ਦਾਹੜਾ ਚਿੱਟਾ..ਉਮਰ ਪੈਂਠ ਸਾਲ..ਪਹਿਲੋਂ ਟਰੈੱਡ ਮਿੱਲ ਫੇਰ ਡੰਬਲ ਲਾਉਣ ਲੱਗ ਜਾਇਆ ਕਰਦੇ..ਘੰਟਿਆਂ ਬੱਧੀ ਧੁੰਨ ਵਿਚ ਮਸਤ..ਇੰਝ ਲੱਗਦਾ ਅੱਖੀਆਂ ਮੀਟ ਜਾਪੁ ਕਰ ਰਹੇ ਹੋਣ..!
ਇੱਕ ਦਿਨ ਕੋਲ ਜਾ ਬੈਠਾ..ਏਧਰ ਓਧਰ ਦੀਆਂ ਗੱਲਾਂ ਮਗਰੋਂ ਪੁੱਛ ਲਿਆ..ਅੰਕਲ ਡੌਲਿਆਂ ਤੇ ਵਾਹਵਾ ਜ਼ੋਰ ਲਾਉਂਦੇ ਓ?
ਆਖਣ ਲੱਗੇ..ਪੁੱਤਰਾ ਬਾਬੇ ਦੀਪ ਸਿੰਘ ਨੇ ਪਤਾ ਨੀ ਕਦੋਂ ਹਾਕ ਮਾਰ ਲੈਣੀ..ਫੇਰ ਰਣ-ਤੱਤੇ ਦਸ ਸੇਰ ਭਾਰੀ ਖੰਡਾ ਹੀ ਨਾ ਚੁੱਕਿਆ ਗਿਆ ਤਾਂ ਨਜਰਾਂ ਕਿੱਦਾਂ ਮਿਲਾਊਂ!
ਆਖੀ ਤੇ ਭਾਵੇਂ ਹਾਸੇ ਨਾਲ ਹੀ ਪਰ ਕਿੰਨਾ ਕੁਝ ਸੋਚਣ ਤੇ ਮਜਬੂਰ ਕਰ ਦਿੱਤਾ ਫੇਰ ਤੱਤ ਕੱਢਿਆ ਉਮਰ ਭਾਵੇਂ ਕੋਈ ਵੀ ਹੋਵੇ ਫਿੱਟਨੈੱਸ ਬੜੀ ਜਰੂਰੀ..ਕਿੰਨੇ ਸਾਰੇ ਜਹਾਨ ਖ਼ਾਨ ਜੂ ਮੌਕੇ ਦੀ ਤਾਕ ਵਿਚ ਆਲੇ ਦਵਾਲੇ ਤੁਰੇ ਫਿਰਦੇ ਨੇ!
(ਸੱਚ ਬਿਰਤਾਂਤ)
ਹਰਪ੍ਰੀਤ ਸਿੰਘ ਜਵੰਦਾ