹੀ ਆ ਗਏ। “ਮਲੋਟ ਵਾਲਾ” ਸੱਤਪਾਲ ਚਾਨਣਾ ਆਪਣੀ ਭੈਣ ਮੋਹਣੀ ਨੂੰ ਫੋਨ ਕਰਨ ਲੱਗਿਆ ਪਰ “ਪਿਤਾ ਜੀ” ਨੇ ਰੋਕ ਦਿੱਤਾ।*
*ਪਾਣੀ ਪੀਕੇ “ਪਿਤਾ ਜੀ” ਛੱਤ ਤੇ ਆ ਗਏ ਤੇ ਪੂਰੇ ਪਰਿਵਾਰ ਨੂੰ ਮਿਲੇ,, ਆਂਢੀ-ਗੁਆਂਢੀ ਪਰਿਵਾਰਾਂ ਨੂੰ “ਆਸ਼ੀਰਵਾਦ” ਦਿੱਤਾ। ਪਾਪਾ ਜੀ ਨੇ ਮੰਦਿਰ ਵਾਲੇ ਪੰਡਿਤ ਜੀ ਨੂੰ ਭੇਜਕੇ ਇੱਕ ਪੇਟੀ ਚੀਕੂ ਦੀ ਮੰਗਵਾ ਲਈ “ਪਿਤਾ ਜੀ” ਨੇ ਘਰੇ ਆਉਣ ਵਾਲਿਆਂ ਨੂੰ “ਪ੍ਰਸ਼ਾਦ ਦੇਣ ਦਾ ਹੁਕਮ” ਦਿੱਤਾ। ਮੇਰੀ ਅਰਜ਼ ਤੇ “ਪਿਤਾ ਜੀ” ਮੇਰੇ ਵਾਲੇ ਚੁਬਾਰੇ ਵਿਚ ਚਰਨ ਪਾਉਣ ਤੋਂ ਪਹਿਲਾਂ ਦੂਸਰੇ ਚੁਬਾਰੇ ਵਿੱਚ ਗਏ। ਫਿਰ ਥੱਲੇ ਆਕੇ ਪਰਿਵਾਰ ਨੂੰ “ਆਸ਼ੀਰਵਾਦ” ਦਿੰਦੇ ਹੋਏ ਪਾਪਾ ਜੀ ਦੇ ਦਫਤਰ ਵਾਲੀ ਬੈਠਕ ਵੱਲ ਵੀ ਦ੍ਰਿਸ਼ਟੀ ਪਾਈ।*
*ਉਸੇ ਸ਼ਾਮ ਹੀ ਅਸੀਂ “ਸੇਵਾ” ਨਾ ਕਰ ਸਕਣ ਲਈ “ਪਿਤਾ ਜੀ” ਤੋਂ ਕੋਈ ਹੋਈ ਭੁੱਲ ਬਖਸ਼ਾਉਣ ਗਏ। “ਪਿਤਾ ਜੀ” ਨੇ ਸ਼ਾਮੀ ਵੀ ਬਹੁਤ ਖੁਸ਼ੀਆਂ ਦਿੱਤੀਆਂ।*
*ਹਜੂਰ ਪਿਤਾ ਮਹਾਰਾਜ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ ਨੇ ਆਪਣੇ ਪਵਿਤਰ ਚਰਨ ਸਾਡੇ ਘਰ ਟਿਕਾਏ ਸੀ । ਏਹ ਯਾਦਗਾਰੀ ਦਿਨ ਹੈ ਜੋ ਸਾਡੇ ਪਰਿਵਾਰ ਨੂੰ ਭੁਲਾਏ ਨਹੀ ਭੁਲਦਾ! ਇਹ ਦਿਨ ਸਾਡੇ ਵਾਸਤੇ ਸੁਨਿਹਰੀ ਅੱਖਰਾਂ ਵਿਚ ਲਿਖਣ ਵਾਲਾ ਹੈ*
*✍🏻ਰਮੇਸ਼ ਸ