ਸ੍ਰੀ ਅਵਤਾਰ ਸਿੰਘ ਨਾਮ ਦਾ ਮੇਰਾ ਇੱਕ ਦੋਸਤ ਸਪੋਰਟਸ ਅਥਾਰਿਟੀ ਆਫ ਇੰਡੀਆ ਟ੍ਰੇਨਿੰਗ ਸੈਂਟਰ ਬਾਦਲ ਦਾ ਸਹਾਇਕ ਡਾਇਰੈਕਟਰ ਸੀ। ਉਹ ਅਲਵਰ ਰਾਜਸਥਾਨ ਤੋੰ ਬਦਲ ਕੇ ਬਾਦਲ ਆਇਆ ਸੀ ਤੇ ਉਸਦੇ ਸੋਹਰੇ ਵੀ ਸ਼ਾਇਦ ਅਲਵਰ ਹੀ ਸਨ। ਬਹੁਤ ਸਾਲ ਰਾਜਸਥਾਨੀ ਖਾਣੇ ਖਾ ਕੇ ਓਹ ਪੰਜਾਬੀ ਖਾਣਿਆਂ ਨੂੰ ਤਰਸ ਗਿਆ ਸੀ। ਉਸਦਾ ਪਿੱਛਾ ਬਠਿੰਡਾ ਲਾਗੇ ਕਿਸੇ ਪਿੰਡ ਦਾ ਹੀ ਸੀ।
ਯਾਰ ਸੇਠੀ ਤੁਹਾਡੀ ਮੰਡੀ ਤੋਂ ਕੱਦੂ ਦੇ ਕੋਫਤੇ ਮਿਲਦੇ ਹਨ ਕਲੋਨੀ ਰੋਡ ਤੋਂ ਕਿਸੇ ਹਲਵਾਈ ਤੋਂ। ਮੈਂ ਪਿਛਲੇ ਹਫਤੇ ਲਿਆਇਆ ਸੀ। ਇੱਕ ਦਿਨ ਉਸਨੇ ਮੈਨੂੰ ਕਿਹਾ।
ਹਾਂਜੀ ਕਈ ਹਲਵਾਈ ਬਨਾਉਂਦੇ ਹਨ। ਅਸੀਂ ਵੀ ਲਿਆਉਂਦੇ ਹੁੰਦੇ ਹਾਂ ਸਾਡੇ ਨਜ਼ਦੀਕ ਵੀ ਬਣਦੇ ਹਨ। ਮੈਂ ਕਿਹਾ।
ਚੰਗਾ ਫਿਰ ਇਹ ਸੇਵਾ ਜਰੂਰ ਕਰੀ। ਬੇਟੇ ਨੂੰ ਬਹੁਤ ਪਸੰਦ ਆਏ। ਉਸਨੇ ਦਿਲ ਦੀ ਗੱਲ ਆਖੀ।
ਉਸ ਦਿਨ ਮੈਥੋਂ ਕਲੋਨੀ ਰੋਡ ਜਾ ਨਾ ਹੋਇਆ। ਸਬਜ਼ੀ ਮੰਡੀ ਨੇੜੇ ਮੇਰੀ ਜਾਣ ਪਹਿਚਾਣ ਦੇ ਇੱਕ ਹਲਵਾਈ ਦਾ ਕਰਿੰਦਾ ਪਨੀਰ ਅਤੇ ਕੱਦੂ ਦੇ ਕੋਫਤੇ ਵੇਚ ਰਿਹਾ ਸੀ। ਮੈਂ ਅਵਤਾਰ ਸਿੰਘ ਲਈ ਕੋਫਤੇ ਖਰੀਦ ਲਏ ਤੇ ਅਗਲੇ ਦਿਨ ਓਹਨਾ ਨੂੰ ਦੇ ਦਿੱਤੇ।
ਫਿਰ ਮੈਂ ਕਈ ਦਿਨ ਨੋਟ ਕੀਤਾ ਕਿ ਅਵਤਾਰ ਸਿੰਘ ਬਹੁਤਾ ਖੁਸ਼ ਜਿਹਾ ਨਹੀਂ ਨਜ਼ਰ ਆਇਆ ਤੇ ਨਾ ਹੀ ਉਸਨੇ ਕੋਫਤਿਆ ਦਾ ਜ਼ਿਕਰ ਕੀਤਾ। ਆਖਿਰ ਇੱਕ ਦਿਨ ਮੈਂ ਉਸਨੂੰ ਪੁੱਛ ਹੀ ਲਿਆ।
ਯਾਰ ਕੇਹੜੇ ਕੋਫਤੇ ਓਹ ਕਿਥੋਂ ਲਿਆਂਦੇ ਸਨ ਤੁਸੀਂ। ਜਵਾਂ ਵੀ ਸਵਾਦ ਨਹੀਂ ਸਨ। ਮੰਨੋ ਨਾ ਮੰਨੋਂ ਉਹ ਕਲੋਨੀ ਰੋਡ ਵਾਲਿਆਂ ਵਰਗੇ ਨਹੀਂ ਸਨ। ਉਸ ਨੇ ਆਪਣੀ ਭੜਾਸ ਕੱਢੀ।
ਮੈਂ ਉਸਨੂੰ ਸੱਚ ਦੱਸ ਦਿੱਤਾ। ਤੇ ਉਸ ਨਾਲ ਵਾਇਦਾ ਕੀਤਾ ਕਿ ਕੱਲ ਨੂੰ ਕਲੋਨੀ ਰੋਡ ਵਾਲੇ #ਗਰਗਸਵੀਟਸ ਤੋਂ ਹੀ ਲਿਆਵਾਂਗਾ।
ਅਗਲੇ ਦਿਨ ਮੈਂ ਸਪੈਸ਼ਲ ਜਾਕੇ ਉਸ ਦਾ ਉਲਾਂਭਾ ਲਾਹਿਆ।
ਭਾਵੇਂ ਉਸ ਦਾ ਉਲਾਂਭਾ ਤਾਂ ਲਹਿ ਗਿਆ ਪਰ ਉਸ ਦਿਨ ਤੋਂ ਬਾਦ ਮੈਂ ਪੱਕਾ ਫਸ ਗਿਆ।
ਕੋਫਤੇ ਓਥੋਂ ਹੀ ਲਿਆਉਂਦਾ ਹਾਂ। ਤੇ ਸਾਰੇ ਹੀ ਖੁਸ਼ ਹੋ ਕੇ ਖਾਂਦੇ ਹਨ।
#ਰਮੇਸ਼ਸੇਠੀਬਾਦਲ