#ਕੋਧਰੇ_ਦਾ_ਦਲੀਆ।
ਬਾਬੇ ਨਾਨਕ ਦਾ ਲੇਖ ਪੜ੍ਹਦਿਆਂ ਭਾਈ ਲਾਲੋ ਤੇ ਮਲਿਕ ਭਾਗੋ ਦੀ ਇੱਕ ਸਾਖੀ ਵਿੱਚ #ਕੋਧਰੇ_ਦੀ_ਰੋਟੀ ਦਾ ਜਿਕਰ ਆਉਂਦਾ ਹੈ। ਫਿਰ ਇਹ ਸ਼ਬਦ ਯਾਨੀ ਅਲੋਪ ਜਿਹਾ ਹੋ ਗਿਆ। ਕੋਧਰਾ ਵੇਖਣਾ ਤਾਂ ਦੂਰ ਕਦੇ ਕਿਸੇ ਗਲਬਾਤ ਵਿੱਚ ਇਸਦਾ ਜ਼ਿਕਰ ਹੀ ਨਹੀਂ ਆਇਆ।
ਪਿਛਲੇ ਦਿਨੀ ਮੇਰੇ ਲੰਬੇ ਚੋੜੇ ਕੱਦਕਾਠ ਤੇ ਭਾਰੀ ਭਰਕਮ ਸਰੀਰ ਨੂੰ ਨਿਹਾਰਕੇ ਪ੍ਰਸਿੱਧ ਸਮਾਜਸੇਵੀ Rakesh Narula ਜੀ ਨੇ ਮੈਨੂੰ #ਮਿਲਟਸ ਅਤੇ #ਓਟਸ ਖਾਣ ਦਾ ਮਸ਼ਵਰਾ ਦਿੱਤਾ। ਉਸਨੇ ਦੇਖਿਆ ਕਿ ਸ਼ੂਗਰ ਤੇ ਮੋਟਾਪੇ ਨਾਲ ਪੀੜਤ ਸਾਨੂੰ ਦੋਹਾਂ ਜੀਆਂ ਨੂੰ ਉੱਠਣ ਬੈਠਣ ਚੱਲਣ ਫਿਰਨ ਵਿੱਚ ਵੀ ਤਕਲੀਫ ਹੈ। 63_64 ਸਾਲਾਂ ਦੀ ਉਮਰ ਵਿੱਚ ਬੁਢਾਪੇ ਦੇ ਲੱਛਣ ਨਜ਼ਰ ਆਉਂਦੇ ਹਨ। ਸ੍ਰੀ ਨਰੂਲਾ ਜੀ ਨੇ ਸਾਨੂੰ ਕੋਧਰੇ, ਪੀਲੀ ਕੰਗਨੀ ਅਤੇ ਓਟਸ ਦੇ ਪੈਕਟ ਆਪਣੇ ਜਾਦੂਈ ਝੋਲੇ ਤੋਂ ਕੱਢਕੇ ਦਿੱਤੇ ਤੇ ਨਾਲ ਹੀ ਇੱਕ ਗੋਲਡਨ ਸ਼ੱਕਰ ਦਾ ਪੈਕਟ ਵੀ। ਸ੍ਰੀ ਨਰੂਲਾ ਜੀ ਨੇ ਇਹਨਾਂ ਮਿਲਟਸ ਤੋਂ ਬਣਨ ਵਾਲੇ ਵੱਖ ਵੱਖ ਵਿਅੰਜਨਾਂ ਦੀ ਜਾਣਕਾਰੀ ਵੀ ਵਿਸਥਾਰ ਵਿੱਚ ਦਿੱਤੀ। ਫਿਰ ਇੱਕ ਦਿਨ ਸਾਨੂੰ ਓਟਸ ਲੰਗਰ ਤੇ ਉਚੇਚਾ ਬੁਲਾਕੇ ਨਮਕੀਨ ਅਤੇ ਮਿੱਠੇ ਓਟਸ ਦੇ ਦਲੀਆ ਚਖਾਇਆ। ਕਾਫੀ ਚੰਗਾ ਲੱਗਿਆ। ਮੈਡਮ ਨੇ ਮਿਲਟਸ ਤੇ ਓਟਸ ਰੈਗੂਲਰ ਖਾਣੇ ਸ਼ੁਰੂ ਕਰ ਦਿੱਤੇ। ਮੈਂ ਅਜੇ ਵੀ ਦੂਸਰੇ ਸੁਆਦੀ (ਕਣਕ ਅਤੇ ਤਲੇ ਹੋਏ) ਖਾਣਿਆਂ ਵਿੱਚ ਉਲਝਿਆ ਹੋਇਆ ਸੀ। ਅੱਜ ਮੈਡਮ ਨੇ ਕੋਧਰੇ ਦਾ ਦਲੀਆ ਬਣਾਇਆ। ਮੈਂ ਵੀ ਟੇਸਟ ਵੇਖਣ ਲਈ ਇੱਕ ਚਮਚ ਮੰਗਿਆ। ਮੈਨੂੰ ਇਹ ਬਹੁਤ ਸੁਆਦ ਲੱਗਿਆ ਤੇ ਮੈਂ ਪੂਰੀ ਬਾਟੀ ਹੀ ਨਿਬੇੜ ਗਿਆ। ਓਟਸ ਦਾ ਦਲੀਆ ਵੀ ਮੈਨੂੰ ਬਹੁਤ ਸੁਆਦ ਲੱਗਿਆ ਸੀ। ਇਹ ਓਟਸ ਤੇ ਮਿਲਸ ਬਹੁਤ ਸੁਆਦ ਹੁੰਦੇ ਪਰ ਬਨਾਉਣ ਦਾ ਤਰੀਕਾ ਆਉਣਾ ਚਾਹੀਦਾ ਹੈ।
ਕਹਿੰਦੇ ਮੋਟਾ ਅਨਾਜ ਅਤੇ ਧੁੰਨੀ ਵਿੱਚ ਘਿਓ ਕਾਫੀ ਬਿਮਾਰੀਆਂ ਤੋਂ ਨਿਜਾਤ ਦਵਾਉਂਦਾ ਹੈ। ਮਿਲਟਮੈਨ ਦੇ ਨਾਮ ਨਾਲ ਮਸ਼ਹੂਰ ਸ੍ਰੀ ਰਾਕੇਸ਼ ਨਰੂਲਾ ਅੱਜ ਕੱਲ੍ਹ ਮਿਲਟਸ ਦੇ ਪ੍ਰਚਾਰ ਤੇ ਹਨ। ਉਹ ਹਰ ਕੰਮ ਨੂੰ ਇੱਕ ਮਿਸ਼ਨ ਦੀ ਤਰਾਂ ਕਰਦੇ ਹਨ। ਹੁਣ ਉਹ ਇਸ ਮੋਟੇ ਅਨਾਜ਼ ਦੀ ਖੇਤੀ ਕਰਨ ਲਈ ਕਿਸਾਨਾਂ ਨੇ ਉਤਸ਼ਾਹਿਤ ਕਰ ਰਹੇ ਹਨ। ਅੱਜ ਦੇ ਕੋਧਰੇ ਦੇ ਦਲੀਏ ਨੇ ਨਜ਼ਾਰਾ ਦੇ ਦਿੱਤਾ। ਹੁਣ ਜਲਦੀ ਹੀ ਪੀਲੀ ਕੰਗਨੀ ਦਾ ਸੇਵਨ ਕਰਾਂਗੇ। ਹੁਣ ਕਣਕ ਨੂੰ ਬਾਈ ਬਾਈ ਆਖਣ ਦਾ ਟਾਈਮ ਆ ਗਿਆ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ