ਅੱਸੀ ਦੇ ਦਹਾਕੇ ਦੇ ਸ਼ੁਰੂ ਦੇ ਸਾਲਾਂ ਦੀ ਗੱਲ ਹੈ। ਬਿਕਰਮ ਸਿੰਘ ਨਾਮ ਦਾ ਸਾਡਾ ਇੱਕ ਸਾਇੰਸ ਮਾਸਟਰ ਅਕਸਰ ਅੰਬਾਲੇ ਜਾਂਦਾ ਹੁੰਦਾ ਸੀ। ਉਦੋਂ ਬਹੁਤ ਘੱਟ ਘਰਾਂ ਵਿੱਚ ਮਿਕਸ਼ੀ ਗ੍ਰੈਂਡਰ ਹੁੰਦੀ ਸੀ। ਸੁਣਿਆ ਕਿ ਅੰਬਾਲਾ ਮਿਕਸ਼ੀਆਂ ਦਾ ਘਰ ਹੈ। ਮੈਂ ਬਿਕਰਮ ਸਿੰਘ ਨੂੰ ਇੱਕ ਮਿਕਸ਼ੀ ਲਿਆਉਣ ਲਈ ਸਵਾਲ ਪਾਇਆ। ਤੇ ਕਾਫੀ ਜੋੜ ਤੋੜ ਕਰਕੇ ਇਸਨੂੰ ਪੰਜ ਸੌ ਰੁਪਏ ਦਿੱਤੇ। ਬਾਕੀ ਦੇ ਪੈਸੇ ਬਾਅਦ ਵਿੱਚ ਦੇਣ ਦਾ ਵਾਇਦਾ ਕੀਤਾ। ਸ਼ਨੀਵਾਰ ਦਾ ਗਿਆ ਬਿਕਰਮ ਸਿੰਘ ਸੋਮਵਾਰ ਨੂੰ ਮੇਰੇ ਲਈ ਚਿਰਾਗਦੀਨ ਬ੍ਰਾਂਡ ਦੀ ਮਿਕਸ਼ੀ ਲ਼ੈ ਆਇਆ। ਮੇਰੀ ਖੁਸ਼ੀ ਓਦੋ ਹੋਰ ਵੀ ਵੱਧ ਗਈ ਜਦੋਂ ਉਸਨੇ ਕਿਹਾ ਕਿ ਹੋਰ ਪੈਸੇ ਨਹੀਂ ਲੱਗੇ। ਸਗੋਂ ਦੁਪਹਿਰ ਤੋਂ ਬਾਅਦ ਉਸਨੇ ਮੈਨੂੰ ਇੱਕ ਸੋ ਚਾਲੀ ਰੁਪਏ ਵਾਪਿਸ ਕਰ ਦਿੱਤੇ। ਘਰ ਵਾਲੇ ਵੀ ਮਿਕਸ਼ੀ ਵੇਖਕੇ ਖੁਸ਼ ਹੋਏ ਤੇ ਰਿਸ਼ਤੇਦਾਰ ਵੀ। ਕਿਉਂਕਿ ਉਹਨਾਂ ਦਿਨਾਂ ਵਿੱਚ ਕਿਸੇ ਵਿਰਲੇ ਘਰੇ ਹੀ ਮਿਕਸ਼ੀ ਸੀ। ਕਈ ਗੁਆਂਢੀ ਤਾਂ ਮਿਕਸ਼ੀ ਦੀਆਂ ਸੇਵਾਵਾਂ ਲੈਣ ਸਾਡੇ ਘਰ ਉਚੇਚਾ ਆਉਂਦੇ। ਭਾਵੇਂ ਬਾਅਦ ਵਿੱਚ ਅਸੀਂ ਕਈ ਮਿਕਸ਼ੀ ਗਰੈਂਡਰ ਜੂਸਰ ਬਦਲੇ ਮਹਾਰਾਜਾ ਸੁਜਾਤਾ ਵਰਗੇ ਬ੍ਰਾਂਡ ਵੀ ਲਿਆਂਦੇ। ਪਰ ਉਸ ਚਿਰਾਗਦੀਨ ਦੀ ਰੀਸ ਨਾ ਹੋਈ। ਅੱਜ ਕੱਲ੍ਹ ਬਹੁਤੀ ਚੱਲਣ ਵਾਲੀ ਬ੍ਰਾਂਡ ਦੀ ਮਿਕਸ਼ੀ ਉਸ ਅੱਗੇ ਫੇਲ ਸੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ