ਮੇਰੇ ਪਾਪਾ ਜੀ ਜਦੋ ਪਟਵਾਰੀ ਸਨ ਤਾਂ ਉਹਨਾਂ ਦੇ ਸਾਥੀ ਸ੍ਰੀ ਜਗਨ ਨਾਥ ਪਟਵਾਰੀ ਵੀ ਸਾਡੇ ਗੁਆਂਢ ਵਿੱਚ ਰਹਿੰਦੇ ਸਨ। ਪਾਪਾ ਜੀ ਨਾਲ ਉਹਨਾਂ ਦੀ ਬਹੁਤ ਪੱਕੀ ਦੋਸਤੀ ਸੀ। ਅਕਸਰ ਰੋਜ ਹੀ ਜਗਨ ਨਾਥ ਅੰਕਲ ਪਾਪਾ ਜੀ ਮਿਲਣ ਆਉਂਦੇ ਤੇ ਕਾਫੀ ਕਾਫੀ ਚਿਰ ਨੌਕਰੀ, ਰਾਜਨੀਤੀ ਤੇ ਆਪਣੇ ਸਾਥੀਆਂ ਦੀਆਂ ਗੱਲਾਂ ਕਰਦੇ ਰਹਿੰਦੇ। ਅੰਕਲ ਘਰੇ ਆਉਂਦੇ ਹੀ ਬਾਊ ਓਮ ਪ੍ਰਕਾਸ਼ ਕਿਹ ਕੇ ਗੇਟ ਤੋਂ ਆਵਾਜ਼ ਮਾਰਦੇ। ਅਸੀਂ ਭੈਣ ਭਰਾਵਾਂ ਨੇ ਅੰਕਲ ਦਾ ਨਾਮ ਬਾਊ ਓਮ ਪ੍ਰਕਾਸ਼ ਹੀ ਰੱਖ ਦਿੱਤਾ। ਜਦੋ ਪਾਪਾ ਜੀ ਸ਼ਾਮੀ ਘਰੇ ਆਉਂਦੇ ਤਾਂ ਬਾਊ ਓਮ ਪ੍ਰਕਾਸ਼ ਆਏ ਸਨ। ਅਸੀਂ ਪਾਪਾ ਜੀ ਨੂੰ ਦਸਦੇ। ਪਾਪਾ ਜੀ ਸਮਝ ਜਾਂਦੇ। ਕਈ ਵਾਰੀ ਤਾਂ ਅਸੀਂ ਅਜੇ ਦਸ ਹੀ ਰਹੇ ਹੁੰਦੇ ਸੀ ਕਿ ਬਾਊ ਓਮ ਪ੍ਰਕਾਸ਼ ਕਿਹ ਕੇ ਓਹ ਫਿਰ ਆਵਾਜ਼ ਮਾਰ ਦਿੰਦੇ। ਮਜ਼ਾਕ ਵਿੱਚ ਹੀ ਅੰਕਲ ਦਾ ਨਾਮ ਬਾਊ ਓਮ ਪ੍ਰਕਾਸ਼ ਪੈ ਗਿਆ। ਅੰਕਲ ਪਾਪਾ ਤੋਂ ਵੱਡੇ ਸਨ ਤੇ ਅੰਟੀ ਕੁਝ ਢਿੱਲੇ ਰਹਿੰਦੇ ਸੀ। ਇੱਕ ਦਿਨ ਅੰਟੀ ਗੁਜਰ ਗਏ। ਸ਼ਾਮੀ ਪਾਪਾ ਜੀ ਜਦੋ ਘਰ ਆਏ ।ਉਹਨਾਂ ਮੋਟਰ ਸਾਈਕਲ ਰੋਕਿਆ ਹੀ ਸੀ। ਪਾਪਾ ਜੀ ਬਾਊ ਓਮ ਪ੍ਰਕਾਸ਼ ਦੇ ਘਰੋਂ ਗੁਜਰ ਗਏ। ਅਚਾਨਕ ਹੀ ਮੇਰੇ ਮੂੰਹੋ ਨਿਕਲ ਗਿਆ ਤੇ ਜਲਦੀ ਗਲਤੀ ਦਾ ਅਹਿਸਾਸ ਹੋ ਗਿਆ। ਤੇ ਅੱਖਾਂ ਚੋਂ ਹੰਝੂ ਆ ਗਏ। ਕਿਉਂਕਿ ਅੰਟੀ ਵੀ ਸਾਨੂੰ ਬਹੁਤ ਪਿਆਰ ਕਰਦੇ ਸਨ।
ਫਿਰ ਅਸੀਂ ਕਦੇ ਅੰਕਲ ਨੂੰ ਬਾਊ ਓਮ ਪ੍ਰਕਾਸ਼ ਨਹੀਂ ਆਖਿਆ। ਪਾਪਾ ਦੇ ਅਚਾਨਕ ਜਾਣ ਤੋਂ ਬਾਦ ਆਪਣੇ ਅਖੀਰਲੇ ਸਮੇ ਤੱਕ ਅੰਕਲ ਜਗਨ ਨਾਥ ਸਾਡੇ ਨਾਲ ਜੁੜੇ ਰਹੇ ਤੇ ਵੱਡਿਆਂ ਵਾਲਾ ਪਿਆਰ ਦਿੰਦੇ ਰਹੇ।
#ਰਮੇਸ਼ਸੇਠੀਬਾਦਲ