#ਪੂਲ
ਓਦੋਂ ਜਵਾਹਰ ਨਵੋਦਿਆ ਵਿਦਿਆਲਿਆ ਵੜਿੰਗ ਖੇੜਾ ਬਣੇ ਨੂੰ ਕੁਝ ਕੁ ਸਾਲ ਹੀ ਹੋਏ ਸੀ। ਸੰਸਥਾ ਨੇ ਕੁਝ ਸਟੀਲ ਦੀਆਂ ਅਲਮਾਰੀਆਂ ਖਰੀਦਣ ਲਈ ਟੈਂਡਰ ਮੰਗੇ। ਉਥੇ ਮਲੋਟ ਦੇ ਇੱਕ ਨਾਮੀ ਸਪਲਾਇਰ ਸਮੇਤ ਡੱਬਵਾਲੀ ਤੋਂ ਤਿੰਨ ਨਵੇਂ ਜਿਹੇ ਸਪਲਾਇਰ ਵੀ ਪਹੁੰਚ ਗਏ। ਇੱਕ ਤਾਂ ਵਿਚਾਰਾ ਸਾਈਕਲ ਤੇ ਹੀ ਝੋਲੇ ਸਮੇਤ ਪਹੁੰਚਿਆ। ਮਲੋਟ ਵਾਲੇ ਸਪਲਾਇਰ ਨੇ ਸਭ ਨੂੰ ਟੋਹਿਆ। ਪਰ ਡੱਬਵਾਲੀ ਵਾਲੇ ਤਿਲਾਂ ਵਿੱਚ ਤੇਲ ਨਹੀਂ ਸੀ। ਇਹ ਛੋਟੇ ਦੁਕਾਨਦਾਰ ਸਨ ਜੋ ਤਮਾਸ਼ਾ ਵੇਖਣ ਆਏ ਸਨ। ਉਸਨੇ ਤਿੰਨਾਂ ਨੂੰ ਦੋ ਦੋ ਹਜ਼ਾਰ ਰੁਪਏ ਨਕਦ ਦੇਕੇ ਆਪਣੀ ਮਰਜੀ ਦੇ ਰੇਟਾਂ ਨਾਲ ਟੈਂਡਰ ਭਰਵਾਏ। ਸ਼ਾਮ ਨੂੰ ਟੈਂਡਰ ਭਰਨ ਦੀ ਮਿਆਦ ਖਤਮ ਹੋਣ ਤੇ ਸਭ ਨੇ ਆਪਣੇ ਆਪਣੇ ਘਰਾਂ ਨੂੰ ਵਹੀਰਾਂ ਘਤ ਦਿੱਤੀਆਂ। ਇਹ ਦੋ ਦੋ ਹਜ਼ਾਰ ਦੀ ਦਿਹਾੜੀ ਬਣਾਕੇ ਬਾਗੋਬਾਗ ਸਨ ਤੇ ਉਹ ਇਸ ਸੋਦੇ ਚੋ ਵੀਹ ਪੱਚੀ ਹਜ਼ਾਰ ਛਾਪ ਗਿਆ। ਇਸ ਨੂੰ ਪੂਲ ਕਹਿੰਦੇ ਹਨ। ਅਜਿਹੇ ਪੂਲਾਂ ਵਿੱਚ ਸਭ ਤਰ ਜਾਂਦੇ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੂਪਰਡੈਂਟ