ਕੋਮਲ ਦੀ ਸਗਾਈ | komal di sgaai

ਮੇਰੀ ਬੇਗਮ ਦੀ ਭਤੀਜੀ #ਕੋਮਲ_ਗਰੋਵਰ ਜਦੋਂ ਮੈਨੂੰ ਫੁਫਡ਼ ਜੀ ਆਖਦੀ ਹੈ ਤਾਂ ਮੇਰਾ ਸੀਨਾ ਵੀ 56″ ਦਾ ਹੋ ਜਾਂਦਾ ਹੈ। ਉਂਜ ਵੀ ਬਹੁਤ ਪਿਆਰੀ ਤੇ ਮਿਲਾਪੜੀ ਹੈ। ਸੱਚੀ ਇਹ ਬੱਚੀਆਂ ਹੁੰਦੀਆਂ ਹੀ ਪਿਆਰੀਆਂ ਹਨ। ਇਹ ਆਪੇ ਹੀ ਮੋਹ ਲੈਂਦੀਆਂ ਹਨ। ਭੂਆ ਭਤੀਜੀ ਦੀ ਜੋੜੀ ਨਾਲੋਂ ਇੱਥੇ ਭੂਆ ਭਤੀਜੀ ਤੇ ਫੁਫੜ ਵੀ ਸ਼ਾਮਿਲ ਹੈ। ਜਿਵੇਂ ਹਰ ਮਾਂ ਪਿਓ ਨੂੰ ਆਪਣੀ ਜਵਾਨ ਹੋ ਰਹੀ ਧੀ ਦੇ ਹੱਥ ਪੀਲੇ ਕਰਨ ਦਾ ਚਿੰਤਾ ਹੁੰਦੀ ਹੈ ਇਥੇ ਇਹ ਚਿੰਤਾ ਭੂਆ ਫੁਫੜ ਨੂੰ ਵੀ ਓਨੀ ਹੀ ਸੀ। ਤੇ ਪੰਜ ਜੂਨ ਨੂੰ ਦਿਨੇ ਜਦੋਂ ਸ਼ਹਿਰ ਦਾ ਤਾਪਮਾਨ 45° ਦੇ ਕਰੀਬ ਸੀ ਸਾਡਾ ਕਲੇਜਾ ਓਦੋਂ ਠਰਿਆ ਜਦੋ ਬੇਟੀ ਕੋਮਲ ਦੇ ਮੰਗੇਤਰ #ਤਰਸੇਮ_ਬਤਰਾ ਨੇ ਉਸ ਦੀ ਉਂਗਲੀ ਵਿੱਚ ਸੋਨੇ ਦੀ ਰਿੰਗ ਪਾਈ ਤੇ ਕੋਮਲ ਨੇ ਤਰਸੇਮ ਦੀ ਉਂਗਲੀ ਚ। ਇਹ ਉਹ ਪਲ ਹੁੰਦੇ ਹਨ ਜਦੋਂ ਵੱਡਿਆਂ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਤੇ ਆਪਣੀ ਹੀ ਧੀ ਨੂੰ ਪਰਾਈ ਆਖਿਆ ਜਾਂਦਾ ਹੈ। ਖੈਰ ਧੀਆਂ ਤਾਂ ਰਾਜੇ ਰਾਣੀਆਂ ਨੇ ਵੀ ਤੋਰੀਆਂ ਹਨ। ਫਿਰ ਤੇਰੀ ਮੇਰੀ ਕੀ ਬਿਸਾਤ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *